ਗਿੱਦੜਬਾਹਾ (ਸੰਧਿਆ,ਕੁਲਭੂਸ਼ਨ)- ਜਰਨਲ ਅਤੇ ਓ.ਬੀ.ਸੀ. ਵਰਗ ਵੱਲੋਂ ਜਾਤੀ ਵਿਸ਼ੇਸ਼ ਦੀ ਰਿਜਰਵੇਸ਼ਨ ਖ਼ਤਮ ਕਰਨ ਦੀ ਮੰਗ ਨੂੰ ਲੈ ਕੇ ਅਤੇ ਮਾਨਯੋਗ ਸੁਪਰੀਮ ਕੋਰਟ ਦੇ ਹੁਕਮਾਂ ਨੂੰ ਇੰਨ-ਬਿੰਨ ਲਾਗੂ ਕਰਨ ਨੂੰ ਲੈ ਕੇ ਦਿੱਤੇ ਗਏ ਭਾਰਤ ਬੰਦ ਦੇ ਸੱਦੇ ਦੇ ਮੱਦੇਨਜ਼ਰ ਅੱਜ ਗਿੱਦੜਬਾਹਾ ਦੇ ਬਾਜ਼ਾਰ ਪੂਰਨ ਤੌਰ 'ਤੇ ਬੰਦ ਰਹੇ ਜਦੋਂਕਿ ਇਸ ਦੌਰਾਨ ਇਲਾਕੇ ਦੀਆਂ ਵਿਦਿਅਕ ਸੰਸੰਥਾਵਾਂ ਵੀ ਬੰਦ ਰਹੀਆਂ। ਅੱਜ ਸਵੇਰੇ ਜਰਨਲ ਅਤੇ ਓ.ਬੀ.ਸੀ. ਵਰਗ ਵੱਲੋਂ ਸਥਾਨਕ ਮੰਡੀ ਵਾਲੀ ਧਰਮਸ਼ਾਲਾ ਵਿਖੇ ਵੱਡਾ ਇਕੱਠ ਕੀਤਾ ਗਿਆ ਅਤੇ ਉਪਰੰਤ ਇਕ ਪੈਦਲ ਮਾਰਚ ਕੱਢਿਆ ਗਿਆ। ਇਹ ਮਾਰਚ ਸ਼ਹਿਰ ਦੇ ਵੱਖ-ਵੱਖ ਬਜਾਰਾਂ ਅਤੇ ਸਥਾਨਕ ਕਚਿਹਰੀ ਚੌਂਕ ਤੋਂ ਹੁੰਦਾ ਹੋਇਆ ਐੱਸ.ਡੀ.ਐੱਮ ਦਫ਼ਤਰ ਪੁੱਜਾ, ਜਿੱਥੇ ਐੱਸ.ਡੀ.ਐੱਮ. ਡਾ. ਨਰਿੰਦਰ ਸਿੰਘ ਧਾਲੀਵਾਲ ਨੂੰ ਮੰਗ ਪੱਤਰ ਦਿੱਤਾ ਗਿਆ। ਇਸ ਦੌਰਾਨ ਸਥਾਨਕ ਘੰਟਾਘਰ ਦੇ ਨਜ਼ਦੀਕ ਪਹਿਲਾਂ ਤੋਂ ਹੀ ਇੱਕਠਾ ਹੋਏ ਦਲਿਤ ਵਰਗ ਦੇ ਕੁਝ ਲੋਕਾਂ ਨੇ ਜਨਰਲ ਤੇ ਓ.ਬੀ.ਸੀ. ਵਰਗ ਦੇ ਸ਼ਾਂਤਮਈ ਮਾਰਚ 'ਚ ਵਿਘਨ ਪਾਉਣ ਦੀ ਕੋਸ਼ਿਸ਼ ਕੀਤੀ, ਜਿਸ ਤੇ ਪੁਲਸ ਪ੍ਰਸ਼ਾਸਨ ਤੁਰੰਤ ਹਰਕਤ 'ਚ ਆਇਆ ਅਤੇ ਦਲਿਤ ਵਰਗ ਦੇ ਲੋਕਾਂ ਨੂੰ ਅੱਗੇ ਵਧਣ ਤੋਂ ਰੋਕਿਆ, ਜਿਸ ਦੇ ਵਿਰੋਧ 'ਚ ਦਲਿਤ ਵਰਗ ਦੇ ਲੋਕਾਂ ਨੇ ਪੁਲਸ ਪ੍ਰਸ਼ਾਸ਼ਨ ਅਤੇ ਕੇਂਦਰ ਸਰਕਾਰ ਵਿਰੁੱਧ ਨਾਅਰੇਬਾਜ਼ੀ ਕਰਨੀ ਸ਼ੁਰੂ ਕਰ ਦਿੱਤੀ। ਇਸ ਮੌਕੇ ਆਪਣੇ ਸੰਬੋਧਨ ਦੌਰਾਨ ਵੱਖ-ਵੱਖ ਬੁਲਾਰਿਆਂ ਨੇ ਕਿਹਾ ਕਿ ਉਹ ਕਿਸੇ ਦੇ ਵਿਰੋਧੀ ਨਹੀਂ ਹਨ, ਉਨ੍ਹਾਂ ਦੀ ਮੰਗ ਹੈ ਕਿ ਸਭ ਨੂੰ ਉਨ੍ਹਾਂ ਦਾ ਬਣਦਾ ਹੱਕ ਮਿਲਣਾ ਚਾਹੀਦਾ ਹੈ ਅਤੇ ਰਿਜ਼ਰਵੇਸ਼ਨ ਕਿਸੇ ਵਿਸ਼ੇਸ਼ ਜਾਤੀ ਲਈ ਨਹੀਂ ਹੋਣੀ ਚਾਹੀਦੀ ਸਗੋਂ ਹਰ ਵਰਗ ਦੇ ਲੋਕਾਂ ਜੋ ਆਰਥਿਕ ਤੌਰ 'ਤੇ ਬੇਹੱਦ ਕਮਜ਼ੋਰ ਹਨ, ਨੂੰ ਹੀ ਮਿਲਣੀ ਚਾਹੀਦੀ ਹੈ ਅਤੇ ਜਰਨਲ ਤੇ ਓ.ਬੀ.ਸੀ. ਸਮਾਜ ਦੀ ਮੰਗ ਹੈ ਕਿ ਮਾਨਯੋਗ ਸੁਪਰੀਮ ਕੋਰਟ ਦੇ ਫੈਸਲੇ ਨੂੰ ਇੰਨ-ਬਿੰਨ ਲਾਗੂ ਕੀਤਾ ਜਾਵੇ ਤਾਂ ਜੋ ਹਰ ਕੰਮਜ਼ੋਰ ਨੂੰ ਉਸ ਦਾ ਬਣਦਾ ਹੱਕ ਮਿਲ ਸਕੇ। ਅੱਜ ਦੇ ਭਾਰਤ ਬੰਦ ਦੌਰਾਨ ਸਥਾਨਕ ਬਾਰ ਐਸੋਸੀਏਸ਼ਨ ਵੱਲੋਂ ਵੀ ਜਨਰਲ ਅਤੇ ਓ.ਬੀ.ਸੀ. ਵਰਗ ਦੇ ਸੱਦੇ ਤੇ ਬੰਦ ਨੂੰ ਸਮਰਥਨ ਦਿੰਦਿਆਂ ਅੱਜ ਕੰਮਕਾਜ ਬੰਦ ਰੱਖਿਆ। ਇਸ ਮੌਕੇ ਵੱਖ-ਵੱਖ ਯੂਨੀਅਨਾਂ ਦੇ ਪ੍ਰਧਾਨ, ਸਮਾਜਸੇਵੀ ਸੇਵੀ ਅਤੇ ਧਾਰਮਿਕ ਜੱਥੇਬੰਦੀਆਂ ਦੇ ਆਗੂ ਅਤੇ ਵੱਡੀ ਗਿਣਤੀ 'ਚ ਜਰਨਲ ਅਤੇ ਓ.ਬੀ.ਸੀ. ਵਰਗ ਦੇ ਲੋਕ ਮੌਜੂਦ ਸਨ।
ਬੱਸਾਂ ਚੱਲੀਆਂ ਪਰੰਤੂ ਸਵਾਰੀਆਂ ਨਹੀਂ ਸਨ
ਅੱਜ ਦੇ ਭਾਰਤ ਬੰਦ ਦੌਰਾਨ ਜਿੱਥੇ ਸਰਕਾਰੀ ਅਤੇ ਪ੍ਰਵਾਈਟ ਬੱਸਾਂ ਆਮ ਵਾਂਗ ਚੱਲਦੀਆਂ ਦੇਖੀਆ ਗਈਆਂ, ਉਥੇ ਹੀ ਬੰਦ ਦੇ ਪਹਿਲਾਂ ਤੋਂ ਮਿਲੇ ਸੱਦੇ ਦੇ ਚੱਲਦਿਆਂ ਬੱਸਾਂ ਵਿਚ ਸਵਾਰੀਆਂ ਨਾਮਾਤਰ ਸਨ।
ਭਾਰਤ ਬੰਦ ਸੱਦੇ 'ਤੇ ਤਲਵੰਡੀ ਭਾਈ ਪੂਰਨ ਤੌਰ 'ਤੇ ਬੰਦ
NEXT STORY