ਜਲੰਧਰ (ਰੱਤਾ) : ਕਾਂਗਰਸੀ ਆਗੂ ਦੀਪਕ ਸ਼ਰਮਾ ਸਮੇਤ ਉਸ ਦੇ ਪਰਿਵਾਰਕ ਮੈਂਬਰਾਂ ਦੀ ਕੋਰੋਨਾ ਰਿਪੋਰਟ ਪਾਜ਼ੇਟਿਵ ਆਉਣ ਤੋਂ ਬਾਅਦ ਸਿਹਤ ਵਿਭਾਗ ਚੌਕਸ ਹੋ ਗਿਆ ਸੀ। ਸਿਹਤ ਵਿਭਾਗ ਵੱਲੋਂ ਬੀਤੀ ਦੇਰ ਰਾਤ ਦੀਪਕ ਸ਼ਰਮਾ ਦੇ ਸੰਪਰਕ 'ਚ ਰਹੇ ਨਾਰਥ ਹਲਕੇ ਤੋਂ ਵਿਧਾਇਕ ਬਾਵਾ ਹੈਨਰੀ ਦੇ ਕੋਰੋਨਾ ਟੈਸਟ ਲਈ ਸੈਂਪਲ ਲਏ ਹਨ, ਜਿਨ੍ਹਾਂ ਦੀ ਰਿਪੋਰਟ ਅੱਜ ਨੈਗੇਟਿਵ ਆਈ ਹੈ। ਦੱਸ ਦਈਏ ਕਿ ਸਿਹਤ ਵਿਭਾਗ ਦੀ ਟੀਮ ਬੀਤੀ ਦੇਰ ਰਾਤ ਉਨ੍ਹਾਂ ਦੇ ਘਰ ਗਈ ਸੀ, ਜਿੱਥੇ ਬਾਵਾ ਹੈਨਰੀ ਸਮੇਤ ਪਰਿਵਾਰ 'ਚੋਂ ਕੁੱਲ 6 ਮੈਂਬਰਾਂ ਦੇ ਕੋਰੋਨਾ ਜਾਂਚ ਲਈ ਸੈਂਪਲ ਲਏ ਗਏ ਸਨ। ਦੀਪਕ ਸ਼ਰਮਾ ਬਾਵਾ ਹੈਨਰੀ ਦਾ ਨਜ਼ਦੀਕੀ ਮੰਨਿਆ ਜਾਂਦਾ ਹੈ, ਜਿਸ ਕਰਕੇ ਬਾਵਾ ਹੈਨਰੀ ਸਮੇਤ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਦੇ ਟੈਸਟ ਲਈ ਸੈਂਪਲ ਲਏ ਗਏ ਸਨ।
ਇਹ ਵੀ ਪੜ੍ਹੋ ► ਜਲੰਧਰ 'ਚ ਫੜੀ ਕੋਰੋਨਾ ਨੇ ਰਫਤਾਰ, 2 ਹੋਰ ਮਾਮਲੇ ਆਏ ਸਾਹਮਣੇ
ਇਥੇ ਦੱਸ ਦੇਈਏ ਕਿ ਕੋਰੋਨਾ ਵਾਇਰਸ ਦੇ ਕਾਰਨ ਮਰੇ ਪ੍ਰਵੀਨ ਕੁਮਾਰ ਸ਼ਰਮਾ ਦੀ ਮੌਤ ਤੋਂ ਬਾਅਦ ਉਸ ਦੇ ਬੇਟੇ ਦੀਪਕ ਸ਼ਰਮਾ ਸਮੇਤ ਸਮੇਤ ਉਨ੍ਹਾਂ ਦੀ ਮਾਤਾ ਅਤੇ ਬੇਟੇ ਧਰੁਵ ਦੀ ਕੋਰੋਨਾ ਵਾਇਰਸ ਦੀ ਰਿਪੋਰਟ ਪਾਜ਼ੇਟਿਵ ਪਾਈ ਗਈ ਹੈ, ਜਿਨ੍ਹਾਂ ਦਾ ਇਲਾਜ ਸਿਵਲ ਹਸਪਤਾਲ 'ਚ ਕੀਤਾ ਜਾ ਰਿਹਾ ਹੈ। ਦੱਸਣਯਗੋ ਹੈ ਕਿ ਦੀਪਕ ਦੇ ਪਿਤਾ ਪ੍ਰਵੀਨ ਕੁਮਾਰ ਸ਼ਰਮਾ ਦੀ ਕੋਰੋਨਾ ਵਾਇਰਸ ਦੇ ਕਾਰਨ ਹੀ 9 ਅਪ੍ਰੈਲ ਨੂੰ ਮੌਤ ਹੋ ਗਈ ਸੀ। ਹਾਲਾਂਕਿ ਉਨ੍ਹਾਂ ਨੂੰ ਸਾਹ ਲੈਣ 'ਚ ਦਿੱਕਤ ਹੋਣ ਦੇ ਨਾਲ-ਨਾਲ ਸ਼ੂਗਰ ਵੀ ਸੀ।
ਇਹ ਵੀ ਪੜ੍ਹੋ ► ਮੋਹਾਲੀ ਤੋਂ ਬਾਅਦ ਹੁਣ ਜਲੰਧਰ 'ਚ ਕੋਰੋਨਾ ਦਾ ਕਹਿਰ, ਜਾਣੋ ਕੀ ਨੇ ਤਾਜ਼ਾ ਹਾਲਾਤ
ਵਿਧਾਇਕ ਬਾਵਾ ਹੈਨਰੀ ਨੇ ਪਰਿਵਾਰ ਸਮੇਤ ਖੁਦ ਨੂੰ ਕੀਤਾ ਹੋਇਆ ਸੀ ਕੁਆਰੰਟਾਈਨ
ਦੱਸਣਯੋਗ ਹੈ ਕਿ ਪ੍ਰਵੀਨ ਕੁਮਾਰ ਬਾਵਾ ਹੈਨਰੀ ਦੇ ਸੰਪਰਕ 'ਚ ਰਿਹਾ ਸੀ ਅਤੇ ਹੁਣ ਪ੍ਰਵੀਨ ਦੀ ਮੌਤ ਤੋਂ ਬਾਅਦ ਅਵਤਾਰ ਹੈਨਰੀ ਅਤੇ ਬਾਵਾ ਹੈਨਰੀ ਨੇ ਆਪਣੇ ਆਪ ਨੂੰ ਪਰਿਵਾਰ ਸਮੇਤ ਖੁਦ ਨੂੰ ਕੁਆਰੰਟਾਈਨ ਕੀਤਾ ਹੋਇਆ ਸੀ। ਇਸ ਦੀ ਜਾਣਕਾਰੀ ਅਵਤਾਰ ਹੈਨਰੀ ਵੱਲੋਂ ਫੇਸਬੁੱਕ 'ਤੇ ਪੋਸਟ ਪਾ ਕੇ ਦਿੱਤੀ ਗਈ ਸੀ। ਹੈਨਰੀ ਦੇ ਇਲਾਵਾ ਨੇਤਾ ਸਲਿਲ ਬਾਹਰੀ, ਕੌਂਸਲਰ ਰਜਨੀ ਬਾਹਰੀ, ਕੌਂਸਲਰ ਰਜਨੀ ਬਾਹਰੀ ਅਤੇ ਕਾਂਗਰਸੀ ਕੌਂਸਲਰ ਸੁਸ਼ੀਲ ਕਾਲੀਆ ਨੇ ਖੁਦ ਨੂੰ ਕੁਆਰੰਟਾਈਨ ਕੀਤਾ ਹੋਇਆ ਸੀ। ਇਸ ਦੇ ਇਲਾਵਾ ਦੀਪਕ ਦੇ ਕਰੀਬੀ ਭਾਜਪਾ ਨੇਤਾ ਕਰਨ ਵਿਜ ਨੂੰ ਵੀ ਕੁਆਰੰਟਾਈਨ ਕੀਤਾ ਗਿਆ ਸੀ ਕਿਉਂਕਿ ਉਹ ਵੀ ਦੀਪਕ ਦੇ ਨਾਲ ਹੀ ਰਹਿੰਦਾ ਸੀ।
