ਬਰਨਾਲਾ (ਕਮਲ,ਵਿਵੇਕ ਸਿੰਧਵਾਨੀ): ਬਰਨਾਲਾ ਪੁਲਸ ਨੇ ਥਾਣਾ ਸਿਟੀ-1 ਦੇ ਐੱਸ.ਐੱਚ.ਓ. ਅਤੇ ਬੱਸ ਸਟੈਂਡ ਚੌਂਕੀ ਦੇ ਇੰਚਾਰਜ ਵਿਰੁੱਧ ਰਿਸ਼ਵਤ ਲੈਣ ਦਾ ਮੁਕੱਦਮਾ ਦਰਜ ਕੀਤਾ ਹੈ। ਜਾਣਕਾਰੀ ਮੁਤਾਬਕ ਕਿਸੇ ਗੈਂਗਸਟਰ ਨੂੰ 3 ਲੱਖ ਰੁਪਏ ਰਿਸ਼ਵਤ ਲੈ ਕੇ ਛੱਡੇ ਜਾਣ ਦੇ ਦੋਸ਼ਾਂ 'ਚ ਪੁਲਸ ਮੁਲਾਜ਼ਮਾਂ ਵਿਰੁੱਧ ਪਰਚਾ ਦਰਜ ਹੋਇਆ ਹੈ। ਬਰਨਾਲਾ ਪੁਲਸ ਨੇ ਐੱਸ.ਐੱਚ.ਓ. ਸਿਟੀ-1 ਅਤੇ ਬੱਸ ਸਟੈਂਡ ਚੌਂਕੀ ਇੰਚਾਰਜ ਦੇ ਦੋਸ਼ਾਂ 'ਚ ਵੱਖ-ਵੱਖ ਧਾਰਾਵਾਂ ਤਹਿਤ ਪਰਚਾ ਦਰਜ ਕੀਤਾ ਗਿਆ ਹੈ। ਦੋਵੇਂ ਪੁਲਸ
ਮੁਲਾਜ਼ਮਾਂ ਦੀ ਕਿਸੇ ਵੀ ਸਮੇਂ ਗ੍ਰਿਫ਼ਤਾਰੀ ਹੋ ਸਕਦੀ ਹੈ।
ਇਹ ਵੀ ਪੜ੍ਹੋ: ਸੰਗਰੂਰ: ਬੇਰੁਜ਼ਗਾਰੀ ਦਾ ਆਲਮ, ਡਿਗਰੀਆਂ ਪਾਸ ਨੌਜਵਾਨ ਸਬਜ਼ੀਆਂ ਵੇਚਣ ਲਈ ਮਜਬੂਰ
ਇਸ ਸਬੰਧੀ ਐੱਸ.ਐੱਸ.ਪੀ. ਬਰਨਾਲਾ ਸੰਦੀਪ ਗੋਇਲ ਨੇ ਕਿਹਾ ਕਿ ਥਾਣਾ ਸਿਟੀ ਦੇ ਐੱਸ.ਐੱਚ.ਓ. ਬਲਜੀਤ ਸਿੰਘ ਅਤੇ ਬੱਸ ਸਟੈਂਡ ਚੌਂਕੀ ਦੇ ਇੰਚਾਰਜ ਪਵਨ ਕੁਮਾਰ ਵਿਰੁੱਧ ਰਿਸ਼ਵਤ ਦੇ ਦੋਸ਼ਾਂ 'ਚ ਪਰਚਾ ਦਰਜ ਕੀਤਾ ਗਿਆ ਹੈ। ਰਿਸ਼ਵਤ ਮਾਮਲੇ 'ਚ ਡੀ.ਜੀ.ਪੀ. ਪੰਜਾਬ ਦੀਆਂ ਸਖ਼ਤ ਹਦਾਇਤਾਂ 'ਤੇ ਕਿਸੇ ਨਾਲ ਕੋਈ ਲਿਹਾਜ਼ ਨਹੀਂ ਕੀਤੀ ਜਾ ਸਕਦੀ। ਉਨ੍ਹਾਂ ਕਿਹਾ ਕਿ 3 ਲੱਖ ਰੁਪਏ ਪੁਲਸ ਮੁਲਾਜ਼ਮਾਂ ਨੇ ਕਿਸੇ ਕੇਸ ਦੋਸ਼ੀ ਨੂੰ ਫ਼ਾਇਦਾ ਦੇਣ ਲਈ ਰਿਸ਼ਵਤ ਲਈ ਸੀ।
ਇਹ ਵੀ ਪੜ੍ਹੋ: ਮਾਰਕਿਟ ਕਮੇਟੀ ਚੇਅਰਮੈਨ ਦੀ ਤਾਜਪੋਸ਼ੀ 'ਚ ਇਕੱਠ ਕਰਨਾ ਪਿਆ ਮਹਿੰਗਾ, SDM ਤੇ DSP ਨੂੰ ਨੋਟਿਸ ਜਾਰੀ
ਰਵਾਇਤੀ ਪਾਰਟੀਆਂ ਦੀ ਬਿੱਲੀ ਥੈਲਿਓਂ ਬਾਹਰ ਆਈ : ਵਰਪਾਲ, ਮਾਹਲ
NEXT STORY