ਜਲੰਧਰ (ਵੈੱਬ ਡੈਸਕ) — ਕੇਂਦਰੀ ਖੇਤੀ ਕਾਨੂੰਨਾਂ ਖ਼ਿਲਾਫ਼ ਪਿਛਲੇ ਲੰਬੇ ਸਮੇਂ ਤੋਂ ਅੰਦੋਲਨ ਕਰ ਰਹੇ ਕਿਸਾਨ ਸੰਗਠਨਾਂ ਵੱਲੋਂ ਅੱਜ 12 ਘੰਟੇ ਲਈ ‘ਭਾਰਤ ਬੰਦ’ ਦਾ ਸੱਦਾ ਦਿੱਤਾ ਗਿਆ ਹੈ। ਅੱਜ ਕਿਸਾਨ ਅੰਦੋਲਨ ਦੇ 120 ਦਿਨ ਪੂਰੇ ਹੋ ਰਹੇ ਹਨ, ਜਿਸ ਕਰਕੇ ਅੱਜ ਕਿਸਾਨਾਂ ਵੱਲੋਂ ਭਾਰਤ ਬੰਦ ਦੀ ਕਾਲ ਦਿੱਤੀ ਗਈ।
‘ਭਾਰਤ ਬੰਦ’ ਦਾ ਜਲੰਧਰ ’ਚ ਅਸਰ: ਬਾਜ਼ਾਰਾਂ ’ਚ ਦੁਕਾਨਾਂ ਬੰਦ ਤੇ ਸੁੰਨਸਾਨ ਪਈਆਂ ਸੜਕਾਂ
ਇਹ ‘ਬੰਦ’ ਸਵੇਰੇ 6 ਵਜੇ ਤੋਂ ਲੈ ਕੇ ਸ਼ਾਮ 6 ਵਜੇ ਤੱਕ ਰਹੇਗਾ, ਜਿਸ ਦੌਰਾਨ ਕਿਸਾਨ ਜਥੇਬੰਦੀਆਂ ਵੱਲੋਂ ਕੇਂਦਰ ਸਰਕਾਰ ਖ਼ਿਲਾਫ਼ ਰੋਸ ਪ੍ਰਦਰਸ਼ਨ ਜ਼ਾਹਰ ਕੀਤਾ ਜਾ ਰਿਹਾ ਹੈ। ਭਾਰਤ ਬੰਦ ਦਾ ਵਿਆਪਕ ਅਸਰ ਪੂਰੇ ਪੰਜਾਬ ਭਰ ’ਚ ਵੀ ਵੇਖਣ ਨੂੰ ਮਿਲਿਆ ਹੈ। ਇਸ ਦਰਮਿਆਨ ਅਣਸੁਖਾਵੀਂ ਘਟਨਾ ਨੂੰ ਧਿਆਨ ’ਚ ਰੱਖਦੇ ਹੋਏ ਮੈਡੀਕਲ ਸਹੂਲਤਾਂ ਸਮੇਤ ਐਮਰਜੈਂਸੀ ਸੇਵਾਵਾਂ ਵਿਚ ਛੋਟ ਦਿੱਤੀ ਗਈ ਹੈ।
ਐਮਰਜੈਂਸੀ ਵੇਲੇ ਇਨ੍ਹਾਂ ਥਾਵਾਂ ’ਤੇ ਕਰੋ ਪਹੁੰਚ
ਜਲੰਧਰ ਸ਼ਹਿਰ ’ਚ ਜਿੱਥੇ ਮੁਕੰਮਲ ਤੌਰ ’ਤੇ ਬੰਦ ਦਾ ਅਸਰ ਦਿਸਿਆ, ਉਥੇ ਹੀ ਮੈਡੀਕਲ ਸਹੂਲਤਾਂ ਦੀਆਂ ਦੁਕਾਨਾਂ ਵੀ ਖੁੱਲ੍ਹੀਆਂ ਹਨ। ਕਿਸ਼ਨਪੁਰ ਚੌਂਕ, ਕੰਪਨੀ ਬਾਗ ਚੌਂਕ, ਜੋਤੀ ਚੌਂਕ, ਦਿਲਕੁਸ਼ਾ ਮਾਰਕੀਟ, ਕਪੂਰਥਲਾ ਚੌਂਕ ਤੋਂ ਵਰਕਸ਼ਪਾ ਚੌਂਕ ਸਮੇਤ ਕਈ ਥਾਵਾਂ ’ਤੇ ਮੈਡੀਕਲ ਦੀਆਂ ਦੁੁਕਾਨਾਂ ਖੁੱਲ੍ਹੀਆਂ ਹਨ, ਜਿੱਥੇ ਕਿਸੇ ਨੂੰ ਵੀ ਕੋਈ ਐਮਰਜੈਂਸੀ ਹੋਵੇ ਤਾਂ ਉਹ ਉਥੇ ਜਾ ਕੇ ਦਵਾਈ ਲੈ ਸਕਦੇ ਹਨ। ਇਸੇ ਤਰ੍ਹਾਂ ਜਲੰਧਰ ਮਹਾਨਗਰ ’ਚ ਪੈਟਰੋਲ ਪੰਪ ਵੀ ਖੁੱਲ੍ਹੇ ਨਜ਼ਰ ਆਏ।