ਇਹ ਵੀ ਪੜ੍ਹੋ ► ਘਰ ਬੈਠੇ ਰਹੋਗੇ ਤਾਂ ਪੰਜ ਹਫ਼ਤੇ ਬਾਅਦ ਨਹੀਂ ਆਵੇਗਾ ਨਵਾਂ ਕੋਰੋਨਾ ਕੇਸ : ਮੁੱਖ ਮੰਤਰੀ
ਪੰਜਾਬ 'ਚ ਕੋਰੋਨਾ ਦਾ ਕਹਿਰ
ਪੰਜਾਬ 'ਚ ਹੁਣ ਤੱਕ 176 ਪਾਜ਼ੇਟਿਵ ਕੇਸ ਸਾਹਮਣੇ ਆ ਚੁੱਕੇ ਹਨ। ਜਦਕਿ ਕੋਰੋਨਾ ਵਾਇਰਸ ਕਾਰਨ ਨਾਲ 13 ਲੋਕਾਂ ਦੀ ਮੌਤ ਹੋ ਚੁੱਕੀ ਹੈ, ਜਦੋਂਕਿ 22 ਲੋਕ ਠੀਕ ਵੀ ਹੋ ਗਏ ਹਨ। ਮੋਹਾਲੀ 'ਚ ਸਭ ਤੋਂ ਵੱਧ ਕੋਰੋਨਾ ਦੇ 54 ਕੇਸ ਹਨ। ਨਵਾਂਸ਼ਹਿਰ 'ਚ ਕੋਰੋਨਾ ਦੇ 19 ਕੇਸ, ਹੁਸ਼ਿਆਰਪੁਰ ਦੇ 07 ਕੇਸ, ਜਲੰਧਰ ਦੇ 24 ਕੇਸ, ਲੁਧਿਆਣਾ 'ਚ 11 ਪਾਜ਼ੇਟਿਵ ਕੇਸ, ਅੰਮ੍ਰਿਤਸਰ 'ਚ ਕੋਰੋਨਾ ਦੇ ਪਾਜ਼ੇਟਿਵ ਕੇਸ 11, ਪਟਿਆਲਾ 'ਚ ਕੋਰੋਨਾ ਦੇ ਪਾਜ਼ੇਟਿਵ ਕੇਸ 2, ਰੋਪੜ 'ਚ ਕੋਰੋਨਾ ਦੇ 03 ਮਰੀਜ਼, ਮਾਨਸਾ 'ਚ 11 ਮਰੀਜ਼, ਪਠਾਨਕੋਟ 'ਚ ਕੋਰੋਨਾ ਦੇ ਪਾਜ਼ੇਟਿਵ ਕੇਸ 18, ਫਰੀਦਕੋਟ 3 ਕੇਸ, ਬਰਨਾਲਾ 'ਚ 2 ਕੇਸ, ਕਪੂਰਥਲਾ ਦਾ 1 ਕੇਸ ਪਾਜ਼ੇਟਿਵ, ਫਗਵਾੜਾ ਤੋਂ 1 ਕੇਸ, ਮੋਗਾ ਦੇ 4 ਕੇਸ ਪਾਜ਼ੇਟਿਵ ਸਾਹਮਣੇ ਆ ਚੁੱਕੇ ਹਨ। ਇਸ ਤੋਂ ਇਲਾਵਾ ਫਤਿਹਗੜ ਸਾਹਿਬ ਦੇ 02 ਪਾਜ਼ੇਟਿਵ ਕੇਸ, ਸ੍ਰੀ ਮੁਕਤਸਰ ਸਹਿਬ 'ਚ 1, ਸੰਗਰੂਰ 'ਚ 2 ਪਾਜ਼ੇਟਿਵ ਕੇਸ ਸਾਹਮਣੇ ਆਇਆ ਹੈ।
ਪੰਜਾਬ 'ਚ ਕੋਰੋਨਾ ਦੇ ਕਹਿਰ ਨੂੰ ਦੇਖਦਿਆਂ ਰੰਧਾਵਾ ਤੇ ਬਾਜਵਾ ਨੇ ਲਿਆ ਅਹਿਮ ਫੈਸਲਾ
NEXT STORY