Jagbani

helo

Jagbani.in

ਸਾਨੂੰ ਦੁੱਖ ਹੈ ਕਿ ਤੁਸੀਂ opt-out ਕਰ ਚੁੱਕੇ ਹੋ।

ਪਰ ਜੇ ਤੁਸੀਂ ਗਲਤੀ ਨਾਲ ''Block'' ਸਿਲੈਕਟ ਕੀਤਾ ਸੀ ਜਾਂ ਫਿਰ ਭਵਿੱਖ 'ਚ ਤੁਸੀਂ ਨੋਟਿਫਿਕੇਸ਼ਨ ਪਾਉਣਾ ਚਾਹੁੰਦੇ ਹੋ ਤਾਂ ਥੱਲੇ ਦਿੱਤੇ ਨਿਰਦੇਸ਼ਾਂ ਦਾ ਪਾਲਨ ਕਰੋ।

  • ਇੱਥੇ ਜਾਓ Chrome>Setting>Content Settings
  • ਇੱਥੇ ਕਲਿਕ ਕਰੋ Content Settings> Notification>Manage Exception
  • "https://www.punjabkesri.in:443" ਦੇ ਲਈ Allow ਚੁਣੋ।
  • ਆਪਣੇ ਬ੍ਰਾਉਜ਼ਰ ਦੀ Cookies ਨੂੰ Clear ਕਰੋ।
  • ਪੇਜ ਨੂੰ ਰਿਫ੍ਰੈਸ਼( Refresh) ਕਰੋ।
Got it
  • JagbaniKesari TvJagbani Epaper
  • Top News

    MON, JUL 13, 2026

    10:33:03 PM

  • preparations full swing for motorcycle march on july 15 and delhi march july 20

    ਪੰਜਾਬ ਵਾਸੀਆਂ ਲਈ ਖੜ੍ਹੀ ਹੋਵੇਗੀ ਵੱਡੀ ਮੁਸੀਬਤ!...

  • punjab congress main face assembly elections

    ਪੰਜਾਬ 'ਚ ਕੌਣ ਹੋਵੇਗਾ ਕਾਂਗਰਸ ਦਾ ਮੁੱਖ ਚਿਹਰਾ,...

  • bhakra canal young people are drowning

    ਭਾਖੜਾ ਨਹਿਰ 'ਚ ਫਿਰ ਹਾਦਸਾ, ਨਹਾਉਂਦੇ ਸਮੇਂ ਦੋ...

  • a massive fire broke out in the tent city of sri anandpur sahib

    ਵੱਡੀ ਖ਼ਬਰ: ਸ੍ਰੀ ਅਨੰਦਪੁਰ ਸਾਹਿਬ ਦੀ ਟੈਂਟ ਸਿਟੀ...

browse

  • ਪੰਜਾਬ
  • ਦੇਸ਼
    • ਦਿੱਲੀ
    • ਹਰਿਆਣਾ
    • ਜੰਮੂ-ਕਸ਼ਮੀਰ
    • ਹਿਮਾਚਲ ਪ੍ਰਦੇਸ਼
    • ਹੋਰ ਪ੍ਰਦੇਸ਼
  • ਵਿਦੇਸ਼
    • ਕੈਨੇਡਾ
    • ਆਸਟ੍ਰੇਲੀਆ
    • ਪਾਕਿਸਤਾਨ
    • ਅਮਰੀਕਾ
    • ਇਟਲੀ
    • ਇੰਗਲੈਂਡ
    • ਹੋਰ ਵਿਦੇਸ਼ੀ ਖਬਰਾਂ
  • ਦੋਆਬਾ
    • ਜਲੰਧਰ
    • ਹੁਸ਼ਿਆਰਪੁਰ
    • ਕਪੂਰਥਲਾ-ਫਗਵਾੜਾ
    • ਰੂਪਨਗਰ-ਨਵਾਂਸ਼ਹਿਰ
  • ਮਾਝਾ
    • ਅੰਮ੍ਰਿਤਸਰ
    • ਗੁਰਦਾਸਪੁਰ
    • ਤਰਨਤਾਰਨ
  • ਮਾਲਵਾ
    • ਚੰਡੀਗੜ੍ਹ
    • ਲੁਧਿਆਣਾ-ਖੰਨਾ
    • ਪਟਿਆਲਾ
    • ਮੋਗਾ
    • ਸੰਗਰੂਰ-ਬਰਨਾਲਾ
    • ਬਠਿੰਡਾ-ਮਾਨਸਾ
    • ਫਿਰੋਜ਼ਪੁਰ-ਫਾਜ਼ਿਲਕਾ
    • ਫਰੀਦਕੋਟ-ਮੁਕਤਸਰ
  • ਤੜਕਾ ਪੰਜਾਬੀ
    • ਪਾਰਟੀਜ਼
    • ਪਾਲੀਵੁੱਡ
    • ਬਾਲੀਵੁੱਡ
    • ਪੌਪ ਕੌਨ
    • ਟੀਵੀ
    • ਰੂ-ਬ-ਰੂ
    • ਪੁਰਾਣੀਆਂ ਯਾਦਾ
    • ਮੂਵੀ ਟਰੇਲਰਜ਼
  • ਖੇਡ
    • ਕ੍ਰਿਕਟ
    • ਫੁੱਟਬਾਲ
    • ਟੈਨਿਸ
    • ਹੋਰ ਖੇਡ ਖਬਰਾਂ
  • ਵਪਾਰ
    • ਨਿਵੇਸ਼
    • ਅਰਥਵਿਵਸਥਾ
    • ਸ਼ੇਅਰ ਬਾਜ਼ਾਰ
    • ਵਪਾਰ ਗਿਆਨ
  • ਅੱਜ ਦਾ ਹੁਕਮਨਾਮਾ
  • ਗੈਜੇਟ
    • ਆਟੋਮੋਬਾਇਲ
    • ਤਕਨਾਲੋਜੀ
    • ਮੋਬਾਈਲ
    • ਇਲੈਕਟ੍ਰੋਨਿਕਸ
    • ਐੱਪਸ
    • ਟੈਲੀਕਾਮ
  • ਦਰਸ਼ਨ ਟੀ.ਵੀ.
  • ਈਰਾਨ-ਇਜ਼ਰਾਇਲ ਜੰਗ
  • IPL 2026
  • Home
  • ਤੜਕਾ ਪੰਜਾਬੀ
  • ਦੇਸ਼
  • ਵਿਦੇਸ਼
  • ਖੇਡ
  • ਵਪਾਰ
  • ਧਰਮ
  • Google Play Store
  • Apple Store
  • E-Paper
  • Kesari TV
  • Navodaya Times
  • Jagbani Website
  • JB E-Paper

