ਬਠਿੰਡਾ (ਵਰਮਾ): ਬਠਿੰਡਾ 'ਚ ਤੇਜੀ ਨਾਲ ਵਧ ਰਹੇ ਕੋਰੋਨਾ ਪਾਜ਼ੇਟਿਵ ਮਾਮਲਿਆਂ ਦੀ ਗਿਣਤੀ 242 ਤੱਕ ਪਹੁੰਚੀ ਜਦਕਿ 108 ਅਜੇ ਵੀ ਇਸਦੀ ਚਪੇਟ ਵਿਚ ਹਨ, ਵੀਰਵਾਰ ਨੂੰ 22 ਮਾਮਲੇ ਆਉਣ ਨਾਲ ਸਥਿਤੀ ਹੋਰ ਵੀ ਵਿਸਫੋਟਕ ਹੋ ਗਈ। ਪਹਿਲਾ ਚੁਣੇ ਸਥਾਨਾਂ 'ਚੋਂ ਹੀ ਮਰੀਜ਼ ਆ ਰਹੇ ਸਨ ਪਰ ਹੁਣ ਸੈਨਿਕ ਛਾਉਣੀ ਨਾਲ ਏਅਰਫੋਰਸ ਸਟੇਸ਼ਨ 'ਚ ਵੀ ਕੋਰੋਨਾ ਨੇ ਦਸਤਕ ਦੇ ਦਿੱਤੀ। ਕੁੱਲ 108 ਪਾਜ਼ੇਟਿਵ ਮਾਮਲਿਆਂ ਦੀ ਪੁਸ਼ਟੀ ਹੋਈ, ਜਿਨ੍ਹਾਂ ਨੂੰ ਵੱਖ-ਵੱਖ ਸਥਾਨਾਂ 'ਤੇ ਆਈਸੋਲੇਟ ਕੀਤਾ ਗਿਆ।
ਇਹ ਵੀ ਪੜ੍ਹੋ: ਰੋਜ਼ੀ ਰੋਟੀ ਕਮਾਉਣ ਗਏ ਡੇਹਰੀਵਾਲ ਦੇ ਨੌਜਵਾਨ ਦੀ ਦੁਬਈ 'ਚ ਮੌਤ
ਚਿੰਤਾਂ ਦੀ ਗੱਲ ਇਹ ਹੈ ਕਿ ਸੈਨਿਕ ਛਾਉਣੀ ਤੋਂ ਲਗਾਤਾਰ ਕੋਰੋਨਾ ਪਾਜ਼ੇਟਿਵ ਮਰੀਜਾਂ ਦੀ ਰਿਪੋਰਟ ਸਾਹਮਣੇ ਆ ਰਹੀ ਹੈ ਪਰ ਏਅਰਫੋਰਸ 'ਚ ਪਹਿਲਾ ਕੇਸ ਆਉਣ ਨਾਲ ਅੱਗੇ ਚੱਲ ਕੇ ਇਸ ਦਾ ਖਤਰਾ ਵਧ ਸਕਦਾ ਹੈ। ਇਸ ਤੋਂ ਬਿਨਾਂ ਸ਼ਹਿਰ ਦੇ ਵੱਖ-ਵੱਖ ਇਲਾਕਿਆਂ ਬੱਲਾ ਰਾਮ ਨਗਰ,ਨਵੀਂ ਬਸਤੀ,ਗਣਪਤੀ ਇੰਨਕਲੇਵ,ਹਨੂੰਮਾਨ ਮੰਦਰ,ਰੇਲਵੇ ਸਟੇਸ਼ਨ,ਰਿਫ਼ਾਇਨਰੀ,ਖਾਲਸਾ ਕਲੋਨੀ,ਸੀ.ਆਈ.ਏ.