ਬਟਾਲਾ (ਗੁਰਪ੍ਰੀਤ ਚਾਵਲਾ) : ਬਟਾਲਾ ਸ਼ਹਿਰ 'ਚ ਇਨਸਾਨੀਅਤ ਨੂੰ ਸ਼ਰਮਸਾਰ ਕਰ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਹੈ, ਜਿਥੇ ਗਾਂਧੀ ਚੌਕ 'ਚ ਇਕ ਕਲਯੁਗੀ ਮਾਂ ਆਪਣੀ ਇਕ ਮਹੀਨੇ ਦੀ ਨਵਜੰਮੀ ਬੱਚੀ ਨੂੰ ਲਾਵਾਰਿਸ ਹਾਲਤ 'ਚ ਸੜਕ 'ਤੇ ਛੱਡ ਦਿੱਤਾ ਗਿਆ ਸੀ। ਡਾਕਟਰ ਸੰਜੀਵ ਭੱਲਾ ਵਲੋਂ ਦਿੱਤੀ ਜਾਣਕਾਰੀ ਮੁਤਾਬਕ ਕੁਝ ਲੜਕੇ ਗੁਰਦੁਆਰਾ ਸਾਹਿਬ ਤੋਂ ਮੱਥਾ ਟੇਕ ਕੇ ਆਪਣੇ ਘਰ ਵਾਪਸ ਜਾ ਰਹੇ ਸਨ ਕਿ ਉਨ੍ਹਾਂ ਨੇ ਗਾਂਧੀ ਚੌਕ ਨੇੜੇ ਲਾਵਾਰਸ ਹਾਲਤ 'ਚ ਬੱਚੀ ਨੂੰ ਦੇਖਿਆ, ਜਿਸ ਤੋਂ ਬਾਅਦ ਉਨ੍ਹਾਂ ਨੇ ਤੁਰੰਤ ਪੁਲਸ ਦੀ ਮਦਦ ਨਾਲ ਬੱਚੀ ਨੂੰ ਸਿਵਲ ਹਸਪਤਾਲ 'ਚ ਦਾਖਲ ਕਰਵਾਇਆ।
ਚਾਈਲਡ ਪ੍ਰੋਟੈਕਸ਼ਨ ਅਫਸਰ ਪਰਮਜੀਤ ਕੌਰ ਨੇ ਦੱਸਿਆ ਕਿ ਬੱਚੀ ਦੀ ਹਾਲਤ ਨਾਜ਼ੁਕ ਹੋਣ ਕਰਨ ਉਸ ਨੂੰ ਗੁਰੂ ਨਾਨਕ ਦੇਵ ਹਸਪਤਾਲ ਅੰਮ੍ਰਿਤਸਰ 'ਚ ਦਾਖਲ ਕਰਵਾਇਆ ਗਿਆ ਹੈ।
ਇਸ ਘਟਨਾ ਸਬੰਧੀ ਜਾਣਕਾਰੀ ਮਿਲਣ ਤੋਂ ਬਾਅਦ ਪੁਲਸ ਮਾਮਲੇ ਦੀ ਜਾਂਚ 'ਚ ਜੁੱਟ ਗਈ ਹ। ਨਵਜੰਮੀ ਮਾਸੂਮ ਬੱਚੀ ਨੂੰ ਲਾਵਾਰਿਸ ਹਾਲਤ 'ਚ ਕੌਣ ਸੜਕ 'ਤੇ ਛੱਡ ਕੇ ਗਿਆ ਇਸ ਦਾ ਖੁਲਾਸਾ ਤਾਂ ਪੁਲਸ ਜਾਂਚ ਤੋਂ ਬਾਅਦ ਹੀ ਹੋਵੇਗਾ।
ਭਾਰਤ-ਪਾਕਿ ਸਰਹੱਦ ਤੋਂ ਘੁਸਪੈਠੀਆ ਕਾਬੂ
NEXT STORY