ਪੰਜਾਬ

  • ਦੋਆਬਾ
  • ਮਾਝਾ
  • ਮਾਲਵਾ

ਮਨੋਰੰਜਨ

  • ਬਾਲੀਵੁੱਡ
  • ਪਾਲੀਵੁੱਡ
  • ਟੀਵੀ
  • ਪੁਰਾਣੀਆਂ ਯਾਦਾ
  • ਪਾਰਟੀਜ਼
  • ਪੌਪ ਕੌਨ
  • ਰੂ-ਬ-ਰੂ
  • ਮੂਵੀ ਟਰੇਲਰਜ਼

Photos

  • Home
  • ਮਨੋਰੰਜਨ
  • ਖੇਡ
  • ਦੇਸ਼

Videos

  • Home
  • Latest News 2023
  • Aaj Ka Mudda
  • 22 Districts 22 News
  • Job Junction
  • Most Viewed Videos
  • Janta Di Sath
  • Siasi-te-Siasat
  • Religious
  • Punjabi Stars Interview
  • Home
  • Punjab News
  • Chandigarh
  • ਬਠਿੰਡਾ ਹਾਟ ਸੀਟ, ਸ਼੍ਰੋਮਣੀ ਅਕਾਲੀ ਦਲ ਅਤੇ ਕਾਂਗਰਸ ਦੇ ਉਮੀਦਵਾਰ ਦੀ ਚੋਣ ਬਣੀ ਬੁਝਾਰਤ

PUNJAB News Punjabi(ਪੰਜਾਬ)

ਬਠਿੰਡਾ ਹਾਟ ਸੀਟ, ਸ਼੍ਰੋਮਣੀ ਅਕਾਲੀ ਦਲ ਅਤੇ ਕਾਂਗਰਸ ਦੇ ਉਮੀਦਵਾਰ ਦੀ ਚੋਣ ਬਣੀ ਬੁਝਾਰਤ

  • Edited By Cherry,
  • Updated: 20 Apr, 2019 08:41 AM
Chandigarh
bathinda  lok sabha elections  2019  shiromani akali dal  congress
  • Share
    • Facebook
    • Tumblr
    • Linkedin
    • Twitter
  • Comment

ਚੰਡੀਗੜ੍ਹ(ਗੁਰਉਪਦੇਸ਼ ਭੁੱਲਰ) : ਲੋਕ ਸਭਾ ਚੋਣਾਂ 'ਚ ਪੰਜਾਬ ਦੀ ਹਾਟ ਸੀਟ ਬਠਿੰਡਾ ਨੂੰ ਲੈ ਕੇ ਇਸ ਵਾਰ ਸੂਬੇ ਦੀਆਂ ਦੋਵੇਂ ਪ੍ਰਮੁੱਖ ਪਾਰਟੀਆਂ ਸ਼੍ਰੋਮਣੀ ਅਕਾਲੀ ਦਲ ਅਤੇ ਕਾਂਗਰਸ 'ਚ ਉਮੀਦਵਾਰ ਦੀ ਚੋਣ ਇਕ ਵੱਡੀ ਬੁਝਾਰਤ ਬਣ ਚੁੱਕੀ ਹੈ। ਦੋਵੇਂ ਹੀ ਪਾਰਟੀਆਂ ਸੂਬੇ ਦੀਆਂ 13 ਲੋਕ ਸਭਾ ਸੀਟਾਂ 'ਚੋਂ ਸਿਰਫ ਬਠਿੰਡਾ ਅਤੇ ਫਿਰੋਜ਼ਪੁਰ 'ਤੇ ਹਾਲੇ ਤੱਕ ਉਮੀਦਵਾਰ ਦਾ ਫੈਸਲਾ ਨਹੀਂ ਲੈ ਸਕੀਆਂ ਹਨ। ਬਠਿੰਡਾ ਹਲਕੇ ਦਾ ਉਮੀਦਵਾਰ ਤੈਅ ਨਾ ਹੋਣ ਕਾਰਨ ਹੀ ਫਿਰੋਜ਼ਪੁਰ ਦੇ ਉਮੀਦਵਾਰ ਦਾ ਐਲਾਨ ਨਹੀਂ ਹੋ ਪਾ ਰਿਹਾ ਹੈ।

ਬਹੁਤੀ ਵਾਰ ਅਕਾਲੀਆਂ ਦਾ ਰਿਹਾ ਹੈ ਕਬਜ਼ਾ :
ਬਠਿੰਡਾ ਹਲਕੇ 'ਤੇ ਸਾਲ 1957 ਤੋਂ 2014 ਤੱਕ 9 ਵਾਰ ਸ਼੍ਰੋਮਣੀ ਅਕਾਲੀ ਦਲ ਦਾ ਕਬਜ਼ਾ ਰਿਹਾ ਹੈ। ਪਿਛਲੀਆਂ ਦੋ ਚੋਣਾਂ 2009 ਅਤੇ 2014 ਤੋਂ ਬਾਦਲ ਪਰਿਵਾਰ ਇੱਥੋਂ ਜੇਤੂ ਰਿਹਾ ਹੈ। ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਦੀ ਪਤਨੀ ਅਤੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੀ ਨੂੰਹ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਨੇ ਇਸ ਸੀਟ 'ਤੇ ਪਿਛਲੀਆਂ 2 ਚੋਣਾਂ ਜਿੱਤੀਆਂ ਹਨ। ਸਾਲ 2009 ਦੀ ਚੋਣ ਤਾਂ ਹਰਸਿਮਰਤ ਕੌਰ ਬਾਦਲ ਨੇ ਕਾਂਗਰਸ ਉਮੀਦਵਾਰ ਕੈ. ਅਮਰਿੰਦਰ ਸਿੰਘ ਦੇ ਬੇਟੇ ਰਣਇੰਦਰ ਸਿੰਘ ਨੂੰ ਇਕ ਲੱਖ ਤੋਂ ਜ਼ਿਆਦਾ ਵੋਟਾਂ ਦੇ ਵੱਡੇ ਫਰਕ ਨਾਲ ਹਰਾ ਕੇ ਜਿੱਤੀ ਸੀ।