ਸਟਾਫ਼-2,ਧੋਬੀਆਣਾ ਬਸਤੀ,ਮਾਡਲ ਟਾਊਨ, ਗੋਨਿਆਣਾ ਮੰਡੀ,ਨੀਲ ਗਿਰੀ ਇੰਨਕਲੇਵ,ਜੱਸੀ ਬਾਗਵਾਲੀ ਆਦਿ ਨਾਲ ਅਜੀਤ ਰੋਡ, ਵਰਧਮਾਨ ਸਪੀਨਿੰਗ ਮਿੱਲ 'ਚ ਨਵੇਂ ਮਾਮਲੇ ਸਾਹਮਣੇ ਆਏ। ਹੁਣ ਤੱਕ ਕੇਵਲ 18 ਤੋਂ ਜ਼ਿਆਦਾ ਮਾਮਲੇ ਦਰਜ ਕੀਤੇ ਗਏ ਸਨ ਪਰ ਵੀਰਵਾਰ ਨੂੰ ਇਨ੍ਹਾਂ ਦੀ ਗਿਣਤੀ ਵਧਕੇ 22 ਹੋ ਗਈ ਅੱਗੇ ਤੋਂ ਹੋਰ ਵਧਣ ਦੀ ਸੰਭਾਵਨਾ ਹੈ। ਸਿਹਤ ਵਿਭਾਗ ਨੇ ਸਾਰੇ ਸਥਾਨਾਂ ਨੂੰ ਸੈਨੇਟਾਈਜ਼ ਕਰਨ ਦਾ ਕੰਮ ਸ਼ੁਰੂ ਕਰ ਦਿੱਤਾ ਹੈ ਜਦਕਿ ਪਾਜ਼ੇਟਿਵ ਲੋਕਾਂ ਦੇ ਸੰਪਰਕ 'ਚ ਆਉਣ ਵਾਲੇ ਸਾਰੇ ਲੋਕਾਂ ਨੂੰ ਕੁਆਰੰਟੀਨ ਕੀਤਾ ਜਾ ਰਿਹਾ ਹੈ।
ਇਹ ਵੀ ਪੜ੍ਹੋ: ਸਿਆਸੀ ਇਕੱਠ 'ਤੇ ਲੱਗੀ ਰੋਕ ਤੋਂ ਖ਼ਫ਼ਾ ਭਗਵੰਤ ਮਾਨ ਨੇ ਕੈਪਟਨ ਨੂੰ ਸੁਣਾਈਆਂ ਖਰੀਆਂ-ਖਰੀਆਂ
ਨਵੇ ਨਿਯਮਾਂ ਤਹਿਤ ਘਰਾਂ 'ਚ ਇਕਾਂਤਵਾਸ 'ਚ ਰਹਿਣ ਵਾਲੇ ਲੋਕਾਂ ਦੇ ਵੀ ਸੈਂਪਲ ਭੇਜੇ ਜਾ ਰਹੇ ਹਨ ਅਤੇ ਸਾਰੇ ਲੋਕਾਂ ਨੂੰ ਕੋਵਾ ਐਪ ਡਾਊਨਲੋਡ ਕਰਕੇ ਜੀ.ਪੀ.ਐੱਸ.ਸਿਸਟਮ ਤਹਿਤ ਨਿਗਰਾਨੀ ਰੱਖੀ ਜਾ ਰਹੀ ਹੈ। ਸਬੰਧਤ ਥਾਣਿਆ ਦੀ ਪੁਲਸ ਵੀ ਕੁਆਰੰਟੀਨ ਵਿਚ ਰਹਿ ਰਹੇ ਲੋਕਾਂ 'ਤੇ ਨਜ਼ਰ ਰੱਖ ਰਹੀ ਹੈ। ਇਸ ਤਰ੍ਹਾਂ ਪੁਲਸ ਦਾ ਕੰਮ ਹੋਰ ਵਧ ਗਿਆ ਹੈ। ਰਾਹਤ ਦੀ ਗੱਲ ਇਹ ਹੈ ਕਿ ਬੁੱਧਵਾਰ ਨੂੰ 5 ਨਵੇ ਕੋਰੋਨਾ ਮਰੀਜ਼ ਆਏ ਸਨ ਪ੍ਰੰਤੂ 4 ਠੀਕ ਹੋਕੇ ਘਰ ਪਰਤ ਗਏ।