ਜਲੰਧਰ (ਰਮਨਦੀਪ ਸੋਢੀ) : ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਸੁਖਪਾਲ ਖਹਿਰਾ ਦੀ ਨਾਰਾਜ਼ਗੀ ਬਾਰੇ ਬੋਲਦਿਆਂ 'ਆਪ' ਦੇ ਸੰਸਦ ਮੈਂਬਰ ਭਗਵੰਤ ਮਾਨ ਨੇ ਕਿਹਾ ਸਭ ਕੁਝ ਜਲਦ ਹੀ ਠੀਕ ਹੋ ਜਾਵੇਗਾ। 'ਜਗਬਾਣੀ' ਨਾਲ ਗੱਲਬਾਤ ਦੌਰਾਨ ਜਦੋਂ ਭਗਵੰਤ ਮਾਨ ਨੂੰ ਸੁਖਪਾਲ ਖਹਿਰਾ ਦੇ ਖੁਦਮੁਖਤਿਆਰੀ ਮਾਮਲੇ ਬਾਰੇ ਸਵਾਲ ਪੁੱਛਿਆ ਗਿਆ ਤਾਂ ਉਨ੍ਹਾਂ ਕਿਹਾ ਕਿ ਸਾਡੇ ਬੰਦੇ ਥੋੜ੍ਹਾ ਜ਼ਿਆਦਾ ਜਜ਼ਬਾਤੀ ਹਨ ਤੇ ਜਲਦ ਹੀ ਭਟਕ ਜਾਂਦੇ ਹਨ ਪਰ ਜਾਂਦੇ ਕਿਤੇ ਨਹੀਂ।
ਉਨ੍ਹਾਂ ਕਿਹਾ ਕਿ ਭਾਜਪਾ ਤੇ ਕਾਂਗਰਸ ਜਦੋਂ ਕਿਸੇ ਆਗੂ ਦਾ ਅਹੁਦਾ ਬਦਲਦਾ ਹੈ ਤਾਂ ਉਹ ਆਗੂ ਖਹਿਰਾ ਦੀ ਤਰ੍ਹਾਂ ਵੱਖਰੀ ਕਨਵੈਨਸ਼ਨ ਨਹੀਂ ਕਰਦਾ। ਭਗਵੰਤ ਮਾਨ ਨੇ ਮੰਨਿਆ ਕਿ ਪਾਰਟੀ ਸੁਪਰੀਮੋ ਅਰਵਿੰਦ ਕੇਜਰੀਵਾਲ ਨੇ ਮਜੀਠੀਆ ਕੋਲੋਂ ਮੁਆਫੀ ਮੰਗਣ ਤੋਂ ਪਹਿਲਾਂ ਪੰਜਾਬ ਲੀਡਰਸ਼ਿਪ ਨਾਲ ਕੋਈ ਸਲਾਹ ਨਹੀਂ ਕੀਤੀ ਸੀ। ਉਨ੍ਹਾਂ ਕਿਹਾ ਕਿ ਮੁਆਫੀ ਮੰਗਣਾ ਕੇਜਰੀਵਾਲ ਦਾ ਆਪਣਾ ਫੈਸਲਾ ਸੀ ਪਰ ਉਹ ਇਸ ਫੈਸਲੇ ਨਾਲ ਅਜੇ ਵੀ ਨਾਰਾਜ਼ ਹਨ ਤੇ ਉਹ ਕਦੇ ਪੰਜਾਬ ਪ੍ਰਧਾਨ ਦੇ ਅਹੁਦੇ ਤੋਂ ਦਿੱਤੇ ਅਸਤੀਫੇ ਨੂੰ ਵਾਪਸ ਨਹੀਂ ਲੈਣਗੇ।
ਸੁਖਪਾਲ ਖਹਿਰਾ ਮੇਰਾ ਅੱਧਾ ਭਾਰ ਵੰਡਾਉਂਦੇ ਸੀ : ਭਗਵੰਤ ਮਾਨ
NEXT STORY