ਮਾਨਸਾ (ਮਿੱਤਲ) — ਨਗਰ ਕੋਂਸਲ ਮਾਨਸਾ ਦੇ ਸਾਬਕਾ ਪ੍ਰਧਾਨ ਆਤਮਜੀਤ ਸਿੰਘ ਕਾਲਾ ਦੀ ਮਾਤਾ ਬਲਵੀਰ ਕੌਰ ਦੀ ਬੇਵਕਤੀ ਮੌਤ ਤੇ ਦੁੱਖ ਸਾਂਝਾ ਕਰਨ ਲਈ ਵਿਸ਼ੇਸ਼ ਤੌਰ 'ਤੇ ਉਨ੍ਹਾਂ ਦੇ ਗ੍ਰਹਿ ਵਿਖੇ ਕੇਂਦਰੀ ਮੰਤਰੀ ਹਰਸਿਮਰਤ ਕੋਰ ਬਾਦਲ ਨੇ ਪਹੁੰਚ ਕੇ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ। ਇਸ ਮੌਕੇ ਬੀਬੀ ਬਾਦਲ ਨੇ ਕਿਹਾ ਕਿ ਬਜੁਰਗ ਘਰਾਂ ਦੇ ਜਿੰਦਰੇ ਹੁੰਦੇ ਹਨ, ਇਨ੍ਹਾਂ ਹੁੰਦਿਆਂ ਹੋਇਆਂ ਬੱਚਿਆਂ ਨੂੰ ਕਿਸੇ ਵੀ ਤਰ੍ਹਾਂ ਦਾ ਫਿਕਰ ਨਹੀ ਹੁੰਦਾ ਜਿਸ ਦੀ ਬਦੌਲਤ ਮਾਤਾ ਨੇ ਆਪਣਾ ਬੱਚਿਆਂ ਨੂੰ ਚੰਗੇ ਸੰਸਕਾਰ ਦਿੱਤੇ, ਜਿਸ ਦੀ ਬਦੌਲਤ ਆਤਮਜੀਤ ਸਿੰਘ ਕਾਲਾ ਸ਼੍ਰੋਮਣੀ ਅਕਾਲੀ ਦਲ ਦੀ ਪਰਿਵਾਰ ਸਮੇਤ ਸੇਵਾ ਕਰ ਰਹੇ ਹਨ। ਮਾਤਾ ਦੇ ਅਕਾਲ ਚਲਾਣੇ ਨਾਲ ਜਿਥੇ ਪਾਰਟੀ ਨੂੰ ਭਾਰੀ ਘਾਟਾ ਪਿਆ ਹੈ। ਉੱਥੇ ਹੀ ਪਰਿਵਾਰ ਨੂੰ ਨਾ ਪੂਰਾ ਹੋਣ ਵਾਲਾ ਘਾਟਾ ਦੱਸਿਆ। ਇਸ ਮੌਕੇ ਜਗਦੀਪ ਸਿੰਘ ਨਕੱਈ ਸਾਬਕਾ ਸੰਸਦੀ ਸਕੱਤਰ ਮਾਨਸਾ, ਸ਼ਹਿਰੀ ਪ੍ਰਧਾਨ ਪ੍ਰੇਮ ਕੁਮਾਰ ਅਰੋੜਾ, ਅਵਤਾਰ ਸਿੰਘ ਰਾੜਾ, ਨਗਰ ਕੌਂਸਲ ਮਾਨਸਾ ਦੇ ਸਾਬਕਾ ਪ੍ਰਧਾਨ ਆਤਮਜੀਤ ਸਿੰਘ ਕਾਲਾ, ਰਘੁਵੀਰ ਸਿੰਘ ਮਾਨਸਾ, ਦਰਸ਼ਨ ਸਿੰਘ ਮੰਡੇਰ, ਦਿਲਬਾਗ ਸਿੰਘ ਅਹਿਮਦਪੁਰ, ਗੁਰਜੀਤ ਸਿੰਘ ਗੋਪੀ, ਜਗਪ੍ਰੀਤ ਸਿੰਘ ਜੱਗ, ਡਾ: ਲਖਵਿੰਦਰ ਸਿੰਘ ਮੂਸਾ, ਮਿੱਠੂ ਸਿੰਘ ਕਾਹਨੇਕੇ, ਠੇਕੇਦਾਰ ਗੁਰਮੇਲ ਸਿੰਘ, ਸੁਖਬੀਰ ਕੋਰ ਸਿੱਧੂ, ਸਿਮਰਜੀਤ ਕੋਰ ਸਿੰਮੀ, ਹਰਮਨਜੀਤ ਸਿੰਘ ਭੰਮਾ, ਜਸਵੰਤ ਸਿੰਘ ਕੁਲਹਿਰੀ, ਬਲਦੇਵ ਸਿੰਘ ਤੋਂ ਇਲਾਵਾ ਸ਼ਹਿਰ ਵਾਸੀ ਮੌਜੂਦ ਸਨ।
ਅਕਾਲੀ ਦਲ ਨੂੰ ਝਟਕਾ, ਜ਼ਿਲਾ ਤੇ ਨਗਰ ਕੌਂਸਲ ਪ੍ਰਧਾਨ ਸਾਥੀਆਂ ਸਮੇਤ ਕਾਂਗਰਸ 'ਚ ਸ਼ਾਮਲ
NEXT STORY