ਬੇਅਦਬੀ ਮਾਮਲਿਆਂ ਕਾਰਨ ਹੁਣ ਸਮੀਕਰਨ ਬਦਲੇ :
ਹੁਣ ਰਾਜਨੀਤਕ ਸਥਿਤੀਆਂ ਬਿਲਕੁਲ ਬਦਲ ਚੁੱਕੀਆਂ ਹਨ। ਬਰਗਾੜੀ ਬੇਅਦਬੀ ਅਤੇ ਬਹਿਬਲ ਕਲਾਂ ਗੋਲੀਕਾਂਡ ਦਾ ਡੂੰਘਾ ਪ੍ਰਭਾਵ ਹੈ। ਇਸ ਮੁੱਦੇ ਕਾਰਨ ਸਾਲ 2017 ਦੀਆਂ ਵਿਧਾਨ ਸਭਾ ਚੋਣਾਂ 'ਚ ਸ਼੍ਰੋਮਣੀ ਅਕਾਲੀ ਦਲ ਵਿਰੋਧੀ ਧਿਰ ਦਾ ਸਥਾਨ ਵੀ ਨਹੀਂ ਲੈ ਸਕਿਆ। ਇਨ੍ਹਾਂ ਚੋਣਾਂ 'ਚ ਆਮ ਆਦਮੀ ਪਾਰਟੀ ਦੇ ਉਭਾਰ ਕਾਰਨ ਅਕਾਲੀ ਦਲ ਤੀਜੇ ਸਥਾਨ 'ਤੇ ਚਲਿਆ ਗਿਆ। ਜ਼ਿਕਰਯੋਗ ਹੈ ਕਿ 'ਆਪ' ਦੇ ਜੇਤੂ ਵਿਧਾਇਕਾਂ 'ਚੋਂ ਜ਼ਿਆਦਾ 5 ਵਿਧਾਇਕ ਬਠਿੰਡਾ ਲੋਕ ਸਭਾ ਖੇਤਰ ਦੀਆਂ ਵਿਧਾਨ ਸਭਾ ਸੀਟਾਂ ਤੋਂ ਹੀ ਜਿੱਤੇ ਹਨ। ਬਦਲੀਆਂ ਹੋਈਆਂ ਰਾਜਨੀਤਕ ਸਥਿਤੀਆਂ ਅਤੇ ਸਮੀਕਰਨਾਂ ਦੇ ਮੱਦੇਨਜ਼ਰ ਅਕਾਲੀ ਦਲ ਵੀ ਉਮੀਦਵਾਰ ਬਾਰੇ ਫੈਸਲਾ ਨਹੀਂ ਲੈ ਪਾ ਰਿਹਾ ਅਤੇ ਉਸਦੀ ਨਜ਼ਰ ਹਾਲੇ ਕਾਂਗਰਸ ਉਮੀਦਵਾਰ ਦੇ ਐਲਾਨ 'ਤੇ ਹੈ।

ਮਨਪ੍ਰੀਤ ਬਾਦਲ ਨੇ ਪਿਛਲੀਆਂ ਚੋਣਾਂ 'ਚ ਹਰਸਿਮਰਤ ਨੂੰ ਦਿੱਤੀ ਸੀ ਸਖਤ ਟੱਕਰ :
ਸਾਲ 2014 ਦੀਆਂ ਚੋਣਾਂ 'ਚ ਅਕਾਲੀ ਦਲ ਨੂੰ ਛੱਡਕੇ ਕਾਂਗਰਸ 'ਚ ਗਏ ਬਾਦਲ ਪਰਿਵਾਰ ਦੇ ਹੀ ਮੈਂਬਰ ਮਨਪ੍ਰੀਤ ਬਾਦਲ ਵੱਲੋਂ ਮੈਦਾਨ 'ਚ ਉਤਰਨ ਨਾਲ ਮੁਕਾਬਲਾ ਦਿਲਚਸਪ ਹੋਇਆ ਸੀ। ਹਰਸਿਮਰਤ ਨੂੰ ਰਾਜ 'ਚ ਆਪਣੀ ਸਰਕਾਰ ਅਤੇ ਦੇਸ਼ 'ਚ ਮੋਦੀ ਲਹਿਰ ਹੋਣ ਦੇ ਬਾਵਜੂਦ ਮੁਸ਼ਕਿਲ ਨਾਲ ਕੁਝ ਹਜ਼ਾਰ ਦੇ ਫਰਕ ਨਾਲ ਹੀ ਜਿੱਤ ਮਿਲੀ ਸੀ। ਇਨ੍ਹਾਂ ਚੋਣਾਂ 'ਚ ਹਰਸਿਮਰਤ ਨੂੰ 514727 ਅਤੇ ਮਨਪ੍ਰੀਤ ਨੂੰ 495332 ਵੋਟਾਂ ਮਿਲੀਆਂ ਸਨ ਅਤੇ ਹਾਰ ਦਾ ਫਰਕ ਸਿਰਫ 19395 ਵੋਟਾਂ ਦਾ ਰਹਿ ਗਿਆ ਸੀ।

