ਬਠਿੰਡਾ (ਮਨਜੀਤ)-ਲੋਕ ਸਭਾ ਚੋਣਾਂ ਦੇ ਮੱਦੇਨਜ਼ਰ ਕਾਂਗਰਸ ਦੇ ਸੂਬਾ ਪ੍ਰਧਾਨ ਤੇ ਲੋਕ ਸਭਾ ਮੈਂਬਰ ਸੁਨੀਲ ਜਾਖਡ਼ ਵਲੋਂ 31 ਮਾਰਚ ਨੂੰ ਪਿੰਡ ਕਾਲਝਰਾਣੀ ਵਿਖੇ ਪਹੁੰਚ ਕੇ ਵਰਕਰਾਂ ਨੂੰ ਇਕਮੁੱਠ ਕਰਨ ਲਈ ਰੈਲੀ ਕੀਤੀ ਜਾ ਰਹੀ ਹੈ। ਇਸ ਸਬੰਧੀ ਬਠਿੰਡਾ ਦਿਹਾਤੀ ਦੇ ਪ੍ਰਧਾਨ ਖੁਸ਼ਬਾਜ਼ ਜਟਾਣਾ ਤੇ ਬਠਿੰਡਾ ਦਿਹਾਤੀ ਤੋਂ ਹਲਕਾ ਸੇਵਕ ਹਰਵਿੰਦਰ ਲਾਡੀ ਵੱਲੋਂ ਪਿੰਡ ਘੁੱਦਾ ਵਿਖੇ ਬਠਿੰਡਾ ਦਿਹਾਤੀ ਦੇ ਵਰਕਰਾਂ ਨਾਲ ਮੀਟਿੰਗ ਕੀਤੀ ਗਈ। ਮੀਟਿੰਗ ਨੂੰ ਸੰਬੋਧਨ ਕਰਦਿਆਂ ਖੁਸ਼ਬਾਜ਼ ਜਟਾਣਾ ’ਤੇ ਹਰਵਿੰਦਰ ਲਾਡੀ ਨੇ ਕਿਹਾ ਕਿ 31 ਮਾਰਚ ਨੂੰ ਹਰ ਇਕ ਵਰਕਰ ਨੇ ਧਡ਼ੇਬੰਦੀ ਸਮਾਪਤ ਕਰਦਿਆਂ ਕਾਲਝਰਾਣੀ ਜ਼ਰੂਰ ਪਹੁੰਚਣਾ ਹੈ। ਉਨ੍ਹਾਂ ਕਿਹਾ ਕਿ ਵਰਕਰ ਦਾ ਇਕੋ-ਇਕ ਨਿਸ਼ਾਨਾ ਲੋਕ ਸਭਾ ਚੋਣਾਂ ’ਚ ਬਠਿੰਡਾ ਸੀਟ ਤੋਂ ਜੋ ਵੀ ਪਾਰਟੀ ਉਮੀਦਵਾਰ ਦੇਵੇਗੀ, ਉਸ ਨੂੰ ਵੱਡੀ ਲੀਡ ਨਾਲ ਜਿਤਾਉਣਾ ਹੈ। ਉਨ੍ਹਾਂ ਕਿਹਾ ਕਿ ਕੈਂਪਟਨ ਸਰਕਾਰ ਵਲੋਂ ਦੋ ਸਾਲਾਂ ’ਚ ਪੰਜਾਬ ਨੂੰ ਮੁਡ਼ ਵਿਕਾਸ ਦੀਆਂ ਲੀਹਾਂ ’ਤੇ ਖਡ਼੍ਹਾ ਕਰ ਦਿੱਤਾ ਹੈ, ਇਸ ਲਈ ਕਾਂਗਰਸ ਪਾਰਟੀ ਵਿਕਾਸ ਦੇ ਮੁੱਦੇ ’ਤੇ ਵਿਰੋਧੀ ਪਾਰਟੀਆਂ ਦਾ ਸੁਪਡ਼ਾ ਸਾਫ ਕਰਕੇ ਸੂਬੇ ਦੀਆਂ ਸਾਰੀਆਂ ਲੋਕ ਸਭਾ ਸੀਟਾਂ ’ਤੇ ਸ਼ਾਨਦਾਰ ਜਿੱਤ ਦਰਜ ਕਰੇਗੀ। ਆਗੂਆਂ ਵੱਲੋਂ ਜਿਸ ਥਾਂ ’ਤੇ ਸੁਨੀਲ ਜਾਖਡ਼ ਵੱਲੋਂ ਰੈਲੀ ਕੀਤੀ ਜਾ ਰਹੀ ਹੈ ਉਸ ਦਾ ਮੁਆਇਨਾ ਵੀ ਕੀਤਾ ਗਿਆ। ਇਸ ਮੌਕੇ ਹਰਵਿੰਦਰ ਲਾਡੀ ਦੇ ਨਿਜੀ ਸਹਾਇਕ ਭੋਲਾ ਬੰਬੀਹਾ, ਸੀਨੀਅਰ ਕਾਂਗਰਸੀ ਆਗੂ ਹਰਦੀਪ ਮੁਹਾਲਾ, ਸਰਪੰਚ ਬਹਾਦਰ ਬਾਂਡੀ, ਜਵਾਹਰ ਨੰਦਗਡ਼੍ਹ, ਹਰਮੇਲ ਘੁੱਦਾ ਤੇ ਕਾਂਗਰਸੀ ਵਰਕਰ ਮੌਜੂਦ ਸਨ। ---
ਪਿੰਡ ਤੂੰਗਵਾਲੀ ’ਚ ਇਨਕਲਾਬੀ ਸੱਭਿਆਚਾਰਕ ਪ੍ਰੋਗਰਾਮ ਆਯੋਜਿਤ
NEXT STORY