ਚੰਡੀਗੜ੍ਹ : ਪੰਜਾਬ 'ਚ ਸਾਲ 2017 ਦੀਆਂ ਵਿਧਾਨ ਸਭਾ ਚੋਣਾਂ ਦੌਰਾਨ ਆਮ ਆਦਮੀ ਪਾਰਟੀ ਦੇ ਆਏ ਚੋਣ ਨਤੀਜਿਆਂ ਨੂੰ ਮੁੱਖ ਰੱਖਦਿਆਂ ਇਸ ਵਾਰ ਪਾਰਟੀ ਨੇ ਆਪਣੀ ਰਣਨੀਤੀ 'ਚ ਕੁਝ ਬਦਲਾਅ ਕਰਦਿਆਂ ਪੰਜਾਬ ਲਈ ਭਗਵੰਤ ਮਾਨ ਪਿਆਰਾ ਕਰਾਰ ਦਿੰਦਿਆਂ ਕੇਜਰੀਵਾਲ ਦਾ ਨਾਅਰਾ ਹਟਾ ਦਿੱਤਾ ਗਿਆ ਹੈ। ਅਸਲ 'ਚ ਵਿਧਾਨ ਸਭਾ ਚੋਣਾਂ ਦੌਰਾਨ 'ਕੇਜਰੀਵਾਲ ਕੇਜਰੀਵਾਲ ਸਾਰਾ ਪੰਜਾਬ ਤੇਰੇ ਨਾਲ' ਦਾ ਨਾਅਰਾ ਬੁਲੰਦ ਹੋਣ ਤੋਂ ਬਾਅਦ ਚੋਣ ਨਤੀਜੇ ਪਾਰਟੀ ਦੇ ਉਲਟ ਆਏ ਸਨ, ਜਿਸ ਤੋਂ ਸਬਕ ਲੈਂਦਿਆਂ ਪਾਰਟੀ ਨੇ ਹੁਣ ਭਗਵੰਤ ਮਾਨ ਨੂੰ ਪੰਜਾਬੀਆਂ ਦੀ ਜਿੰਦ ਜਾਨ ਵਜੋਂ ਪੇਸ਼ ਕੀਤਾ ਹੈ।
ਇਸ ਵਾਰ 'ਕੇਜਰੀਵਾਲ ਕੇਜਰੀਵਾਲ ਸਾਰਾ ਪੰਜਾਬ ਤੇਰੇ ਨਾਲ' ਦੇ ਨਾਅਰੇ ਦੀ ਥਾਂ 'ਪੰਜਾਬੀਆਂ ਦੀ ਜਿੰਦ ਜਾਨ ਸਾਡਾ ਆਪਣਾ ਭਗਵੰਤ ਮਾਨ' ਨੇ ਲੈ ਲਈ ਹੈ। ਇਸ 'ਚ ਪ੍ਰਮੁੱਖਤਾ ਨਾਲ ਭਗਵੰਤ ਮਾਨ ਦੇ ਨਾਂਅ ਨੂੰ ਪੇਸ਼ ਕੀਤਾ ਜਾ ਰਿਹਾ ਹੈ। ਇਸ ਸਬੰਧੀ ਸਿਆਸੀ ਗਲਿਆਰਿਆਂ 'ਚ ਇਸ ਗੱਲ ਦੀ ਚਰਚਾ ਹੈ ਕਿ ਇਸ ਵਾਰ ਪਾਰਟੀ ਨੇ ਭਗਵੰਤ ਮਾਨ ਦੇ ਨਾਂਅ 'ਤੇ ਦਾਅ ਖੇਡਿਆ ਹੈ। ਇਨ੍ਹਾਂ ਚੋਣਾਂ 'ਚ 'ਆਪ' ਦੀ ਭਗਵੰਤ ਮਾਨ ਵਲੋਂ ਤਿਆਰ ਕੀਤੀ ਚਿੱਠੀ 'ਤੇ ਵੀ ਟੇਕ ਹੈ, ਜਿਸ ਨੂੰ ਵਾਲੰਟੀਅਰਾਂ ਰਾਹੀਂ ਹਰ ਹਲਕੇ 'ਚ ਘਰ-ਘਰ ਪਹੁੰਚਾਉਣ ਦਾ ਟੀਚਾ ਮਿੱਥਿਆ ਗਿਆ ਦੱਸਿਆ ਜਾਂਦਾ ਹੈ।
ਸਰਬਜੀਤ ਸਿੰਘ ਦੀ ਭੈਣ ਦਲਬੀਰ ਕੌਰ ਦਾ ਹੋਵੇਗਾ ਡੀ.ਐੱਨ.ਏ.ਟੈਸਟ
NEXT STORY