ਮਨਪ੍ਰੀਤ ਬਾਦਲ ਦੀ ਨਾਂਹ ਕਾਰਨ ਕਾਂਗਰਸ ਲਈ ਹੋ ਰਹੀ ਮੁਸ਼ਕਿਲ :
ਕਾਂਗਰਸ ਨੂੰ ਉਮੀਦਵਾਰ ਤੈਅ ਕਰਨ 'ਚ ਇਸ ਲਈ ਮੁਸ਼ਕਿਲ ਆ ਰਹੀ ਹੈ, ਕਿਉਂਕਿ ਪਿਛਲੀ ਵਾਰ ਹਰਸਿਮਰਤ ਨੂੰ ਸਖਤ ਟੱਕਰ ਦੇਣ ਵਾਲੇ ਰਾਜ ਦੇ ਮੌਜੂਦਾ ਵਿੱਤ ਮੰਤਰੀ ਮਨਪ੍ਰੀਤ ਬਾਦਲ ਲੋਕ ਸਭਾ ਚੋਣ ਲੜਨ ਤੋਂ ਸਾਫ਼ ਮਨ੍ਹਾ ਕਰ ਰਹੇ ਹਨ। ਬੇਸ਼ੱਕ ਪਾਰਟੀ ਹਾਈਕਮਾਨ ਹਾਲੇ ਵੀ ਉਨ੍ਹਾਂ ਨੂੰ ਮਨਾਉਣ 'ਚ ਲੱਗੀ ਹੈ, ਕਿਉਂਕਿ ਬਾਦਲ ਪਰਿਵਾਰ ਨਾਲ ਮੁਕਾਬਲਾ ਕੋਈ ਆਸਾਨ ਨਹੀਂ ਅਤੇ ਬਰਾਬਰ ਦੀ ਟੱਕਰ ਦੇਣ ਲਈ ਦਿੱਗਜ਼ ਉਮੀਦਵਾਰ ਜ਼ਰੂਰੀ ਹੈ। ਚੰਡੀਗੜ੍ਹ ਤੋਂ ਟਿਕਟ ਨਾ ਮਿਲਣ ਤੋਂ ਨਾਰਾਜ਼ ਕੈਬਨਿਟ ਮੰਤਰੀ ਨਵਜੋਤ ਸਿੱਧੂ ਦੀ ਪਤਨੀ ਨਵਜੋਤ ਕੌਰ ਸਿੱਧੂ ਨੇ ਵੀ ਬਠਿੰਡਾ ਤੋਂ ਚੋਣ ਲੜਨ ਤੋਂ ਸਾਫ਼ ਇਨਕਾਰ ਕਰ ਦਿੱਤਾ ਹੈ। ਹਾਲਾਂਕਿ ਟਿਕਟ ਦੇ ਦਾਅਵੇਦਾਰਾਂ 'ਚ ਸਾਬਕਾ ਵਿਧਾਇਕ ਅਜੀਤ ਇੰਦਰ ਸਿੰਘ ਮੋਫਰ, ਕੈਬਨਿਟ ਮੰਤਰੀ ਬ੍ਰਹਮ ਮਹਿੰਦਰਾ ਦੇ ਬੇਟੇ ਮੋਹਿਤ ਮਹਿੰਦਰਾ, ਗੁਰਮੀਤ ਖੁੱਡੀਆਂ ਅਤੇ ਕੁਝ ਹੋਰ ਸਥਾਨਕ ਨੇਤਾ ਵੀ ਸ਼ਾਮਲ ਹਨ।

ਵਿਜੇ ਇੰਦਰ ਸਿੰਗਲਾ ਅਤੇ ਰਾਜਾ ਵੜਿੰਗ ਦੇ ਨਾਂ 'ਤੇ ਵੀ ਮੰਥਨ:
ਬਠਿੰਡਾ ਲੋਕ ਸਭਾ ਖੇਤਰ 'ਚ ਸ਼ਹਿਰੀ ਵੋਟਰ ਵੱਡੀ ਗਿਣਤੀ 'ਚ ਹੋਣ ਦੇ ਕਾਰਨ ਕੈਬਨਿਟ ਮੰਤਰੀ ਵਿਜੇ ਇੰਦਰ ਸਿੰਗਲਾ ਨੂੰ ਕਾਂਗਰਸ ਉਮੀਦਵਾਰ ਬਣਾਉਣ 'ਤੇ ਚਰਚਾ ਚੱਲ ਰਹੀ ਹੈ। ਜੇਕਰ ਕੋਈ ਗੱਲ ਨਾ ਬਣੀ ਤਾਂ ਪਾਰਟੀ ਹਾਈਕਮਾਨ ਗਿੱਦੜਬਾਹਾ ਤੋਂ ਵਿਧਾਇਕ ਅਤੇ ਪੰਜਾਬ ਯੁਵਾ ਕਾਂਗਰਸ ਦੇ ਸਾਬਕਾ ਪ੍ਰਧਾਨ ਤੇ ਗਿੱਦੜਬਾਹਾ ਤੋਂ ਮੌਜੂਦਾ ਵਿਧਇਕ ਰਾਜਾ ਵੜਿੰਗ ਨੂੰ ਵੀ ਮੈਦਾਨ 'ਚ ਉਤਾਰ ਸਕਦੀ ਹੈ। ਹਾਲਾਂਕਿ 'ਆਪ' ਤੋਂ ਬਾਗੀ ਹੋ ਕੇ ਪੰਜਾਬ ਏਕਤਾ ਪਾਰਟੀ ਬਣਾ ਕੇ ਪੰਜਾਬ ਡੈਮੋਕ੍ਰੇਟਿਕ ਅਲਾਇੰਸ ਦੇ ਗਠਨ ਤੋਂ ਬਾਅਦ ਤੇਜ਼ ਤਰਾਰ ਨੇਤਾ ਸੁਖਪਾਲ ਖਹਿਰਾ ਪਹਿਲਾਂ ਹੀ ਮੈਦਾਨ 'ਚ ਉਤਰੇ ਹੋਏ ਹਨ ਅਤੇ ਆਮ ਆਦਮੀ ਪਾਰਟੀ ਵੱਲੋਂ ਤਲਵੰਡੀ ਸਾਬੋ ਤੋਂ ਵਿਧਾਇਕ ਪ੍ਰੋ. ਬਲਜਿੰਦਰ ਕੌਰ ਨੂੰ ਉਮੀਦਵਾਰ ਬਣਾਇਆ ਗਿਆ ਹੈ। ਅਕਾਲੀ ਦਲ (ਅੰਮ੍ਰਿਤਸਰ) ਨੇ ਵੀ ਗੁਰਸੇਵਕ ਸਿੰਘ ਜਵਾਹਰਕੇ ਨੂੰ ਆਪਣਾ ਉਮੀਦਵਾਰ ਬਣਾਇਆ ਹੈ ਪਰ ਲੋਕਾਂ ਦੀਆਂ ਨਜ਼ਰਾਂ ਅਕਾਲੀ ਦਲ ਅਤੇ ਕਾਂਗਰਸ ਦੇ ਉਮੀਦਵਾਰਾਂ 'ਤੇ ਹੀ ਟਿਕੀਆਂ ਹੋਈਆਂ ਹਨ। ਇਸ ਤੋਂ ਬਾਅਦ ਇਸ ਹਾਟ ਸੀਟ 'ਤੇ ਹੋਣ ਵਾਲੇ ਦਿਲਚਸਪ ਮੁਕਾਬਲੇ ਦੀ ਤਸਵੀਰ ਕੁੱਝ ਹੱਦ ਤੱਕ ਸਪੱਸ਼ਟ ਹੋ ਸਕੇਗੀ।

