ਬੱਧਨੀ ਕਲਾਂ, (ਬੱਬੀ)- ਪਿੰਡ ਬੁੱਟਰ ਕਲਾਂ ਵਿਖੇ ਇਕ ਵਿਅਕਤੀ ਨੂੰ ਉਸ ਦੇ ਖੇਤ ਵਿਚ ਜਾ ਕਿ ਬੇਰਹਿਮੀ ਨਾਲ ਕੁੱਟਮਾਰ ਕਰਨ ਦੇ ਮਾਮਲੇ ਪਿੰਡ ਦੇ ਹੀ ਦੋ ਵਿਅਕਤੀਆਂ ਖਿਲਾਫ ਮਾਮਲਾ ਦਰਜ ਕੀਤਾ ਗਿਆ ਹੈ। ਜ਼ਖਮੀ ਹੋਏ ਪੀਡ਼ਤ ਵਿਅਕਤੀ ਚੰਦ ਸਿੰਘ ਪੁੱਤਰ ਰਤਨ ਸਿੰਘ ਜੱਟ ਸਿੰਘ ਵਾਸੀ ਢਿਲੋਂ ਪੱਤੀ ਬੁੱਟਰ ਕਲਾਂ ਨੇ ਪੁਲਸ ਨੂੰ ਦਿਤੇ ਬਿਆਨਾਂ ਵਿਚ ਕਿਹਾ ਕਿ 22 ਜੂਨ ਨੂੰ ਉਹ ਆਪਣੇ ਖੇਤ ਵਿਚ ਝੋਨੇ ਦਾ ਕੱਦੂ ਕਰ ਰਿਹਾ ਸੀ ਸ਼ਾਮ ਨੂੰ ਸੱਤ ਵਜੇ ਦੇ ਕਰੀਬ ਜਦੋਂ ਮੈਂ ਮੋਟਰ ’ਤੇ ਪਾਣੀ ਪੀਣ ਲਈ ਗਿਆ ਤਾਂ ਪਿੰਡ ਦੇ ਹੀ ਦੋ ਵਿਅਕਤੀ ਗੁਰਚਰਨ ਸਿੰਘ ਪੁੱਤਰ ਹਰਦੇਵ ਸਿੰਘ ਅਤੇ ਗੁਰਮੀਤ ਸਿੰਘ ਪੁੱਤਰ ਗੁਰਚਰਨ ਸਿੰਘ ਜੋ ਕਿ ਤੇਜਧਾਰ ਹਥਿਆਰਾਂ ਨਾਲ ਲੈਸ ਸਨ ਨੇ ਮੈਂਨੂੰ ਬੁਰੀ ਤਰਾਂ ਨਾਲ ਕੁੱਟਣਾ ਮਾਰਨਾ ਸ਼ੁਰੂ ਕਰ ਦਿੱਤਾ। ਮੇਰੇ ਵਲੋਂ ਰੋਲਾ ਪਾਉਣ ’ਤੇ ਮੇਜਰ ਸਿੰਘ ਨਾਂ ਦੇ ਇੱਕ ਵਿਅਕਤੀ ਨੇ ਮੈਨੂੰ ਉਨ੍ਹਾਂ ਕੋਲੋਂ ਛੁਡਵਾਇਆ ਤੇ ਮੇਰੇ ਘਰ ਵਾਲਿਆਂ ਨੂੰ ਇਸ ਘਟਨਾ ਬਾਰੇ ਦੱਸਿਆ ਫਿਰ ਉਹ ਮੈਨੂੰ ਇਲਾਜ ਲਈ ਸਿਵਲ ਹਸਪਤਾਲ ਢੁਡੀਕੇ ਵਿਖੇ ਲੈ ਗਏ।
ਪੀਡ਼ਤ ਵਿਅਕਤੀ ਨੇ ਲ਼ਡ਼ਾਈ ਦੀ ਰੰਜਿਸ਼ ਵਜ੍ਹਾ ਦੱਸਦਿਆਂ ਕਿਹਾ ਕਿ ਮੇਰਾ ਉਨ੍ਹਾਂ ਨਾਲ ਪਹਿਲਾਂ ਵੀ ਝਗ਼ਡ਼ਾ ਹੋਇਆ ਸੀ ਜਿਸ ਦਾ ਪਿੰਡ ਦੀ ਪੰਚਾਇਤ ਨੇ ਜੁਬਾਨੀ ਰਾਜ਼ੀਨਾਮਾ ਕਰਵਾ ਦਿੱਤਾ ਸੀ, ਪਰ ਉਸ ਰੰਜਿਸ ਨੂੰ ਦਿਲ ਵਿਚ ਰੱਖਦਿਆਂ ਉਕਤ ਦੋਸ਼ੀਆਂ ਨੇ ਮੇਰੇ ’ਤੇ ਇਹ ਹਮਲਾ ਕੀਤਾ ਹੈ। ਪੀਡ਼ਤ ਵਿਅਕਤੀ ਦੇ ਬਿਆਨਾ ਨੂੰ ਗੰਭੀਰਤਾਂ ਨਾਲ ਲੈਂਦਿਆਂ ਗੁਰਚਰਨ ਸਿੰਘ ਅਤੇ ਗੁਰਮੀਤ ਸਿੰਘ ਖਿਲਾਫ ਥਾਣਾ ਬੱਧਨੀ ਕਲਾਂ ਵਿਖੇ ਮਾਮਲਾ ਦਰਜ ਕੀਤਾ ਗਿਆ ਹੈ। ਅਗਲੀ ਕਾਰਵਾਈ ਸਹਾਇਕ ਥਾਣੇਦਾਰ ਮੰਗਲ ਸਿੰਘ ਵਲੋਂ ਅਮਲ ਵਿਚ ਲਿਆਂਦੀ ਜਾ ਰਹੀ ਹੈ।
ਕਾਰ ਪਲਟਣ ਕਾਰਨ ਅੌਰਤ ਦੀ ਮੌਤ
NEXT STORY