ਬਠਿੰਡਾ(ਬਲਵਿੰਦਰ)—ਅੰਮ੍ਰਿਤਸਰ ਵਿਚ ਹੋਏ ਬੰਬ ਧਮਾਕੇ ਤੋਂ ਬਾਅਦ ਬਠਿੰਡਾ ਪੁਲਸ ਵਲੋਂ ਅੱਜ ਸਵੇਰੇ ਸ਼ਹਿਰ ਦੇ ਵੱਖ-ਵੱਖ ਪੀ.ਜੀਸ. ਵਿਚ ਦਬਿਸ਼ ਕੀਤੀ ਗਈ। ਇਸ ਦੌਰਾਨ ਪੁਲਸ ਨੇ ਦੋ ਸ਼ੱਕੀਆਂ ਨੂੰ ਗ੍ਰਿਫਤਾਰ ਕੀਤਾ ਹੈ। ਦੱਸਿਆ ਜਾ ਰਿਹਾ ਹੈ ਕਿ ਇਨ੍ਹਾਂ ਦੋਵਾਂ ਕੋਲ ਕੋਈ ਵੀ ਆਈ.ਡੀ. ਪਰੂਫ ਨਹੀਂ ਸੀ।
ਬਠਿੰਡਾ ਦੇ ਆਈ.ਜੀ. ਐਮ.ਐਫ. ਫਾਰੂਕੀ ਨੇ ਦੱਸਿਆ ਹੈ ਕਿ ਸ਼ੱਕੀਆਂ ਕੋਲੋਂ ਪੁੱਛਗਿੱਛ ਕੀਤੀ ਜਾ ਰਹੀ ਹੈ ਪਰ ਅਜੇ ਤੱਕ ਪੁਲਸ ਨੇ ਇਹ ਖੁਲਾਸਾ ਨਹੀਂ ਕੀਤਾ ਹੈ ਕਿ ਇਹ ਗ੍ਰਿਫਤਾਰ ਸ਼ੱਕੀ ਵਿਅਕਤੀ ਕੌਣ ਹਨ, ਕਿਉਂਕਿ ਗ੍ਰਿਫਤਾਰ ਕੀਤੇ ਗਏ ਦੋਵਾਂ ਸ਼ੱਕੀਆਂ ਨੇ ਅਜੇ ਤੱਕ ਪੁਲਸ ਨੂੰ ਆਪਣੀ ਪਛਾਣ ਨਹੀਂ ਦੱਸੀ ਹੈ।
ਰੋਕ ਦੇ ਬਾਵਜੂਦ ਸੰਗਰੂਰ 'ਚ ਸ਼ਰੇਆਮ ਚੱਲ ਰਹੇ ਹਨ ਇੱਟਾਂ ਦੇ ਭੱਠੇ (ਵੀਡੀਓ)
NEXT STORY