ਸ੍ਰੀ ਮੁਕਤਸਰ ਸਾਹਿਬ (ਪਵਨ ਤਨੇਜਾ) : ਜਨਰਲ ਵਰਗ ਵਲੋਂ ਦਿੱਤੇ ਬੰਦ ਦੇ ਸੱਦੇ ਦੌਰਾਨ ਅੱਜ ਸ੍ਰੀ ਮੁਕਤਸਰ ਸਾਹਿਬ ਪੂਰੀ ਤਰ੍ਹਾਂ ਬੰਦ ਰਿਹਾ। ਵਪਾਰ ਮੰਡਲ ਵਲੋਂ ਦਿੱਤੇ ਸਹਿਯੋਗ ਦੇ ਚੱਲਦਿਆ ਸਾਰੇ ਬਜ਼ਾਰਾਂ ਵਿਚ ਦੁਕਾਨਾਂ ਬੰਦ ਰਹੀਆ। ਵਪਾਰ ਮੰਡਲ ਅਤੇ ਜਨਰਲ ਵਰਗ ਦੀਆਂ ਵੱਖ-ਵੱਖ ਜਥੇਬੰਦੀਆਂ ਨਾਲ ਸਬੰਧਿਤ ਵਰਕਰ ਸਵੇਰੇ ਸਥਾਨਕ ਘਾਹ ਮੰਡੀ ਚੌਂਕ ਵਿਖੇ ਇਕੱਤਰ ਹੋਏ। ਇਸ ਉਪਰੰਤ ਸ਼ਹਿਰ ਦੀਆਂ ਵੱਖ-ਵੱਖ ਸੜਕਾਂ 'ਤੇ ਸ਼ਾਂਤੀਪੂਰਵਕ ਮਾਰਚ ਕੱਢਿਆ ਗਿਆ।
ਰਾਖਵਾਂਕਰਨ ਹੋਣਾ ਚਾਹੀਦਾ ਹੈ ਆਰਥਿਕਤਾ ਦੇ ਅਧਾਰ 'ਤੇ
ਸਥਾਨਕ ਘਾਹ ਮੰਡੀ ਚੌਂਕ ਵਿਖੇ ਸੰਬੋਧਨ ਕਰਦਿਆ ਜਗਦੀਸ਼ ਚੰਦਰ ਪਿੰਕੀ ਮਲਹੋਤਰਾ, ਦੀਪਕ ਪਾਲ ਸ਼ਰਮਾ, ਅਸ਼ੋਕ ਕੁਮਾਰ ਚੁੱਘ, ਸੋਨੂ ਛਾਬੜਾ, ਵਿਸ਼ਾਲ ਕਮਰਾ, ਲਾਡੀ ਬੱਤਰਾ, ਵਿੱਕੀ ਝਾਂਬ, ਨਰਿੰਦਰ ਬਾਂਸਲ, ਹਰਦੀਪ ਸਿੰਘ ਬੀਤਾ ਆਦਿ ਨੇ ਕਿਹਾ ਕਿ ਜਨਰਲ ਵਰਗ ਜਾਤ ਪਾਤ ਦੇ ਵਿਰੁੱਧ ਹੈ। ਦੇਸ਼ ਵਿਚ ਰਾਖਵਾਕਰਣ ਆਰਥਿਕਤਾ ਦੇ ਅਧਾਰ 'ਤੇ ਹੋਣਾ ਚਾਹੀਦਾ ਹੈ। ਹਰੇਕ ਗਰੀਬ ਵਿਅਕਤੀ ਜੋ ਕਿਸੇ ਵੀ ਜਾਤੀ ਨਾਲ ਸਬੰਧਿਤ ਹੋਵੇ ਨੂੰ ਰਾਖਵਾਕਰਣ ਦਾ ਲਾÎਭ ਮਿਲਣਾ ਚਾਹੀਦਾ ਹੈ। ਉਨ੍ਹਾਂ ਸਮੂਹ ਦੁਕਾਨਦਾਰਾਂ ਦਾ ਬੰਦ ਵਿਚ ਸਹਿਯੋਗ ਦੇਣ ਤੇ ਧੰਨਵਾਦ ਕੀਤਾ।
ਪ੍ਰਾਈਵੇਟ ਸਕੂਲ ਕਾਲਜ ਵੀ ਰਹੇ ਬੰਦ
ਵਰਨਣਯੋਗ ਹੈ ਕਿ ਸਥਾਨਕ ਗਾਂਧੀ ਚੌਂਕ, ਘਾਹ ਮੰਡੀ ਚੌਂਕ, ਦਾਣਾਂ ਮੰਡੀ, ਜਲਾਲਾਬਾਦ ਰੋਡ, ਬਠਿੰਡਾ ਰੋਡ, ਮੇਨ ਬਜ਼ਾਰ, ਕੋਟਕਪੂਰਾ ਰੋਡ, ਸਦਰ ਬਜ਼ਾਰ, ਬਾਵਾ ਸੰਤ ਸਿੰਘ ਰੋਡ ਆਦਿ ਵਿਖੇ ਸਥਿਤ ਮਾਰਕੀਟ ਪੂਰੀ ਤਰ੍ਹਾਂ ਬੰਦ ਰਹੇ। ਇਸ ਦੌਰਾਨ ਜਨਰਲ ਕੈਟਾਗਿਰੀ ਸੰਘਰਸ਼ ਕਮੇਟੀ ਵਲੋਂ ਵਧੀਕ ਡਿਪਟੀ ਕਮਿਸ਼ਨਰ ਰਾਜਪਾਲ ਸਿੰਘ ਨੂੰ ਇਕ ਮੰਗ ਪੱਤਰ ਦਿੱਤਾ ਗਿਆ। ਇਸ ਬੰਦ ਦੇ ਸੱਦੇ ਦੌਰਾਨ ਕਈ ਪ੍ਰਾਈਵੇਟ ਸਕੂਲ ਅਤੇ ਕਾਲਜ ਵੀ ਬੰਦ ਰਹੇ। ਬਜ਼ਾਰਾਂ ਵਿਚ ਬੰਦ ਕਾਰਨ ਗ੍ਰਾਹਕੀ ਬਿਲਕੁੱਲ ਨਹੀਂ ਸੀ ਜਦਕਿ ਸੜਕਾਂ ਵੀ ਬਾਅਦ ਦੁਪਹਿਰ ਤੱਕ ਸੁੰਨਸਾਨ ਰਹੀਆ।