ਸਾਲ 2014 'ਚ ਬਠਿੰਡਾ ਲੋਕ ਸਭਾ ਸੀਟ ਦੇ ਚੋਣ ਦੀ ਸਥਿਤੀ:

ਉਮੀਦਵਾਰ ਪਾਰਟੀ ਵੋਟ
ਹਰਸਿਮਰਤ ਬਾਦਲ ਅਕਾਲੀ ਦਲ 514727
ਮਨਪ੍ਰੀਤ ਬਾਦਲ ਕਾਂਗਰਸ 495332
ਜੱਸੀ ਜਸਰਾਜ 'ਆਪ' 87901
ਕੁਲਦੀਪ ਸਿੰਘ ਬਸਪਾ 13732
ਭਗਵੰਤ ਸਮਾਓਂ ਸੀ. ਪੀ. ਆਈ (ਮਾਲੇ) ਲਿਬਰੇਸ਼ਨ 5984
ਰਾਜਿੰਦਰ ਸਿੰਘ ਅਕਾਲੀ (ਅ) 1960
ਸ਼ਮਿੰਦਰ ਸਿੰਘ ਜੇ.ਐਂਡ ਕੇ. ਨੈਸ਼ਨਲ ਪੈਂਥਰ ਪਾਰਟੀ 4610
ਗੀਤਾ ਰਾਣੀ ਅਖਿਲ ਭਾਰਤੀ ਸ਼ਿਵ ਸੈਨਾ ਰਾਸ਼ਟਰਵਾਦੀ 4380
ਮੱਖਣ ਲਾਲ ਬਸਪਾ ( ਅੰਬੇਡਕਰ ) 2587
ਗੁਰਦੀਪ ਸਿੰਘ ਇੰਡੀਅਨ ਕ੍ਰਾਂਤੀਵਾਦੀ ਲਹਿਰ 1404
ਗੁਰਮੀਤ ਰੰਘਰੇਟਾ ਪੰਜਾਬ ਲੇਬਰ ਪਾਰਟੀ 1386
ਜਗਦੀਸ਼ ਸ਼ਰਮਾ ਨਵਭਾਰਤ ਡੈਮੋਕ੍ਰੇਟਿਕ ਪਾਰਟੀ 1248
ਸੁਰੇਸ਼ ਗੋਇਲ ਜਨਰਲ ਸਮਾਜ ਪਾਰਟੀ 944

ਸਾਲ 1957 ਤੋਂ 2009 ਤੱਕ ਬਠਿੰਡਾ ਲੋਕ ਸਭਾ ਸੀਟ ਦੇ ਨਤੀਜੇ:

ਸਾਲ ਜੇਤੂ ਪਾਰਟੀ
1957 ਹੁਕਮ ਸਿੰਘ ਕਾਂਗਰਸ
1957 ਅਜੀਤ ਸਿੰਘ ਕਾਂਗਰਸ
1962 ਧੰਨਾ ਸਿੰਘ ਗੁਲਸ਼ਨ ਅਕਾਲੀ ਦਲ
1967 ਕੇ. ਸਿੰਘ ਅਕਾਲੀ ਦਲ (ਐੱਸ.)
1971 ਭਾਨ ਸਿੰਘ ਭੌਰਾ ਸੀ. ਪੀ. ਆਈ.
1977 ਧੰਨਾ ਸਿੰਘ ਗੁਲਸ਼ਨ ਸ਼੍ਰੋਮਣੀ ਅਕਾਲੀ ਦਲ
1980 ਹਾਕਮ ਸਿੰਘ ਕਾਂਗਰਸ
1985 ਤੇਜਾ ਸਿੰਘ ਦਰਦੀ ਸ਼੍ਰੋਮਣੀ ਅਕਾਲੀ ਦਲ
1989 ਸੁੱਚਾ ਸਿੰਘ ਸ਼੍ਰੋਮਣੀ ਅਕਾਲੀ ਦਲ (ਐੱਮ.)
1992 ਕੇਵਲ ਸਿੰਘ ਕਾਂਗਰਸ
1996 ਹਰਿੰਦਰ ਸਿੰਘ ਖਾਲਸਾ ਸ਼੍ਰੋਮਣੀ ਅਕਾਲੀ ਦਲ
1998 ਚਤਿਨ ਸਿੰਘ ਸਮਾਓਂ ਸ਼੍ਰੋਮਣੀ ਅਕਾਲੀ ਦਲ
1999 ਭਾਨ ਸਿੰਘ ਭੌਰਾ ਸੀ. ਪੀ. ਆਈ.
2004 ਪਰਮਜੀਤ ਕੌਰ ਗੁਲਸ਼ਨ ਸ਼੍ਰੋਮਣੀ ਅਕਾਲੀ ਦਲ
2009 ਹਰਸਿਮਰਤ ਕੌਰ ਬਾਦਲ ਸ਼੍ਰੋਮਣੀ ਅਕਾਲੀ ਦਲ

  • Bathinda
  • Lok Sabha elections
  • 2019
  • Shiromani Akali Dal
  • Congress
  • ਬਠਿੰਡਾ
  • ਲੋਕ ਸਭਾ ਚੋਣਾਂ 2019
  • ਸ਼੍ਰੋਮਣੀ ਅਕਾਲੀ ਦਲ
  • ਕਾਂਗਰਸ

