ਬਠਿੰਡਾ (ਬੱਜੋਆਣੀਆਂ)–ਸਰਕਾਰੀ ਪ੍ਰਾਇਮਰੀ ਸਕੂਲ ਨਾਥਪੁਰਾ ਵਿਖੇ ਮੁੱਖ ਅਧਿਆਪਕ ਜਸਵੀਰ ਸਿੰਘ ਨਥਾਣਾ ਦੀ ਅਗਵਾਈ ’ਚ ਪਹਿਲੀ ਤੋਂ ਪੰਜਵੀਂ ਤੱਕ ਪੁਜ਼ੀਸ਼ਨਾਂ ਹਾਸਲ ਕਰਨ ਵਾਲੇ ਵਿਦਿਆਰਥੀਆਂ ਨੂੰ ਸਨਮਾਨਿਤ ਕੀਤਾ ਗਿਆ। ਇਸ ਦੌਰਾਨ ਸਤਵੀਰ ਕੌਰ ਮੈਂਬਰ ਬਲਾਕ ਸੰਮਤੀ ਨਥਾਣਾ, ਮਹਿੰਦਰ ਸਿੰਘ ਖਾਲਸਾ ਨਾਥਪੁਰਾ ਕਾਂਗਰਸੀ ਆਗੂ ਮੁੱਖ ਮਹਿਮਾਨ ਵਜੋਂ ਪੁੱਜੇ। ਉਨ੍ਹਾਂ ਬੱਚਿਆਂ ਨੂੰ ਸਟੇਸ਼ਨਰੀ ਦਾ ਸਾਮਾਨ ਸਨਮਾਨ ਵਜੋਂ ਦੇ ਕੇ ਹੌਸਲਾ ਅਫਜ਼ਾਈ ਕੀਤੀ। ਉਨ੍ਹਾਂ ਬੱਚਿਆਂ ਨੂੰ ਪੜ੍ਹਾਈ ’ਚ ਆਉਂਦੀਆਂ ਆਰਥਕ ਮੁਸ਼ਕਲਾਂ ਦਾ ਹੱਲ ਕਰਨ ਦੀ ਜ਼ਿੰਮੇਵਾਰੀ ਆਪਣੇ ਹਿੱਸੇ ਲਈ ਹੈ। ਉਨ੍ਹਾਂ ਕਿਹਾ ਕਿ ਵਿੱਦਿਆ ਇਕ ਅਜਿਹਾ ਗਹਿਣਾ ਹੈ, ਜਿਸ ਨੂੰ ਕੋਈ ਚੁਰਾ ਨਹੀਂ ਸਕਦਾ ਅਤੇ ਇਸਦੇ ਸਹਾਰੇ ਸਮਾਜ ਵਿਚ ਨਿਵੇਕਲਾ ਸਥਾਨ ਬਣਾਉਣ ਵਾਸਤੇ ਸਖਤ ਮਿਹਨਤ ਦੀ ਜ਼ਰੂਰਤ ਹੈ। ਇਕ ਬੱਚੇ ਦਾ ਸਰਵਪੱਖੀ ਵਿਕਾਸ ਕਰਨਾ ਕੌਮ ਦੇ ਨਿਰਮਾਤਾ ਦਾ ਅਕਾਦਮਿਕ ਫਰਜ਼ ਹੈ। ਉਨ੍ਹਾਂ ਦੱਸਿਆ ਕਿ ਇਸ ਸੰਸਥਾ ਦਾ ਸਮੂਹ ਸਟਾਫ ਇਸ ਕਰਤੱਵ ਨੂੰ ਬਾਖੂਬੀ ਨਾਲ ਨਿਭਾਅ ਰਿਹਾ ਹੈ। ਇਸ ਮੌਕੇ ਹਰਜੀਤ ਸਿੰਘ ਲੁੱਧੜ, ਨਾਹਰ ਸਿੰਘ ਕਲਿਆਣ ਆਦਿ ਹਾਜ਼ਰ ਸਨ।
ਲੋਕਾਂ ਦਾ ਸਾਹਮਣਾ ਕਰਨ ਤੋਂ ਡਰਦੈ ਮਨਪ੍ਰੀਤ ਬਾਦਲ : ਹਰਸਿਮਰਤ ਬਾਦਲ
NEXT STORY