ਚੰਡੀਗੜ੍ਹ : ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਹੇਠ ਹੋਈ ਕੈਬਨਿਟ ਮੀਟਿੰਗ 'ਚ ਪੰਜਾਬ ਦੇ ਪਿੰਡਾਂ ਅਤੇ ਸ਼ਹਿਰਾਂ ਦੇ ਛੋਟੇ ਦੁਕਾਨਦਾਰਾਂ ਲਈ ਵੱਡਾ ਐਲਾਨ ਕੀਤਾ ਗਿਆ ਹੈ। ਕੈਬਨਿਟ ਮੀਟਿੰਗ ਦੌਰਾਨ ਪੰਜਾਬ ਸਰਕਾਰ ਵਲੋਂ ਦੁਕਾਨਦਾਰਾਂ ਲਈ ਇੰਸਪੈਕਟਰੀ ਰਾਜ ਨੂੰ ਖ਼ਤਮ ਕਰ ਦਿੱਤਾ ਗਿਆ ਹੈ। ਇਸ ਬਾਰੇ ਜਾਣਕਾਰੀ ਦਿੰਦੇ ਹੋਏ ਮੁੱਖ ਮੰਤਰੀ ਮਾਨ ਨੇ ਕਿਹਾ ਕਿ ਛੋਟੇ ਦੁਕਾਨਦਾਰਾਂ ਦੀਆਂ ਬਹੁਤ ਪੁਰਾਣੀਆਂ ਮੰਗਾਂ ਸੀ ਕਿ ਉਨ੍ਹਾਂ ਨੂੰ ਇੰਸਪੈਕਟਰੀ ਰਾਜ ਦਾ ਸਾਹਮਣਾ ਕਰਨਾ ਪੈਂਦਾ ਸੀ। ਹੁਣ ਪੰਜਾਬ ਦੁਕਾਨ ਅਤੇ ਵਪਾਰਕ ਸਥਾਪਨਾ ਐਕਟ 1958 'ਚ ਵੱਡੇ ਬਦਲਾਅ ਕੀਤੇ ਗਏ ਹਨ।
ਇਹ ਵੀ ਪੜ੍ਹੋ : ਪੰਜਾਬੀਆਂ ਲਈ ਹੋਣ ਜਾ ਰਿਹਾ ਵੱਡਾ ਐਲਾਨ! CM ਭਗਵੰਤ ਮਾਨ ਅੱਜ ਦੇਣਗੇ ਖ਼ੁਸ਼ਖ਼ਬਰੀ
ਇਸ ਬਾਰੇ ਮੁੱਖ ਮੰਤਰੀ ਮਾਨ ਨੇ ਕਿਹਾ ਕਿ ਹੁਣ ਦੁਕਾਨਾਂ 'ਤੇ 20 ਤੋਂ ਉੱਪਰ ਹੈਲਪਰ ਰੱਖਣ 'ਤੇ ਹੀ ਦੁਕਾਨਦਾਰਾਂ ਨੂੰ ਰਿਕਾਰਡ ਦੇਣਾ ਪਵੇਗਾ। ਜੇਕਰ ਇਸ 20 ਤੋਂ ਘੱਟ ਬੰਦੇ ਦੁਕਾਨ 'ਤੇ ਕੰਮ ਕਰਦੇ ਹਨ ਤਾਂ ਉਸ ਬਾਰੇ ਕੋਈ ਜਾਣਕਾਰੀ ਨਹੀਂ ਮੰਗੀ ਜਾਵੇਗੀ, ਜਦੋਂ ਕਿ 20 ਤੋਂ ਉੱਪਰ ਬੰਦੇ ਰੱਖਣ 'ਤੇ 6 ਮਹੀਨੇ ਬਾਅਦ ਉਨ੍ਹਾਂ ਦਾ ਪੂਰਾ ਰਿਕਾਰਡ ਦੇਣਾ ਪਵੇਗਾ। ਇਸ ਤੋਂ ਪਹਿਲਾਂ 1 ਜਾਂ 2 ਹੈਲਪਰ ਰੱਖਣ 'ਤੇ ਵੀ ਸਾਰੀ ਜਾਣਕਾਰੀ ਦੁਕਾਨਦਾਰਾਂ ਨੂੰ ਦੇਣੀ ਪੈਂਦੀ ਸੀ।
