ਲੁਧਿਆਣਾ (ਹਿਤੇਸ਼) : ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਜੋ ਕੈਬਨਿਟ ਮੰਤਰੀ ਬਣਾਏ ਗਏ ਹਨ, ਉਨ੍ਹਾਂ 'ਚ ਸਭ ਤੋਂ ਘੱਟ ਪੜ੍ਹੇ ਹੋਏ ਭੋਆ ਤੋਂ ਵਿਧਾਇਕ ਲਾਲ ਚੰਦ ਅਤੇ ਕੁਲਦੀਪ ਸਿੰਘ ਧਾਲੀਵਾਲ 10ਵੀਂ ਪਾਸ ਹਨ। ਇਸ ਤੋਂ ਬਾਅਦ ਵਾਰੀ ਆਉਂਦੀ ਹੈ ਬ੍ਰਹਮ ਸ਼ੰਕਰ ਅਤੇ ਲਾਲਜੀਤ ਭੁੱਲਰ ਦੀ, ਜੋ ਦੋਵੇਂ ਹੀ 12ਵੀਂ ਪਾਸ ਹਨ। ਹਾਲਾਂਕਿ ਭਗਵੰਤ ਮਾਨ ਦੀ ਟੀਮ 'ਚ ਸ਼ਾਮਲ ਬਲਜੀਤ ਕੌਰ ਅਤੇ ਵਿਜੇ ਸਿੰਗਲਾ ਡਾਕਟਰ ਹਨ, ਜਦੋਂ ਕਿ ਹਰਪਾਲ ਚੀਮਾ ਅਤੇ ਹਰਜੋਤ ਬੈਂਸ ਵਕੀਲ ਹਨ। ਇਸ ਤੋਂ ਇਲਾਵਾ ਮੀਤ ਹੇਅਰ ਸਿਵਲ ਇੰਜੀਨੀਅਰ ਅਤੇ ਹਰਭਜਨ ਸਿੰਘ ਪੋਸਟ ਗ੍ਰੈਜੁਏਟ ਹਨ।
ਇਹ ਵੀ ਪੜ੍ਹੋ : ਪੰਜਾਬ 'ਚ ਦਿੱਗਜਾਂ ਨੂੰ ਹਰਾਉਣ ਵਾਲੇ 'ਆਪ' ਆਗੂਆਂ ਦੇ ਰੁਲ੍ਹੇ ਅਰਮਾਨ, ਨਹੀਂ ਬਣਾਇਆ ਗਿਆ ਮੰਤਰੀ
ਸਾਬਕਾ ਸੰਸਦ ਮੈਂਬਰ ਸਾਧੂ ਸਿੰਘ ਦੀ ਧੀ ਹੈ ਬਲਜੀਤ ਕੌਰ
ਆਮ ਆਦਮੀ ਪਾਰਟੀ ਦੀ ਸਰਕਾਰ 'ਚ ਸ਼ਾਮਲ ਇਕ ਮਾਤਰ ਮਹਿਲਾ ਮੰਤਰੀ ਡਾ. ਬਲਜੀਤ ਕੌਰ ਨੇ ਚੋਣਾਂ ਲੜਨ ਲਈ ਸਰਕਾਰੀ ਨੌਕਰੀ ਛੱਡ ਦਿੱਤੀ। ਜੇਕਰ ਸਿਆਸੀ ਵਿਰਾਸਤ ਦੀ ਗੱਲ ਕਰੀਏ ਤਾਂ ਡਾ. ਬਲਜੀਤ ਕੌਰ ਆਮ ਆਦਮੀ ਪਾਰਟੀ ਦੇ ਫਰੀਦਕੋਟ ਤੋਂ ਸਾਬਕਾ ਸੰਸਦ ਮੈਂਬਰ ਸਾਧੂ ਸਿੰਘ ਦੀ ਧੀ ਹੈ।
ਇਹ ਵੀ ਪੜ੍ਹੋ : ਪੰਜਾਬ ਦੀ ਨਵੀਂ ਸਰਕਾਰ ਤੋਂ 'ਰਵਨੀਤ ਬਿੱਟੂ' ਨਾਰਾਜ਼, ਸੋਸ਼ਲ ਮੀਡੀਆ 'ਤੇ ਸਾਂਝਾ ਕੀਤਾ ਦਿਲੀ ਦਰਦ
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ
ਭਗਵੰਤ ਮਾਨ ਸਰਕਾਰ ਦੀ ਵਜ਼ਾਰਤ ਦੇ ਗਠਨ ’ਤੇ ਰਾਜਾ ਵੜਿੰਗ ਨੇ ਚੁੱਕੇ ਸਵਾਲ, ਦਿੱਤਾ ਵੱਡਾ ਬਿਆਨ
NEXT STORY