ਬੱਸ ਤੇ ਰੇਲ ਯਾਤਰਾ ਆਮ ਵਾਂਗ ਚੱਲੀ
ਭਾਵੇਂ ਕਿ ਬੰਦ ਦੇ ਸੱਦੇ 'ਤੇ ਪੂਰਾ ਬਾਜ਼ਾਰ, ਸਕੂਲ, ਕਾਲਜ ਬੰਦ ਰਹੇ ਪਰ ਬੱਸਾਂ ਤੇ ਰੇਲ ਗੱਡੀਆਂ ਆਮ ਵਾਂਗ ਚੱਲਦੀਆਂ ਰਹੀਆਂ ਸਨ। ਬੰਦ ਦੇ ਪਹਿਲਾਂ ਦਿੱਤੇ ਸੱਦੇ 'ਤੇ ਭਾਵੇਂ ਯਾਤਰੀਆਂ ਦੀ ਗਿਣਤੀ ਘੱਟ ਰਹੀਆਂ ਤੇ ਬੱਸਾਂ ਖਾਲੀਆਂ ਆਉਂਦੀਆਂ ਜਾਂਦੀਆਂ ਦਿਖਾਈ ਦਿੱਤੀਆਂ।
ਪੁਲਸ ਵਲੋਂ ਕੀਤੇ ਪੁਖਤਾ ਪ੍ਰਬੰਧ
ਜਿਵੇਂ ਹੀ ਘਾਹ ਮੰਡੀ ਚੌਂਕ ਤੋਂ ਜਨਰਲ ਵਰਗ ਵਲੋਂ ਸ਼ੁਰੂ ਕੀਤਾ ਗਿਆ ਰੋਸ ਮਾਰਚ ਜਿਵੇਂ ਹੀ ਕੋਟਕਪੂਰਾ ਚੌਂਕ ਵਿਚ ਪਹੁੰਚਿਆ ਤਾਂ ਉੱਥੇ ਕੁਝ ਪ੍ਰਦਰਸ਼ਨ ਕਾਰੀਆਂ ਨੇ ਪੁਲਸ ਦੇ ਦੋਸ਼ ਲਗਾਇਆ ਕਿ ਪੁਲਸ ਉਨ੍ਹਾਂ ਦਾ ਸਾਥ ਨਹੀਂ ਦੇ ਰਹੀ ਇਸ ਗੱਲ ਨੂੰ ਲੈ ਕੇ ਮੌਕੇ 'ਤੇ ਪਹੁੰਚੇ ਡੀ. ਐੱਸ. ਪੀ ਗੁਰਤੇਜ ਸਿੰਘ ਨੇ ਪ੍ਰਦਰਸ਼ਨਕਾਰੀਆਂ ਨਾਲ ਗੱਲਬਾਤ ਕਰਨ ਉਪਰੰਤ ਵਿਸ਼ਵਾਸ ਦਵਾਇਆ ਕਿ ਉਹ ਅਮਨ ਸ਼ਾਂਤੀ ਨੂੰ ਹਰ ਹਾਲ ਵਿਚ ਕਾਇਮ ਰੱਖਣਗੇ ਅਤੇ ਉਨ੍ਹਾਂ ਨੇ ਪ੍ਰਦਰਸ਼ਨਕਾਰੀਆਂ ਨੂੰ ਅਪੀਲ ਕੀਤੀ ਕਿ ਉਹ ਸ਼ਾਂਤਮਈ ਢੰਗ ਨਾਲ ਆਪਣਾ ਰੋਸ ਮਾਰਚ ਜਾਰੀ ਰੱਖਣ। ਪੁਲਸ ਦੀ ਨਿਗਰਾਨੀ ਹੇਠ ਕੱਢੇ ਗਏ ਰੋਸ ਮਾਰਚ ਦੌਰਾਨ ਛੋਟਾ ਮੋਟਾ ਬੋਲਬਾਲਾ ਰਿਹਾ ਪਰ ਪੁਲਸ ਵਲੋਂ ਮੌਕੇ 'ਤੇ ਹੋਣ ਕਾਰਨ ਬਚਾਅ ਰਿਹਾ। ਰੋਸ ਮਾਰਚ ਦੌਰਾਨ ਸ਼ਹਿਰ ਦੇ ਸਾਰੇ ਮੇਨ ਚੌਂਕਾਂ ਵਿਚ ਪੁਲਸ ਕਰਮਚਾਰੀ ਤਾਇਨਾਤ ਰਹੇ।
ਅੰਮ੍ਰਿਤਸਰ 'ਚ ਦੁਕਾਨਾਂ ਬੰਦ ਕਰਵਾਉਣ ਨੂੰ ਲੈ ਕੇ ਦੋ ਧਿਰਾਂ ਹੋਈਆਂ ਆਹਮੋ-ਸਾਹਮਣੇ
NEXT STORY