ਅੱਤਵਾਦੀ ਸੰਗਠਨ ਜੈਸ਼ ਨੇ ਦਿੱਤੀ ਰੇਲਵੇ ਸਟੇਸ਼ਨਾਂ ਨੂੰ ਉਡਾਉਣ ਦੀ ਧਮਕੀ, ਆਈ ਅਲਰਟ ਜਾਰੀ

NEXT STORY

Stories You May Like

  • shiromani akali dal  election boycott  moga elections
    ਸ਼੍ਰੋਮਣੀ ਅਕਾਲੀ ਦਲ ਦੇ ਕੌਂਸਲਰਾਂ ਵਲੋਂ ਚੋਣਾਂ ਦੇ ਬਾਈਕਾਟ ਦਾ ਐਲਾਨ
  • shiromani akali dal announces new office bearers
    ਸ਼੍ਰੋਮਣੀ ਅਕਾਲੀ ਦਲ ਵੱਲੋਂ ਨਵੇਂ ਅਹੁਦੇਦਾਰਾਂ ਦਾ ਐਲਾਨ! ਇਨ੍ਹਾਂ ਆਗੂਆਂ ਨੂੰ ਦਿੱਤੀ ਅਹਿਮ ਜ਼ਿੰਮੇਵਾਰੀ
  • shiromani akali dal  legal wing  general secretary
    ਸ਼੍ਰੋਮਣੀ ਅਕਾਲੀ ਦਲ ਦੇ ਲੀਗਲ ਵਿੰਗ ਦੇ ਜਨਰਲ ਸਕੱਤਰ ਐਡਵੋਕੇਟ ਰਾਜੇਸ਼ ਰਾਣਾ ਭਾਜਪਾ 'ਚ ਸ਼ਾਮਲ
  • akali dal  new political party  punjab elections
    ਪੰਜਾਬ 'ਚ ਵੱਡੀ ਸਿਆਸੀ ਹਿਲਜੁਲ, ਇਕ ਹੋਰ ਅਕਾਲੀ ਦਲ ਦਾ ਐਲਾਨ, ਚੋਣਾਂ ਲੜਨ ਦਾ ਫ਼ੈਸਲਾ
  • akali dal punar surjit launched in chandigarh
    ਅਕਾਲੀ ਦਲ (ਪੁਨਰ ਸੁਰਜੀਤ) ਨੇ ਚੰਡੀਗੜ੍ਹ 'ਚ ਕੀਤਾ ਆਗਾਜ਼, ਨਗਰ ਨਿਗਮ ਚੋਣਾਂ ਲੜਨ ਦਾ ਕੀਤਾ ਐਲਾਨ
  • railways will now have to pay compensation of rs 50 000
    ਕਨਫਰਮ ਟਿਕਟ ਦੇ ਬਾਵਜੂਦ ਨਹੀਂ ਮਿਲੀ ਸੀਟ, ਰੇਲਵੇ ਨੂੰ ਹੁਣ ਦੇਣਾ ਪਵੇਗਾ 50,000 ਦਾ ਮੁਆਵਜ਼ਾ
  • mladenovic and guo win wimbledon women  s doubles title
    ਮਲਾਦੇਨੋਵਿਚ ਅਤੇ ਗੁਓ ਦੀ ਜੋੜੀ ਬਣੀ ਵਿੰਬਲਡਨ ਮਹਿਲਾ ਡਬਲਜ਼ ਚੈਂਪੀਅਨ
  • akali dal press conference
    ਬੇਅਦਬੀ ਮਾਮਲੇ 'ਚ ਰਾਮ ਰਹੀਮ ਖ਼ਿਲਾਫ਼ ਕਾਰਵਾਈ ਦੀ ਬਜਾਏ ਹੋ ਰਹੀ ਸਿਆਸਤ: ਅਕਾਲੀ ਦਲ
  • jalandhar cantt railway station redeveloped at a cost of 125 crore
    125 ਕਰੋੜ ਰੁਪਏ ਦੀ ਲਾਗਤ ਨਾਲ ਜਲੰਧਰ ਛਾਉਣੀ ਰੇਲਵੇ ਸਟੇਸ਼ਨ ਦਾ ਹੋਇਆ ਮੁੜ-ਵਿਕਾਸ
  • singer ritu nooran apologizes kulle wali sarkar over a controversial incident
    ਮੁੜ ਵਿਵਾਦ 'ਚ ਘਿਰੀ ਸੂਫ਼ੀ ਗਾਇਕਾ ਰਿਤੂ ਨੂਰਾਂ, ਮੰਗਣੀ ਪਈ ਮੁਆਫ਼ੀ
  • big forecast of meteorological department in punjab during monsoon
    ਪੰਜਾਬ 'ਚ ਮੌਨਸੂਨ ਵਿਚਾਲੇ ਮੌਸਮ ਵਿਭਾਗ ਦੀ ਵੱਡੀ ਭਵਿੱਖਬਾਣੀ, ਜਾਣੋ ਆਉਣ ਵਾਲੇ...
  • ips cheated ten people of lakhs thug arrested along with wife and father
    ਖ਼ੁਦ ਨੂੰ IPS ਦੱਸ ਲੋਕਾਂ ਨਾਲ ਮਾਰੀ ਲੱਖਾਂ ਦੀ ਠੱਗੀ, ਹੁਣ ਪਤਨੀ ਤੇ ਪਿਤਾ ਸਣੇ...
  • train delays become a problem in the rain
    ਮੀਂਹ 'ਚ ਟ੍ਰੇਨਾਂ ਦੀ ਦੇਰੀ ਬਣੀ ਪ੍ਰੇਸ਼ਾਨੀ, ਸ਼ਾਨ-ਏ-ਪੰਜਾਬ ਡੇਢ ਤੇ ਵੈਸ਼ਨੋ...
  • punjab on high alert threat to blow up railway stations and schools with bombs
    High Alert 'ਤੇ ਪੰਜਾਬ! ਅਚਾਨਕ ਵਧਾਈ ਗਈ ਸੁਰੱਖਿਆ, ਰੇਲਵੇ ਸਟੇਸ਼ਨਾਂ ਤੇ ਸਕੂਲਾਂ...
  • singer ks makhan announces screening of the film   satluj   in shankar village
    ਗਾਇਕ KS ਮੱਖਣ ਨੇ ਸ਼ੰਕਰ ਪਿੰਡ 'ਚ ਸਤਲੁਜ ਫ਼ਿਲਮ ਵਿਖਾਉਣ ਦਾ ਕੀਤਾ ਐਲਾਨ
  • man dies after being hit by truck
    ਜਲੰਧਰ 'ਚ ਰੂਹ ਕੰਬਾਊ ਹਾਦਸਾ! ਸਾਈਕਲ ਸਵਾਰ ਦੇ ਸਿਰ ਉਪਰੋਂ ਲੰਘ ਗਿਆ ਟਰੱਕ
Trending
Ek Nazar
heavy rain next 4 days monsoon

