ਬਟਾਲਾ (ਮਠਾਰੂ) : ਐੱਮ. ਬੀ. ਈ. ਡਿਗਰੀ ਪ੍ਰਾਪਤ ਸਰਪੰਚ ਪੰਥਦੀਪ ਸਿੰਘ ਨੇ ਭਾਰਤ ਸਰਕਾਰ ਕੋਲੋਂ ਇਕੋ ਸਮੇਂ 2 ਨੈਸ਼ਨਲ ਐਵਾਰਡ ਪ੍ਰਾਪਤ ਕਰ ਕੇ ਪੰਜਾਬ ਦਾ ਨਾਂ ਪੂਰੇ ਦੇਸ਼ 'ਚ ਰੋਸ਼ਨ ਕਰ ਕੇ ਇਤਿਹਾਸ ਸਿਰਜਿਆ ਹੈ। ਅਜਿਹਾ ਪਹਿਲੀ ਵਾਰ ਹੋਇਆ ਹੈ ਕਿ ਕਿਸੇ ਗ੍ਰਾਮ ਪੰਚਾਇਤ ਦੇ ਸਰਪੰਚ ਨੂੰ ਇਕੋ ਸਮੇਂ 2-2 ਨੈਸ਼ਨਲ ਐਵਾਰਡਾਂ ਨਾਲ ਨਿਵਾਜ਼ਿਆ ਗਿਆ ਹੋਵੇ। ਪੂਰੇ ਪੰਜਾਬ ਦੀਆਂ ਪੰਚਾਇਤਾਂ 'ਚੋਂ ਦੇਸ਼ ਦੇ ਪੰਚਾਇਤੀ ਰਾਜ ਮੰਤਰਾਲਾ ਦਾ ਸਰਵਉੱਚ 'ਨਾਨਾ ਜੀ ਦੇਸ਼ ਮੁੱਖ ਰਾਸ਼ਟਰੀ ਗੌਰਵ ਐਵਾਰਡ' ਅਤੇ ਪੰਜਾਬ ਦੀਆਂ ਪੰਚਾਇਤਾਂ 'ਚੋਂ ਲਗਾਤਾਰ ਦੂਜੀ ਵਾਰ ਪਹਿਲਾ ਸਥਾਨ ਪ੍ਰਾਪਤ ਕਰ ਕੇ 'ਦੀਨ ਦਿਆਲ ਉਪਾਧਿਆਏ ਪੰਜਾਬ ਸ਼ਸ਼ਕਤੀਕਰਨ ਐਵਾਰਡ ਸਰਪੰਚ ਪੰਥਦੀਪ ਸਿੰਘ ਵੱਲੋਂ ਭਾਰਤ ਦੇਸ਼ ਦੇ ਪੇਂਡੂ ਵਿਕਾਸ ਅਤੇ ਪੰਚਾਇਤ ਮੰਤਰੀ ਖੇਤੀਬਾੜੀ ਅਤੇ ਕਿਸਾਨ ਭਲਾਈ ਮੰਤਰੀ ਨਰਿੰਦਰ ਸਿੰਘ ਤੋਮਰ, ਚੀਫ਼ ਸੈਕਟਰੀ ਅਮਰਜੀਤ ਸਿੰਘ ਸਿਨਾ, ਸੰਜੇ ਸਿੰਘ ਅਡੀਸ਼ਨਲ ਸੈਕਟਰੀ, ਸੰਜੀਵ ਪਟਜੋਸ਼ੀ, ਨਾਬਾ ਕੁਮਾਰ ਦੋਲੇ ਪੰਚਾਇਤ ਮੰਤਰੀ ਆਸਾਮ, ਟੀ. ਐੱਸ. ਦਿਉ ਪੇਂਡੂ ਵਿਕਾਸ ਤੇ ਪੰਚਾਇਤ ਮੰਤਰੀ ਛੱਤੀਸਗੜ੍ਹ, ਐੱਸ. ਵਾਲਮੂਨੀ ਰੂਰਲ ਡਿਵੈਲਪਮੈਂਟ ਮੰਤਰੀ ਤਾਮਿਲਨਾਡੂ, ਈਸ਼ਵਰ ਰੱਪਾ ਪੰਚਾਇਤ ਮੰਤਰੀ ਕਰਨਾਟਕਾ ਕੋਲੋਂ ਰਾਸ਼ਟਰੀ ਪੰਚਾਇਤ ਪੁਰਸਕਾਰ ਦੇ ਪ੍ਰਭਾਵਸ਼ਾਲੀ ਸਮਾਗਮ ਦੌਰਾਨ ਪ੍ਰਾਪਤ ਕੀਤੇ ਗਏ।
ਦੋਵੇਂ ਰਾਸ਼ਟਰੀ ਪੁਰਸਕਾਰ ਝੋਲੀ ਪਵਾਉਂਦਿਆਂ ਸਰਪੰਚ ਪੰਥਦੀਪ ਸਿੰਘ ਨੇ ਦੱਸਿਆ ਕਿ ਗ੍ਰਾਮ ਪੰਚਾਇਤ ਛੀਨਾਂ ਵੱਲੋਂ ਦੂਸਰੀ ਵਾਰ ਪੰਜਾਬ ਵਿਚੋਂ ਪਹਿਲਾ ਸਥਾਨ ਪ੍ਰਾਪਤ ਕਰਦਿਆਂ ਇਹ ਐਵਾਰਡ ਪ੍ਰਾਪਤ ਕੀਤਾ ਗਿਆ ਹੈ। ਉਨ੍ਹਾਂ ਇਸ ਕਾਮਯਾਬੀ ਦਾ ਸਿਹਰਾ ਪ੍ਰੇਰਨਾਸਰੋਤ ਡਾ. ਰੋਜੀ ਵੈਦ ਨੂੰ ਦਿੰਦਿਆਂ ਕਿਹਾ ਕਿ ਪੰਚਾਇਤ ਛੀਨਾਂ ਆਪਣੇ ਪਹਿਲੇ ਦਿਨ ਤੋਂ ਹੀ ਪੂਰੀ ਈਮਾਨਦਾਰੀ ਅਤੇ ਲਗਨ ਨਾਲ ਕੰਮ ਕਰ ਰਹੀ ਹੈ। ਉਨ੍ਹਾਂ ਦੱਸਿਆ ਕਿ ਜੇਕਰ ਸੂਬਾ ਸਰਕਾਰ ਸਾਡੀ ਮਦਦ ਕਰੇ ਤਾਂ ਅਸੀਂ ਦਿੱਤੀ ਜਾਣ ਵਾਲੀ ਰਕਮ ਨਾਲ ਦੁੱਗਣਾਂ ਕੰਮ ਕਰ ਕੇ ਪੰਚਾਇਤ ਨੂੰ ਦੇਸ਼ ਦੀ ਸਰਵਪੱਖੀ ਵਿਕਾਸ ਵਾਲੀ ਗ੍ਰਾਮ ਪੰਚਾਇਤ ਬਣਾਉਣ ਦਾ ਜਜ਼ਬਾ ਰਖਦੇ ਹਾਂ।
ਸਪੈਸ਼ਲ ਬੱਚਿਆਂ ਨਾਲ ਮਿਲ ਵਿਧਾਇਕ ਪਿੰਕੀ ਨੇ ਮਨਾਇਆ ਦੀਵਾਲੀ ਦਾ ਤਿਉਹਾਰ
NEXT STORY