ਸ਼ਾਹਜਹਾਂਪੁਰ- ਉੱਤਰ ਪ੍ਰਦੇਸ਼ ਦੇ ਸ਼ਾਹਜਹਾਂਪੁਰ ਜ਼ਿਲ੍ਹੇ ਦੇ ਇਕ ਵਿਅਕਤੀ ਨੇ ਆਰਥਿਕ ਤੰਗੀ ਕਾਰਨ ਆਪਣੇ ਪਿਤਾ ਦੀ ਲਾਇਸੈਂਸੀ ਬੰਦੂਕ ਨਾਲ ਆਪਣੇ ਆਪ ਨੂੰ ਗੋਲੀ ਮਾਰ ਕੇ ਖੁਦਕੁਸ਼ੀ ਕਰ ਲਈ। ਇਕ ਪੁਲਸ ਅਧਿਕਾਰੀ ਨੇ ਇਹ ਜਾਣਕਾਰੀ ਦਿੱਤੀ। ਵਧੀਕ ਪੁਲਸ ਸੁਪਰਡੈਂਟ (ਦਿਹਾਤੀ) ਦੀਕਸ਼ਾ ਭਾਵਰੇ ਨੇ ਸ਼ੁੱਕਰਵਾਰ ਨੂੰ ਦੱਸਿਆ ਕਿ ਪੁਵਾਇਆ ਥਾਣਾ ਅਧੀਨ ਆਉਂਦੇ ਉਮਰਸੰਡਾ ਪਿੰਡ ਦੇ ਵਸਨੀਕ ਪਵਨ ਵਰਮਾ (45) ਨੇ ਅੱਜ ਸਵੇਰੇ ਆਪਣੇ ਪਿਤਾ ਦੀ ਡਬਲ-ਬੈਰਲ ਲਾਇਸੈਂਸੀ ਬੰਦੂਕ ਨਾਲ ਆਪਣੇ ਗਰਦਨ 'ਚ ਗੋਲੀ ਮਾਰ ਕੇ ਖੁਦਕੁਸ਼ੀ ਕਰ ਲਈ। ਸੂਚਨਾ ਮਿਲਣ ਤੋਂ ਬਾਅਦ ਪੁਲਸ ਮੌਕੇ 'ਤੇ ਪਹੁੰਚੀ ਅਤੇ ਮ੍ਰਿਤਕ ਦੀ ਲਾਸ਼ ਨੂੰ ਆਪਣੇ ਕਬਜ਼ੇ ਵਿਚ ਲੈ ਲਿਆ।
ਭਾਵਰੇ ਨੇ ਪਰਿਵਾਰਕ ਮੈਂਬਰਾਂ ਅਤੇ ਪਿੰਡ ਵਾਸੀਆਂ ਦੀ ਪੁੱਛਗਿੱਛ ਦਾ ਹਵਾਲਾ ਦਿੰਦੇ ਹੋਏ ਕਿਹਾ ਕਿ ਪਵਨ ਵਰਮਾ ਸ਼ਰਾਬੀ ਸੀ ਅਤੇ ਪੈਸੇ ਦੀ ਤੰਗੀ ਤੋਂ ਬਹੁਤ ਪਰੇਸ਼ਾਨ ਸੀ ਕਿਉਂਕਿ ਉਸ ਦੇ ਪਿਤਾ ਦਿਲ ਦੀ ਬੀਮਾਰੀ ਦਾ ਇਲਾਜ ਕਰਵਾ ਰਹੇ ਸਨ। ਉਸ ਨੂੰ ਹਰ ਹਫ਼ਤੇ ਆਪਣੇ ਪਿਤਾ ਨੂੰ ਬਰੇਲੀ ਹਸਪਤਾਲ ਲੈ ਕੇ ਜਾਣਾ ਪੈਂਦਾ ਸੀ। ਇਸ ਤੋਂ ਇਲਾਵਾ ਉਸ ਨੇ ਆਪਣੀ ਖੇਤੀ ਲਈ 4 ਲੱਖ ਰੁਪਏ ਦਾ ਕਰਜ਼ਾ ਵੀ ਲਿਆ ਸੀ। ਉਸ ਨੇ ਦੱਸਿਆ ਕਿ ਇਸੇ ਕਾਰਨ ਪਵਨ ਵਰਮਾ ਨੇ ਅੱਜ ਸਵੇਰੇ ਆਪਣੇ ਘਰ 'ਚ ਖੁਦ ਨੂੰ ਗੋਲੀ ਮਾਰ ਕੇ ਖੁਦਕੁਸ਼ੀ ਕਰ ਲਈ। ਸੂਚਨਾ ਮਿਲਣ 'ਤੇ ਪੁਲਸ ਨੇ ਮ੍ਰਿਤਕ ਦੀ ਲਾਸ਼ ਨੂੰ ਕਬਜ਼ੇ 'ਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤਾ। ਘਟਨਾ 'ਚ ਵਰਤੀ ਗਈ ਬੰਦੂਕ ਵੀ ਪੁਲਸ ਨੇ ਜ਼ਬਤ ਕਰ ਲਈ ਹੈ। ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।
ਹੁਣ ਕੁੜਮ-ਕੁੜਮਣੀ ਹੋਏ ਫ਼ਰਾਰ, ਪਿਆਰ 'ਚ ਤੋੜੀ ਰਿਸ਼ਤਿਆਂ ਦੀ ਮਰਿਆਦਾ
NEXT STORY