ਅਗਲੇ 4 ਦਿਨ ਖ਼ਤਰਨਾਕ! ਮੌਸਮ ਵਿਭਾਗ ਵਲੋਂ 18 ਸੂਬਿਆਂ 'ਚ ਬਹੁਤ ਭਾਰੀ ਮੀਂਹ ਦਾ...

terror of stray dogs in nawanshahr

ਪੰਜਾਬ ਦੇ ਇਸ ਜ਼ਿਲ੍ਹੇ 'ਚ ਆਵਾਰਾ ਕੁੱਤਿਆਂ ਦਾ ਕਹਿਰ, ਹੈਰਾਨ ਕਰਦੇ ਅੰਕੜੇ ਆਏ...

woman lost rs 30 82 500 in the greed of earning money

ਪੈਸੇ ਕਮਾਉਣ ਦੇ ਲਾਲਚ 'ਚ ਔਰਤ ਨੇ ਗੁਆ ਲਏ 30,82,500 ਰੁਪਏ, ਜਦੋਂ ਮੁਨਾਫਾ ਨਾ...

gold and silver likely to remain under pressure

ਕੀ ਹੋਰ ਸਸਤਾ ਹੋਵੇਗਾ Gold ? ਜਾਣੋ ਅਗਲੇ ਹਫ਼ਤੇ ਕਿਹੜੇ ਕਾਰਨ ਤੈਅ ਕਰਨਗੇ ਕੀਮਤਾਂ

indian student

ਸਟੱਡੀ ਵੀਜ਼ੇ 'ਤੇ ਵਿਦੇਸ਼ ਗਿਆ ਭਾਰਤੀ ਨੌਜਵਾਨ ਅਚਾਨਕ ਹੋ ਗਿਆ 'ਗ਼ਾਇਬ' ! 2 ਮਹੀਨੇ...

man held after indian american wife and son shot in us

ਅਮਰੀਕਾ 'ਚ ਭਾਰਤੀ ਮੂਲ ਦੀ ਮਹਿਲਾ ਦਾ ਗੋਲੀਆਂ ਮਾਰ ਕਤਲ, ਪਤੀ ਹੀ ਨਿਕਲਿਆ ਕਾਤਲ,...

3 young man on a motorcycle fell into a 40 feet deep pit

ਮੋਟਰਸਾਈਕਲ ਸਵਾਰ 3 ਨੌਜਵਾਨ 40 ਫੁੱਟ ਡੂੰਘੇ ਖੱਡੇ ’ਚ ਡਿੱਗੇ, ਪੈ ਗਿਆ ਚੀਕ-ਚਿਹਾੜਾ

fan falls on sleeping child

ਸੌਂ ਰਹੇ ਬੱਚੇ ’ਤੇ ਡਿੱਗਿਆ ਪੱਖਾ, ਕਰੰਟ ਲੱਗਣ ਨਾਲ ਮੌਤ

veteran playback singer passes away

48,000 ਤੋਂ ਵਧ ਗਾਣੇ ਗਾ ਚੁੱਕੀ ਦਿੱਗਜ ਪਲੇਬੈਕ ਗਾਇਕਾ ਦਾ ਦਿਹਾਂਤ, PM ਮੋਦੀ ਨੇ...

famous actress tied the knot

ਵਿਆਹ ਦੇ ਬੰਧਨ 'ਚ ਬੱਝੀ ਮਸ਼ਹੂਰ ਅਦਾਕਾਰਾ, ਸਾਹਮਣੇ ਆਈਆਂ ਖੂਬਸੂਰਤ ਤਸਵੀਰਾਂ

famous actor arrested

ਮਸ਼ਹੂਰ ਅਦਾਕਾਰ ਨੂੰ ਘਰੋਂ ਚੱਕ ਕੇ ਲੈ ਗਈ ਪੁਲਸ, 'ਪੰਡਯਾ ਸਟੋਰ' ਨਾਲ ਘਰ-ਘਰ 'ਚ...

waterfalls selfie ban rain season

ਸੈਲਫ਼ੀ ਲੈਣ 'ਤੇ ਲੱਗ ਗਿਆ Ban ! ਮਾਨਸੂਨ ਦੇ ਮੌਸਮ 'ਚ MP ਪ੍ਰਸ਼ਾਸਨ ਨੇ ਕੀਤਾ...

famous actor suffers heart attack

ਸ਼ੂਟਿੰਗ ਮਗਰੋਂ ਘਰ ਪਰਤ ਰਹੇ ਮਸ਼ਹੂਰ ਅਦਾਕਾਰ ਨੂੰ ਰਸਤੇ 'ਚ ਹੀ ਆ ਗਿਆ ਹਾਰਟ ਅਟੈਕ,...

international airport named trump

ਰਾਸ਼ਟਰਪਤੀ ਟਰੰਪ ਦੇ 'ਨਾਂ' 'ਤੇ ਰੱਖਿਆ ਗਿਆ ਅੰਤਰਰਾਸ਼ਟਰੀ ਹਵਾਈ ਅੱਡੇ ਦਾ ਨਾਮ

andy burnham

ਐਂਡੀ ਬਰਨਹੈਮ ਦਾ ਬ੍ਰਿਟੇਨ ਦਾ ਪ੍ਰਧਾਨ ਮੰਤਰੀ ਬਣਨਾ ਲਗਭਗ ਤੈਅ

famous comedian will go to jail again

ਮੁੜ ਜੇਲ੍ਹ ਜਾਵੇਗਾ ਮਸ਼ਹੂਰ ਕਾਮੇਡੀਅਨ ! ਅਦਾਲਤ ਨੇ ਸੁਣਾਈ ਇੰਨੇ ਮਹੀਨਿਆਂ ਦੀ ਸਜ਼ਾ

wildfires in spain

ਸਪੇਨ ਦੇ ਜੰਗਲਾਂ 'ਚ ਲੱਗੀ ਭਿਆਨਕ ਅੱਗ; 11 ਲੋਕਾਂ ਮੌਤ, ਕਾਰਾਂ 'ਚ ਬੰਦ ਹੋਏ...