ਭਾਰਤ ਬੰਦ ਦੌਰਾਨ ਦੋਆਬਾ ਮੁਕੰਮਲ ਤੌਰ ’ਤੇ ਬੰਦ, ਤਸਵੀਰਾਂ ਦੀ ਜ਼ੁਬਾਨੀ ਵੇਖੋ ਹਾਲ
ਦਮੋਰੀਆ ਪੁੱਲ੍ਹ ਨੇੜੇ ਪੈਂਦੇ ਪੈਟਰੋਲ ਪੰਪ, ਕੇਸਰ ਪੈਟਰੋਲ ਪੰਪ, ਪਟੇਲ ਚੌਂਕ, ਓਲਡ ਸਬਜ਼ੀ ਮੰਡੀ, ਵਰਕਸ਼ਾਪ ਚੌਂਕ ਸਮੇਤ ਹੋਰ ਵੀ ਜ਼ਿਲ੍ਹੇ ’ਚ ਕਈ ਥਾਵਾਂ ’ਤੇ ਪੈਟਰੋਲ ਪੰਪ ਖੁੱਲ੍ਹੇ ਹਨ, ਜਿੱਥੇ ਐਮਰਜੈਂਸੀ ਵੇਲੇ ਲੋਕ ਇਨ੍ਹਾਂ ਸਹੂਲਤਾਂ ਦਾ ਲਾਭ ਲੈ ਸਕਦੇ ਹਨ।
ਰਸਤੇ ਕੀਤੇ ਗਏ ਨੇ ਡਾਇਵਰਟ
ਜਲੰਧਰ ’ਚ ਪਠਾਨਕੋਟ ਤੋਂ ਆਉਣ ਵਾਲੇ ਵਾਹਨਾਂ ਨੂੰ ਆਦਮਪੁਰ ਅਤੇ ਭੋਗਪੁਰ ਦੇ ਅੰਦਰੂਨੀ ਰਸਤਿਆਂ ਅਤੇ ਕਰਤਾਰਪੁਰ ਵੱਲ, ਨਕੋਦਰ ਤੋਂ ਆਉਣ-ਜਾਣ ਵਾਲੇ ਵਾਹਨਾਂ ਨੂੰ ਫਗਵਾੜਾ ਦੇ ਅੰਦਰੂਨੀ ਰਸਤਿਆਂ ਰਾਹੀਂ ਅਤੇ ਅੰਮ੍ਰਿਤਸਰ ਆਉਣ ਵਾਲੇ ਵਾਹਨਾਂ ਨੂੰ ਕਰਤਾਰਪੁਰ ਤੋਂ ਕਪੂਰਥਲਾ ਵੱਲ ਡਾਇਵਰਟ ਕੀਤਾ ਗਿਆ ਹੈ।
ਉਧਰ ਲੋਕਾਂ ਨੂੰ ਰੂਟ ਦੱਸਣ ਲਈ ਟ੍ਰੈਫਿਕ ਪੁਲਸ ਦੇ ਮੁਲਾਜ਼ਮਾਂ ਦੀ ਵੱਡੀ ਗਿਣਤੀ ’ਚ ਤਾਇਨਾਤੀ ਕੀਤੀ ਗਈ ਹੈ।
ਨੋਟ- ਇਸ ਖ਼ਬਰ ਨਾਲ ਸਬੰਧਤ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ
ਤਪਾ ਰੇਲਵੇ ਸਟੇਸ਼ਨ ‘ਤੇ ਟਰੇਨ ਰੁਕ ਜਾਣ ’ਤੇ ਯਾਤਰੀਆਂ ਨੇ ਮੋਦੀ ਸਰਕਾਰ ਖ਼ਿਲਾਫ਼ ਕੀਤੀ ਨਾਅਰੇਬਾਜ਼ੀ
NEXT STORY