ਬਠਿੰਡਾ (ਮਿੱਤਲ)-ਅਕਾਲੀ ਆਗੂ ਮਾਲਵਿੰਦਰ ਸਿੰਘ ਮਾਨਸ਼ਾਹੀਆ ਪ੍ਰੈਟੀ ਨੂੰ ਉਸ ਸਮੇਂ ਸਦਮਾ ਪਹੁੰਚਿਆ ਜਦੋਂ ਉਨ੍ਹਾਂ ਦੇ ਪਿਤਾ ਅਮਰੀਕ ਸਿੰਘ ਦਾ ਦਿਹਾਂਤ ਹੋ ਗਿਆ। ਉਨ੍ਹਾਂ ਦੇ ਦਿਹਾਂਤ ’ਤੇ ਦੁੱਖ ਦਾ ਪ੍ਰਗਟਾਵਾ ਕਰਦਿਆਂ ਰਾਜ ਸਭਾ ਮੈਂਬਰ ਬਲਵਿੰਦਰ ਸਿੰਘ ਭੂੰਦਡ਼, ਹਲਕਾ ਸਰਦੂਲਗਡ਼੍ਹ ਦੇ ਵਿਧਾਇਕ ਦਿਲਰਾਜ ਸਿੰਘ ਭੂੰਦਡ਼, ਸਾਬਕਾ ਵਿਧਾਇਕ ਹਰਬੰਤ ਸਿੰਘ ਦਾਤੇਵਾਸ, ਸੁਖਵਿੰਦਰ ਸਿੰਘ ਔਲਖ, ਹਰਦੇਵ ਸਿੰਘ ਅਰਸ਼ੀ, ਅਜੀਤ ਇੰਦਰ ਸਿੰਘ ਮੋਫਰ, ਜ਼ਿਲਾ ਯੋਜਨਾ ਬੋਰਡ ਦੇ ਸਾਬਕਾ ਚੇਅਰਮੈਨ ਪ੍ਰੇਮ ਅਰੋਡ਼ਾ, ਯੂਥ ਅਕਾਲੀ ਦਲ ਦੇ ਅਵਤਾਰ ਸਿੰਘ ਰਾਡ਼ਾ, ਕਾਂਗਰਸੀ ਆਗੂ ਬਿਕਰਮ ਮੋਫਰ, ਸੁਰੇਸ਼ ਨੰਦਗਡ਼੍ਹੀਆ, ਗੁਰਪਿਆਰ ਜੌਡ਼ਾ, ਡਾ. ਸੁਖਦਰਸ਼ਨ ਖਾਰਾ, ਭਾਜਪਾ ਦੇ ਜ਼ਿਲਾ ਪ੍ਰਧਾਨ ਸਤੀਸ਼ ਗੋਇਲ, ਭਾਜਪਾ ਆਗੂ ਸੂਰਜ ਪ੍ਰਕਾਸ਼ ਛਾਬਡ਼ਾ, ਮਾਧੋ ਮੁਰਾਰੀ ਸ਼ਰਮਾ, ਹਰਦੇਵ ਸਿੰਘ ਉਭਾ, ਅਗਰਵਾਲ ਸਭਾ ਦੇ ਅਸ਼ੋਕ ਗਰਗ, ਮਾ. ਰੁਲਦੂ ਰਾਮ ਬਾਂਸਲ, ਮਾ. ਤੀਰਥ ਸਿੰਘ ਮਿੱਤਲ ਨੇ ਪ੍ਰਮਾਤਮਾ ਅੱਗੇ ਅਰਦਾਸ ਕੀਤੀ ਕਿ ਉਹ ਦੁਖੀ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖਸ਼ੇ। ਸਵ. ਅਮਰੀਕ ਸਿੰਘ ਨਮਿੱਤ ਰੱਖੇ ਸ੍ਰੀ ਸਹਿਜ ਪਾਠ ਸਾਹਿਬ ਜੀ ਦਾ ਭੋਗ ਅਤੇ ਅੰਤਿਮ ਅਰਦਾਸ 5 ਅਪ੍ਰੈਲ ਦਿਨ ਸ਼ੁੱਕਰਵਾਰ ਨੂੰ ਸ੍ਰੀ ਗੁਰਦੁਆਰਾ ਸਾਹਿਬ ਪਿੰਡ ਜਵਾਹਰਕੇ ਵਿਖੇ ਦੁਪਹਿਰ 12 ਤੋਂ 1 ਵਜੇ ਤੱਕ ਹੋਵੇਗੀ।
ਕੋਰਟ ਕੇਸਾਂ ਸਬੰਧੀ ਜ਼ਿਲਾ ਪੱਧਰੀ ਕਮੇਟੀ ਦੀ ਹੋਈ ਮੀਟਿੰਗ
NEXT STORY