ਸਿਵਲ ਹਸਪਤਾਲ ਵਿਚ ਆਈਸੋਲੇਟ ਚੱਲ ਰਹੇ ਬਿਨਾਂ ਲੱਛਣ ਵਾਲੇ ਕੋਰੋਨਾ ਪਾਜ਼ੇਟਿਵ ਮਰੀਜ਼ਾਂ ਨੂੰ 10 ਦਿਨ ਦੇ ਅੰਦਰ ਅਤੇ ਉਨ੍ਹਾਂ ਬੁਖਾਰ,ਸਾਂਹ ਲੈਣ ਵਿਚ ਤਕਲੀਫ਼ ਨਾ ਹੋਣ 'ਤੇ ਘਰਾਂ 'ਚ ਆਈਸੋਲੇਟ ਕਰਨ ਦੀ ਤਿਆਰੀ ਹੈ।ਇਸ ਦੇ ਲਈ ਸਰਕਾਰ ਨੇ ਪੱਤਰ ਜਾਰੀ ਕਰਕੇ ਡਿਸਚਾਰਜ਼ ਪਾਲਸੀ ਦੇ ਨਵੇ ਨਿਯਮਾਂ ਮੁਤਾਬਕ ਕੋਰੋਨਾ ਪਾਜ਼ੇਟਿਵ ਮਰੀਜਾਂ ਨੂੰ ਜੇਕਰ ਇਕ ਹਫ਼ਤੇ ਜਾਂ 10 ਦਿਨ ਵਿਚ ਬੁਖਾਰ, ਖਾਂਸੀ ਨਹੀਂ ਹੁੰਦੀ। ਆਕਸੀਜ਼ਨ ਦੇ ਬਿਨਾਂ ਫਿਟ ਹੈ,ਉਨ੍ਹਾਂ ਘਰਾਂ ਵਿਚ ਹੋਮ ਆਈਸੋਲੇਟ ਕੀਤਾ ਜਾਵੇਗਾ। ਇਸ ਦੇ ਲਈ ਸਿਹਤ ਵਿਭਾਗ ਦੀ ਵਿਸੇਸ਼ ਟੀਮ ਕੋਰੋਨਾ ਪਾਜ਼ੇਟਿਵ ਮਰੀਜਾਂ ਦੇ ਘਰ ਜਾ ਕੇ ਸਰਵੇ ਕਰੇਗੀ। ਫਿਲਹਾਲ ਅਜੇ ਤੱਕ ਬਠਿੰਡਾ ਮਾਡਲ ਟਾਊਨ ਫੇਸ 1 ਵਿਚ ਇਕ ਕੋਰੋਨਾ ਪਾਜ਼ੇਟਿਵ ਮਰੀਜ ਨੂੰ ਨਿਯਮਾਂ ਅਨੁਸਾਰ ਹੋਮ ਆਈਸੋਲੇਟ ਕੀਤਾ ਗਿਆ ਹੈ। ਸਰਵੇ ਟੀਮ ਨੇ ਜਿਸ ਕੋਰੋਨਾ ਪਾਜ਼ੇਟਿਵ ਮਰੀਜ਼ ਨੂੰ ਘਰ ਭੇਜਣਾ ਹੈ, ਉਸਦੇ ਘਰ ਵਿਚ ਅਲੱਗ ਤੋਂ ਬਾਥਰੂਮ,ਸਾਫ਼ ਸਫ਼ਾਈ, ਉਸਦੇ ਬਰਤਨ, ਕੇਅਰਟੇਕਰ ਸਮੇਤ ਹੋਰ ਸੁਵਿਧਾਵਾਂ ਦੀ ਜਾਂਚ ਕਰੇਗੀ।
ਇਹ ਵੀ ਪੜ੍ਹੋ: ਸੰਗਰੂਰ: ਬੇਰੁਜ਼ਗਾਰੀ ਦਾ ਆਲਮ, ਡਿਗਰੀਆਂ ਪਾਸ ਨੌਜਵਾਨ ਸਬਜ਼ੀਆਂ ਵੇਚਣ ਲਈ ਮਜਬੂਰ
ਬਲੈਕ ਮਨੀ ਨੂੰ ਵਾਈਟ ਕਰਨ ਵਾਲੀ ਕੰਪਨੀ 300 ਕਰੋਡ਼ ਲੈ ਕੇ ਫਰਾਰ, ਲੀਡਰਾਂ ਦਾ ਪੈਸਾ ਵੀ ਫਸਿਆ
NEXT STORY