eu imposes duties on chinese tyres

EU ਦਾ ਚੀਨ ਨੂੰ ਵੱਡਾ ਝਟਕਾ, ਚੀਨੀ ਟਾਇਰਾਂ 'ਤੇ ਲਗਾਇਆ 45.3 ਫੀਸਦੀ ਟੈਕਸ

Daily Horoscope
    Previous Next
    • ਬਹੁਤ-ਚਰਚਿਤ ਖ਼ਬਰਾਂ
    • ਪੰਜਾਬ ਦੀਆਂ ਖਬਰਾਂ
    • a massive fire broke out in the tent city of sri anandpur sahib
      ਵੱਡੀ ਖ਼ਬਰ: ਸ੍ਰੀ ਅਨੰਦਪੁਰ ਸਾਹਿਬ ਦੀ ਟੈਂਟ ਸਿਟੀ 'ਚ ਹੋਇਆ ਧਮਾਕਾ! ਲੱਗੀ ਭਿਆਨਕ...
    • singer ritu nooran apologizes kulle wali sarkar over a controversial incident
      ਮੁੜ ਵਿਵਾਦ 'ਚ ਘਿਰੀ ਸੂਫ਼ੀ ਗਾਇਕਾ ਰਿਤੂ ਨੂਰਾਂ, ਮੰਗਣੀ ਪਈ ਮੁਆਫ਼ੀ
    • advocate dhami writes to pm immediate reopening sri kartarpur sahib corridor
      ਗੁ. ਸ੍ਰੀ ਕਰਤਾਰਪੁਰ ਸਾਹਿਬ ਦਾ ਲਾਂਘਾ ਤੁਰੰਤ ਮੁੜ ਖੋਲ੍ਹਣ ਲਈ ਐਡਵੋਕੇਟ ਧਾਮੀ ਨੇ...
    • woman murdered faridkot police
      ਫ਼ਰੀਦਕੋਟ : ਸਿਖਰ ਦੁਪਹਿਰੇ ਘਰ ਅੰਦਰ ਦਾਖਲ ਹੋ ਔਰਤ ਦਾ ਬੇਰਹਿਮੀ ਕਤਲ
    • patiala police  weapon smubler
      ਪੈਸੇ ਕਮਾਉਣ ਦੇ ਲਾਲਸਾ ਨੇ ਬਣਾ ਦਿੱਤਾ ਹਥਿਆਰ ਸਮੱਗਲਰ, ਪਟਿਆਲਾ ਪੁਲਸ ਨੇ ਫੜਿਆ...
    • ludhiana police checking
      ਲੁਧਿਆਣਾ ਪੁਲਸ ਨੇ ਨਾਕੇ 'ਤੇ ਹੈਰੋਇਨ ਸਮੇਤ ਫੜੇ 2 ਮੁਲਜ਼ਮ
    • big forecast of meteorological department in punjab during monsoon
      ਪੰਜਾਬ 'ਚ ਮੌਨਸੂਨ ਵਿਚਾਲੇ ਮੌਸਮ ਵਿਭਾਗ ਦੀ ਵੱਡੀ ਭਵਿੱਖਬਾਣੀ, ਜਾਣੋ ਆਉਣ ਵਾਲੇ...
    • punjab robbers entered the house in the middle of the night
      ਪੰਜਾਬ: ਅੱਧੀ ਰਾਤ ਘਰ ਵੜ ਆਏ ਲੁਟੇਰੇ, ਔਰਤ ਦੇ ਮੂੰਹ 'ਚ ਪਿਸਤੌਲ ਰੱਖ ਲੁੱਟ ਲਿਆ...
    • punjab two brothers drowning in the river
      ਪੰਜਾਬ: ਛੋਟੇ ਨੂੰ ਦਰਿਆ 'ਚ ਡੁੱਬਦਾ ਵੇਖ ਵੱਡੇ ਭਰਾ ਨੇ ਮਾਰ'ਤੀ ਛਾਲ, ਤੇਜ਼ ਵਹਾ...
    • punjab declares friday as a government holiday
      ਪੰਜਾਬ 'ਚ ਸ਼ੁਕਰਵਾਰ ਨੂੰ ਸਰਕਾਰੀ ਛੁੱਟੀ ਦਾ ਐਲਾਨ
    • google play
    • apple store

    Main Menu

    • ਪੰਜਾਬ
    • ਦੇਸ਼
    • ਵਿਦੇਸ਼
    • ਦੋਆਬਾ
    • ਮਾਝਾ
    • ਮਾਲਵਾ
    • ਤੜਕਾ ਪੰਜਾਬੀ
    • ਖੇਡ
    • ਵਪਾਰ
    • ਅੱਜ ਦਾ ਹੁਕਮਨਾਮਾ
    • ਗੈਜੇਟ

    For Advertisement Query

    Email ID

    advt@punjabkesari.in


    TOLL FREE

    1800 137 6200
    Punjab Kesari Head Office

    Jalandhar

    Address : Civil Lines, Pucca Bagh Jalandhar Punjab

    Ph. : 0181-5067200, 2280104-107

    Email : support@punjabkesari.in

    • Navodaya Times
    • Nari
    • Yum
    • Jugaad
    • Health+
    • Bollywood Tadka
    • Punjab Kesari
    • Hind Samachar
    Offices :
    • New Delhi
    • Chandigarh
    • Ludhiana
    • Bombay
    • Amritsar
    • Jalandhar
    • Contact Us
    • Feedback
    • Advertisement Rate
    • Mobile Website
    • Sitemap
    • Privacy Policy

    Copyright @ 2023 PUNJABKESARI.IN All Rights Reserved.

    SUBSCRIBE NOW!
    • Google Play Store
    • Apple Store

    Subscribe Now!

    • Facebook
    • twitter
    • google +