ਇਹ ਵੀ ਪੜ੍ਹੋ : ਪੰਜਾਬੀਓ ਸਾਵਧਾਨ! ਫਿਰ ਆਉਣ ਵਾਲਾ ਹੈ ਤੂਫ਼ਾਨ, ਜਾਰੀ ਹੋ ਗਿਆ ਵੱਡਾ ALERT (ਵੀਡੀਓ)
ਮੁੱਖ ਮੰਤਰੀ ਮਾਨ ਨੇ ਕਿਹਾ ਕਿ ਹੁਣ ਇੰਸਪੈਕਟਰ ਰਾਜ ਦੀ ਲੁੱਟ ਦਾ ਦੁਕਾਨਦਾਰ ਸ਼ਿਕਾਰ ਨਹੀਂ ਹੋਣਗੇ। ਇਸ ਦੇ ਨਾਲ ਹੀ ਉਨ੍ਹਾਂ ਐਲਾਨ ਕਰਦਿਆਂ ਮੁਲਾਜ਼ਮਾਂ ਦੇ ਓਵਰਟਾਈਮ ਦਾ ਸਮਾਂ ਵਧਾ ਦਿੱਤਾ ਹੈ। ਮੁੱਖ ਮੰਤਰੀ ਨੇ ਕਿਹਾ ਕਿ ਹੁਣ ਮੁਲਾਜ਼ਮ 3 ਮਹੀਨਿਆਂ 'ਚ 50 ਘੰਟੇ ਜ਼ਿਆਦਾ ਕੰਮ ਕਰ ਸਕਣਗੇ। ਇਸ ਨਾਲ ਉਨ੍ਹਾਂ ਦੀ ਆਮਦਨ 'ਚ ਵਾਧਾ ਹੋਵੇਗਾ। ਦੁਕਾਨਾਂ 'ਤੇ ਹੈਲਪਰ ਰੱਖਣ ਲਈ ਪਹਿਲਾਂ ਮਨਜ਼ੂਰੀ ਲੈਣ ਨੂੰ ਬਹੁਤ ਸਮਾਂ ਲੱਗ ਜਾਂਦਾ ਸੀ ਪਰ ਹੁਣ ਪੋਰਟਲ 'ਤੇ ਇਸ ਦੀ 24 ਘੰਟਿਆਂ ਅੰਦਰ ਮਨਜ਼ੂਰੀ ਮਿਲ ਜਾਵੇਗੀ। ਮੁੱਖ ਮੰਤਰੀ ਨੇ ਕਿਹਾ ਕਿ ਪੰਜਾਬ ਦਾ ਹਰ ਛੋਟਾ ਵਪਾਰੀ ਖੁੱਲ੍ਹੇ ਦਿਲ ਨਾਲ ਕੰਮ ਕਰੇ ਅਤੇ ਪੰਜਾਬ ਨੂੰ ਅੱਗ ਵਧਾਵੇ। ਉਨ੍ਹਾਂ ਕਿਹਾ ਕਿ ਅਸੀਂ ਇਸ ਐਕਟ ਨੂੰ ਵਿਧਾਨ ਸਭਾ 'ਚ ਵੀ ਲੈ ਕੇ ਆਵਾਂਗੇ, ਜਿਸ ਤੋਂ ਬਾਅਦ ਇਹ ਲਾਗੂ ਹੋ ਜਾਵੇਗਾ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਫਾਇਰਿੰਗ ਨਾਲ ਦਹਿਲਿਆ ਪੰਜਾਬ ਦਾ ਇਹ ਇਲਾਕਾ, ਸਰਪੰਚ 'ਤੇ ਚੱਲੀ ਗੋਲ਼ੀ, ਪਈਆਂ ਭਾਜੜਾਂ
NEXT STORY