ਲੁਧਿਆਣਾ (ਹਿਤੇਸ਼) : ਫੂਡ ਸਪਲਾਈ ਮੰਤਰੀ ਭਾਰਤ ਭੂਸ਼ਣ ਆਸ਼ੂ ਨਾਲ 'ਤੂੰ-ਤੂੰ, ਮੈਂ-ਮੈਂ' ਦੀ ਆਡੀਓ ਵਾਇਰਲ ਹੋਣ ਤੋਂ ਬਾਅਦ ਚਰਚਾ 'ਚ ਆਏ ਲੁਧਿਆਣਾ ਨਗਰ ਸੁਧਾਰ ਟਰੱਸਟ ਦੇ ਐੱਸ. ਈ. ਰਾਕੇਸ਼ ਗਰਗ ਦੀ ਅੰਮ੍ਰਿਤਸਰ 'ਚ ਬਦਲੀ ਕਰ ਦਿੱਤੀ ਗਈ ਹੈ। ਇੱਥੇ ਦੱਸਣਾ ਉਚਿਤ ਹੋਵੇਗਾ ਕਿ ਫਲੈਟਾਂ ਦੀ ਉਸਾਰੀ 'ਚ ਨਿਯਮਾਂ ਦੀ ਉਲੰਘਣਾ ਹੋਣ ਨੂੰ ਲੈ ਕੇ ਸਥਾਨਕ ਸਰਕਾਰਾਂ ਮੰਤਰੀ ਨਵਜੋਤ ਸਿੰਘ ਸਿੱਧੂ ਦੇ ਆਰਡਰ 'ਤੇ ਜਾਂਚ ਕਰ ਰਹੇ ਡੀ. ਐੱਸ. ਪੀ. ਨੂੰ ਆਸ਼ੂ ਵਲੋਂ ਕਥਿਤ ਤੌਰ 'ਤੇ ਧਮਕਾਉਣ ਦੇ ਦੋਸ਼ 'ਚ ਵਾਇਰਲ ਕੀਤੀ ਗਈ ਵੀਡੀਓ ਦੇ ਹਿੱਸੇ 'ਚ ਉਕਤ ਐੱਸ. ਈ. ਦੀ ਆਵਾਜ਼ ਵੀ ਸੁਣਾਈ ਦੇ ਰਹੀ ਹੈ, ਜਿਸ ਦੌਰਾਨ ਆਸ਼ੂ ਉਕਤ ਐੱਸ. ਈ. ਨੂੰ ਆਪਣੇ ਹਲਕੇ ਦੇ ਕੰਮ 'ਚ ਦਖਲ ਨਾ ਦੇਣ ਦੀ ਗੱਲ ਕਹਿ ਰਹੇ ਹਨ।
ਇਹ ਝਗੜਾ ਕਾਫੀ ਦੇਰ ਤੱਕ ਪੰਜਾਬ 'ਚ ਸਿਆਸੀ ਮੁੱਦਾ ਬਣਿਆ ਰਿਹਾ ਹੈ, ਜਿਸ ਤਹਿਤ ਆਸ਼ੂ ਖਿਲਾਫ ਕਾਰਵਾਈ ਕਰਨ ਦੀ ਮੰਗ ਨੂੰ ਲੈ ਕੇ ਵਿਧਾਨ ਸਭਾ 'ਚ ਹੰਗਾਮਾ ਕਰਨ ਤੋਂ ਬਾਅਦ ਆਮ ਆਦਮੀ ਪਾਰਟੀ, ਸੁਖਪਾਲ ਖਹਿਰਾ ਤੇ ਅਕਾਲੀ ਦਲ ਵਲੋਂ ਸੜਕਾਂ ਤੱਕ ਵਿਰੋਧ ਕੀਤਾ ਜਾ ਚੁੱਕਾ ਹੈ। ਇਸੇ ਦੌਰਾਨ ਸਰਕਾਰ ਨੇ ਗਰਗ ਦੀ ਅੰਮ੍ਰਿਤਸਰ 'ਚ ਬਦਲੀ ਕਰ ਦਿੱਤੀ ਹੈ, ਜਿੱਥੋਂ ਰਜੀਵ ਸੇਖੜੀ ਨੂੰ ਪਟਿਆਲਾ ਭੇਜ ਦਿੱਤਾ ਹੈ ਪਰ ਲੁਧਿਆਣਾ ਨਗਰ ਸੁਧਾਰ ਟਰੱਸਟ 'ਚ ਕਿਸੇ ਅਫਸਰ ਦੀ ਪੋਸਟਿੰਗ ਕਰਨ ਦਾ ਜ਼ਿਕਰ ਸਥਾਨਕ ਸਰਕਾਰਾਂ ਵਿਭਾਗ ਵਲੋਂ ਜਾਰੀ ਆਰਡਰ 'ਚ ਨਹੀਂ ਕੀਤਾ ਗਿਆ।
ਫੀਡਬੈਕ ਤੋਂ ਬਾਅਦ ਸੋਸ਼ਲ ਮੀਡੀਆ 'ਤੇ ਐਕਟਿਵ 'ਬੀਬਾ ਬਾਦਲ'
NEXT STORY