ਜਲੰਧਰ : ਲੋਕ ਸਭਾ ਹਲਕਾ ਜਲੰਧਰ ਤੋਂ ਇਸ ਵਾਰ ਮੁਕਾਬਲਾ ਸਭ ਤੋਂ ਦਿਲਚਸਪ ਹੈ। ਕਾਰਨ ਇਹ ਹੈ ਕਿ ਪਹਿਲੀ ਵਾਰ 'ਆਪ' ਦੇ ਨਾਲ-ਨਾਲ ਕਾਂਗਰਸ, ਬਸਪਾ, ਅਕਾਲੀ ਦਲ ਅਤੇ ਭਾਜਪਾ ਮੈਦਾਨ 'ਚ ਨਿੱਤਰੀਆਂ ਹਨ। ਅਕਾਲੀ-ਭਾਜਪਾ ਗਠਜੋੜ ਦੀਆਂ ਸੰਭਾਵਨਾਵਾਂ ਨਿਸ਼ਚਿਤ ਮੰਨੀਆਂ ਜਾ ਰਹੀਆਂ ਹਨ। ਦੇਸ਼ ਦੀ ਆਜ਼ਾਦੀ ਤੋਂ ਬਾਅਦ ਜਲੰਧਰ ਲੋਕ ਸਭਾ ਸੀਟ 'ਤੇ ਕਾਂਗਰਸ ਦਾ ਦਬਦਬਾ ਰਿਹਾ ਹੈ ਪਰ ਅਕਾਲੀ ਦਲ ਨੇ ਦੋ ਵਾਰ ਇਥੇ ਜਿੱਤ ਹਾਸਲ ਕੀਤੀ ਹੈ, ਜਦਕਿ ਜਨਤਾ ਦਲ ਨੇ ਦੋ ਵਾਰ ਜਿੱਤ ਪ੍ਰਾਪਤ ਕੀਤੀ ਸੀ। ਉਦੋਂ ਜਲੰਧਰ ਜਰਨਲ ਸੀਟ ਸੀ। ਜਲੰਧਰ ਸੀਟ ਸਾਲ 2009 ਵਿਚ ਰਾਖਵੀਂ ਕਰ ਦਿੱਤੀ ਗਈ। ਉਦੋਂ ਤੋਂ ਅਕਾਲੀ-ਭਾਜਪਾ ਗਠਜੋੜ ਕਦੇ ਵੀ ਇਥੇ ਜਿੱਤ ਨਹੀਂ ਸਕਿਆ। ਸਾਲ 1967 ਵਿਚ ਜਦੋਂ ਲੋਕ ਸਭਾ ਚੋਣਾਂ ਹੋਈਆਂ ਤਾਂ ਪੰਜਾਬ ਨੂੰ ਟੁਕੜਿਆਂ ਵਿੱਚ ਵੰਡ ਕੇ ਹਰਿਆਣਾ ਦੀ ਸਥਾਪਨਾ ਕੀਤੀ ਗਈ। ਉਸ ਸਮੇਂ ਪੰਜਾਬ ਵਿਚ 13 ਲੋਕ ਸਭਾ ਸੀਟਾਂ ਬਣੀਆਂ ਸਨ।
ਇਹ ਵੀ ਪੜ੍ਹੋ : ਪ੍ਰਚੰਡ ਗਰਮੀ ’ਚ ਹੋ ਰਹੀਆਂ ਲੋਕ ਸਭਾ ਚੋਣਾਂ ਕਾਰਨ ਅਫਸਰਾਂ ਤੇ ਆਗੂਆਂ ਦੇ ਛੁੱਟਣਗੇ ਪਸੀਨੇ
ਜਲੰਧਰ ਦੇ ਮੁੱਖ ਖੇਤਰਾਂ ਤੋਂ ਇਲਾਵਾ ਫਿਲੌਰ ਇੱਕ ਵੱਖਰਾ ਲੋਕ ਸਭਾ ਹਲਕਾ ਸੀ। ਇਹ ਅਨੁਸੂਚਿਤ ਜਾਤੀ ਰਾਖਵੀਂ ਸੀਟ ਸੀ। ਫਿਲੌਰ ’ਚ 4,86,616 ਵੋਟਾਂ ਸਨ, ਜਦਕਿ ਜਲੰਧਰ ਲੋਕ ਸਭਾ ਹਲਕੇ ’ਚ 4,16,109 ਵੋਟਾਂ ਸਨ। ਇਸ ਸਿਸਟਮ ਤਹਿਤ 1999 ਤੱਕ ਚੋਣਾਂ ਹੋਈਆਂ ਸਨ ਮਤਲਬ ਕੁੱਲ 8 ਚੋਣਾਂ ਹੋਈਆਂ ਸਨ। ਆਖਰੀ ਵਾਰ 2004 ਵਿਚ ਜਲੰਧਰ ਜਰਨਲ ਸੀਟ ਤੋਂ ਰਾਣਾ ਗੁਰਜੀਤ ਸਿੰਘ ਸਾਂਸਦ ਬਣੇ ਸਨ। ਜਦੋਂ ਜਲੰਧਰ ਦੀ ਸੀਟ 2009 ਵਿਚ ਰਾਖਵੀਂ ਹੋ ਗਈ ਅਤੇ ਫਿਲੌਰ ਦਾ ਇਲਾਕਾ ਇਸ ਵਿਚ ਸ਼ਾਮਲ ਕੀਤਾ ਗਿਆ ਤਾਂ ਮਹਿੰਦਰ ਸਿੰਘ ਕੇ. ਪੀ. ਜਿੱਤ ਕੇ ਐੱਮਪੀ ਬਣ ਗਏ। ਇਸ ਤੋਂ ਬਾਅਦ ਰਾਣਾ ਗੁਰਜੀਤ ਸਿੰਘ ਕਪੂਰਥਲਾ ਖੇਤਰ ਦੀ ਰਾਜਨੀਤੀ ਵਿਚ ਸ਼ਾਮਲ ਹੋ ਗਏ। ਇਧਰ ਕੇ. ਪੀ. ਤੋਂ ਬਾਅਦ ਚੌਧਰੀ ਸੰਤੋਖ ਸਿੰਘ ਦੋ ਵਾਰ ਸੰਸਦ ਮੈਂਬਰ ਬਣੇ। ਉਨ੍ਹਾਂ ਦੀ ਮੌਤ ਤੋਂ ਬਾਅਦ ਇਥੇ ਜ਼ਿਮਨੀ ਚੋਣ ਹੋਈ ਅਤੇ 'ਆਪ' ਆਗੂ ਸੁਸ਼ੀਲ ਕੁਮਾਰ ਰਿੰਕੂ ਸੰਸਦ ਮੈਂਬਰ ਬਣੇ।
ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ ’ਤੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਵਿਆਹੁਤਾ ਨੇ ਸਹੁਰੇ ਵਾਲਿਆਂ ’ਤੇ ਤਿੰਨ ਵਾਰ ਗਰਭਪਾਤ ਕਰਨ ਦੇ ਲਾਏ ਦੋਸ਼
NEXT STORY