ਅੰਮ੍ਰਿਤਸਰ (ਇੰਦਰਜੀਤ) : ਬਠਿੰਡਾ ਲੋਕ ਸਭਾ ਸੀਟ ਨਾ ਸਿਰਫ ਕਾਂਗਰਸ ਦੀ ਅੰਦਰੂਨੀ ਸਿਆਸਤ 'ਚ ਇਕ ਵੱਕਾਰੀ ਮਸਲਾ ਬਣ ਚੁੱਕੀ ਹੈ, ਉਥੇ ਅਕਾਲੀ ਦਲ ਵੀ ਇਸ ਸੀਟ ਦੀ ਨਾਮਜ਼ਦਗੀ ਨੂੰ ਲੈ ਕੇ ਕਾਫੀ ਸਸਪੈਂਸ 'ਚ ਪਏ ਹੋਏ ਹਨ। ਹਾਲਾਂਕਿ ਅਕਾਲੀ ਦਲ ਦੇ ਕੋਲ ਬੀਬੀ ਹਰਸਿਮਰਤ ਕੌਰ ਬਾਦਲ ਤੋਂ ਵੱਡੀ ਹੋਰ ਕੋਈ ਉਮੀਦਵਾਰ ਨਹੀਂ ਹੈ ਪਰ ਫਿਰ ਵੀ ਅਕਾਲੀ ਦਲ ਬਾਦਲ ਉਸ ਦੀ ਨਾਮਜ਼ਦਗੀ ਕਿਉਂ ਨਹੀਂ ਕਰ ਰਿਹਾ? ਇਹ ਗੱਲ ਤਾਂ ਇਕ ਸਧਾਰਨ ਵੋਟਰ ਵੀ ਸਮਝਦਾ ਹੈ ਪਰ ਫਿਰ ਵੀ ਅਕਾਲੀ ਦਲ ਕਾਂਗਰਸ ਦੀ ਸ਼ਕਤੀ ਦਾ ਮੁਲਾਂਕਣ ਕਰ ਰਿਹਾ ਹੈ ਕਿ ਇਸ ਸੀਟ 'ਤੇ ਕਾਂਗਰਸ ਕਿਸ ਉਮੀਦਵਾਰ ਨੂੰ ਚੋਣ ਮੈਦਾਨ 'ਚ ਉਤਾਰਦਾ ਹੈ। ਬੀਤੇ ਦਿਨੀਂ ਸੁਖਬੀਰ ਬਾਦਲ ਨੇ ਵੀ ਅਜੇ ਇਸ ਸੀਟ ਲਈ ਚਾਰ-ਪੰਜ ਦਿਨ ਦਾ ਸਮਾਂ ਹੋਰ ਲੱਗਣ ਦਾ ਕਾਰਨ ਦੱਸਿਆ ਹੈ। ਦੂਜੇ ਪਾਸੇ ਕਾਂਗਰਸ ਵੀ ਇਸ ਸੀਟ 'ਤੇ ਕਿਸੇ ਨਾਂ ਦਾ ਐਲਾਨ ਨਹੀਂ ਕਰ ਰਹੀ ਜਦੋਂ ਕਿ ਪੰਜਾਬ ਦੀਆਂ ਹੋਰ ਸੀਟਾਂ 'ਤੇ ਫਿਰੋਜ਼ਪੁਰ ਨੂੰ ਛੱਡ ਕੇ ਨਾਮਜ਼ਦਗੀ ਹੋ ਚੁੱਕੀ ਹੈ। ਉਧਰ ਪੂਰੇ ਦੇਸ਼ ਦੇ ਸਿਆਸਤਦਾਨਾਂ ਦੀਆਂ ਨਜ਼ਰਾਂ ਬਾਦਲ ਪਰਿਵਾਰ ਦੀ ਨੂੰਹ ਦੀ ਜਿੱਤ ਤੇ ਹਾਰ 'ਤੇ ਲੱਗੀਆਂ ਹੋਈਆਂ ਹਨ।
ਪੰਜਾਬ ਕਾਂਗਰਸ ਸ਼ੁਰੂ ਤੋਂ ਹੀ ਬਠਿੰਡਾ ਦੀ ਸੀਟ ਲਈ ਡਾ. ਨਵਜੋਤ ਸਿੰਘ ਸਿੱਧੂ ਨੂੰ ਹੀ ਨਿਸ਼ਾਨੇ 'ਤੇ ਰੱਖ ਕੇ ਬੈਠੀ ਹੋਈ ਹੈ। ਇਸ ਮਾਮਲੇ 'ਚ ਕਾਂਗਰਸ ਇਕ ਤੀਰ ਤੋਂ ਦੋ ਨਿਸ਼ਾਨੇ ਕਰ ਰਹੀ ਸੀ। ਜੇਕਰ ਬਠਿੰਡਾ ਦੀ ਸੀਟ 'ਤੇ ਅਕਾਲੀ ਦਲ ਜਿੱਤਦਾ ਹੈ ਤਾਂ ਨਵਜੋਤ ਸਿੰਘ ਸਿੱਧੂ ਦੀ ਤਾਕਤ ਨਾ ਕੇਵਲ ਪੰਜਾਬ 'ਚ ਸਗੋਂ ਰਾਹੁਲ ਗਾਂਧੀ ਦੀ ਨਜ਼ਰ ਵੀ ਘੱਟ ਹੋ ਜਾਵੇਗੀ, ਦੂਜੇ ਪਾਸੇ ਜੇਕਰ ਹਰਸਿਮਰਤ ਬਾਦਲ ਹਾਰ ਜਾਂਦੀ ਹੈ ਤਾਂ ਅਕਾਲੀ ਭਾਜਪਾ ਦੀ ਕੇਂਦਰ 'ਚ ਇਕ ਵੱਡੀ ਤੋਪ ਡਿੱਗੇਗੀ ਤੇ ਇਸ ਦਾ ਸਿੱਧਾ ਰਾਜਨੀਤਕ ਕ੍ਰੈਡਿਟ ਕੈਪਟਨ ਅਮਰਿੰਦਰ ਸਿੰਘ ਖੇਮੇ ਨੂੰ ਮਿਲੇਗਾ ਪਰ ਨਵਜੋਤ ਸਿੰਘ ਸਿੱਧੂ ਇਸ ਮਾਮਲੇ 'ਚ ਗੁਰੂ ਨਿਕਲੇ ਤੇ ਬਾਜ਼ੀ ਮਾਰਦੇ ਹੋਏ ਉਨ੍ਹਾਂ ਨੇ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਆਪਣੇ ਆਪ ਬਠਿੰਡਾ ਤੋਂ ਚੋਣ ਲੜ ਲੈਣ।
ਸੁਰਜੀਤ ਸਿੰਘ ਰੱਖੜਾ ਨੇ ਕਾਂਗਰਸ 'ਤੇ ਕੀਤੇ ਸ਼ਬਦੀ ਹਮਲੇ
NEXT STORY