ਬਠਿੰਡਾ (ਅਮਿਤ) : ਬਠਿੰਡਾ 'ਚ ਲਗਾਤਾਰ ਪਏ ਮੀਂਹ ਕਾਰਨ ਪੂਰਾ ਪਾਣੀ ਭਰਿਆ ਹੋਇਆ ਹੈ। ਅੱਜ ਤਿੰਨ ਦਿਨ ਬੀਤ ਜਾਣ ਦੇ ਬਾਅਦ ਵੀ ਪਾਣੀ ਦਾ ਨਿਕਾਸ ਨਹੀਂ ਹੋ ਪਾਇਆ, ਜਿਸ ਦੇ ਹੁਣ ਅਕਾਲੀ ਦਲ ਵਲੋਂ ਕਾਂਗਰਸ ਨੂੰ ਜ਼ਿੰਮੇਵਾਰ ਠਹਿਰਾਇਆ ਜਾ ਰਿਹਾ ਹੈ। ਇਸ ਸਬੰਧੀ ਪੱਰਕਰਾਰਾਂ ਨਾਲ ਗੱਲਬਾਤ ਕਰਦਿਆਂ ਅਕਾਲੀ ਵਿਧਾਇਕ ਸਵਰੂਪ ਚੰਦ ਸਿੰਗਲਾ ਨੇ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ 'ਤੇ ਨਿਸ਼ਾਨਾ ਸਾਧਦਿਆਂ ਕਿਹਾ ਕਿ ਅਕਾਲੀ ਦਲ ਦੇ ਸਰਕਾਰ ਸਮੇਂ 6 ਘੰਟੇ 'ਚ ਮੀਂਹ ਦਾ ਪਾਣੀ ਨਿਕਲ ਜਾਂਦਾ ਸੀ ਪਰ ਹੁਣ 3 ਦਿਨ ਬੀਤ ਜਾਣ ਦੇ ਬਾਵਜੂਦ ਵੀ ਮੀਂਹ ਦੇ ਪਾਣੀ ਦਾ ਨਿਕਾਸ ਨਹੀਂ ਹੋਇਆ, ਜਿਸ ਕਾਰਨ ਲੋਕਾਂ ਨੂੰ ਭਾਰੀ ਸਮੱਸਿਆ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਉਨ੍ਹਾਂ ਕਿਹਾ ਕਿ ਜਿਹੜੇ ਪ੍ਰਾਜੈਕਟ ਸਾਡੀ ਸਰਕਾਰ ਸਮੇਂ ਸ਼ੁਰੂ ਕੀਤੇ ਗਏ ਸਨ ਉਸ ਲਈ ਪੰਜਾਬ ਸਰਕਾਰ ਨੇ ਇਕ ਪੈਸਾ ਤੱਕ ਨਹੀਂ ਦਿੱਤਾ। ਉਨ੍ਹਾਂ ਕਿਹਾ ਕਿ ਅੱਜ ਇੰਨੇ ਦਿਨ ਹੋ ਗਏ ਮੀਂਹ ਕਾਰਨ ਲੋਕਾਂ ਦੇ ਘਰਾਂ 'ਚ ਪਾਣੀ ਭਰਿਆ ਹੋਇਆ ਹੈ ਤੇ ਲੋਕ ਛੱਤਾਂ 'ਤੇ ਟੰਗੇ ਹੋਏ ਹਨ ਪਰ ਮਨਪ੍ਰੀਤ ਬਾਦਲ ਨੇ ਅਜੇ ਤੱਕ ਆ ਕੇ ਉਨ੍ਹਾਂ ਦਾ ਹਾਲ ਨਹੀਂ ਜਾਣਿਆ।
ਇਸ ਦੇ ਨਾਲ ਮੇਅਰ ਬਲਵੰਤ ਰਾਏ ਨੇ ਕਿਹਾ ਕਿ ਇਸ ਵਾਰ ਮੀਂਹ ਜ਼ਿਆਦਾ ਪੈਣ ਕਾਰਨ ਪਾਣੀ ਦਾ ਨਿਕਾਸ ਪੂਰੀ ਤਰ੍ਹਾਂ ਨਹੀਂ ਹੋ ਪਾ ਰਿਹਾ ਤੇ ਦੂਜਾ ਸੀਵਰੇਜ ਬੋਰਡ ਦੇ ਉੱਚ ਅਧਿਕਾਰੀ ਵੀ ਆਪਣੀਆਂ ਸੇਵਾਵਾਂ ਨਹੀਂ ਨਿਭਾਅ ਰਹੇ। ਉਨ੍ਹਾਂ ਕਿਹਾ ਕਿ ਕਾਂਗਰਸ ਵਲੋਂ ਵੀ ਕੋਈ ਫੰਡ ਜਾਰੀ ਨਹੀਂ ਕੀਤਾ ਗਿਆ, ਜਿਸ ਦੇ ਚੱਲਦੇ ਕੋਈ ਪ੍ਰਾਜੈਕਟ ਨਹੀਂ ਸ਼ੁਰੂ ਕੀਤਾ ਗਿਆ ਤੇ ਪਾਣੀ ਦੀ ਨਿਕਾਸੀ ਕਰਨ 'ਚ ਕਾਫੀ ਦਿੱਕਤ ਆ ਰਹੀ ਹੈ। ਉਨ੍ਹਾਂ ਕਿਹਾ ਕਿ ਮੀਂਹ ਦੇ ਮੁੱਦੇ 'ਤੇ ਸਿਆਸਤ ਨਾ ਕੀਤੀ ਜਾਵੇ ਸਗੋਂ ਜਿਨ੍ਹਾਂ ਲੋਕਾਂ ਦਾ ਮੀਂਹ ਕਾਰਨ ਨੁਕਸਾਨ ਹੋਇਆ ਹੈ ਉਨ੍ਹਾਂ ਦੀ ਮਦਦ ਕੀਤੀ ਜਾਵੇ।
ਫਰੀਦਕੋਟ ਦੀ ਜੇਲ ਮੁੜ ਸੁਰਖੀਆਂ 'ਚ, ਜੇਲ ਦਾ ਮੁਲਾਜ਼ਮ ਫੋਨ ਸਣੇ ਗ੍ਰਿਫਤਾਰ
NEXT STORY