ਮੋਹਾਲੀ (ਰਣਬੀਰ) : ਇੱਥੇ ਏਅਰਪੋਰਟ ਸਥਿਤ ਸਿਟੀ ਸੈਂਟਰ ਦੇ ਬਲਾਕ ਐੱਫ. ਦੀ ਲਿਫ਼ਟ ਸ਼ਨੀਵਾਰ ਸ਼ਾਮ 7 ਵਜੇ ਇਮਾਰਤ ਦੇ ਪਹਿਲੇ ਅਤੇ ਗਰਾਊਂਡ ਫਲੋਰ ਵਿਚਾਲੇ ਫਸ ਗਈ। ਜਿਸ ਵੇਲੇ ਇਹ ਲਿਫ਼ਟ ਫਸੀ, ਉਸ ਵੇਲੇ ਲਿਫ਼ਟ ਦੇ ਅੰਦਰ 9 ਲੋਕ ਸਨ।
ਇਹ ਵੀ ਪੜ੍ਹੋ : ਪੰਜਾਬ 'ਚ ਬੁੱਧਵਾਰ ਨੂੰ ਛੁੱਟੀ ਦਾ ਐਲਾਨ, ਬੰਦ ਰਹਿਣਗੇ ਸਕੂਲ, ਕਾਲਜ ਤੇ ਦਫ਼ਤਰ
ਇਸ ਦਾ ਪਤਾ ਜਦੋਂ ਬਾਹਰ ਮੌਜੂਦ ਲੋਕਾਂ ਨੂੰ ਲੱਗਿਆ ਤਾਂ ਉਨ੍ਹਾਂ ਆਪਣੇ ਪੱਧਰ ’ਤੇ ਫਸੇ ਹੋਏ ਲੋਕਾਂ ਨੂੰ ਬਾਹਰ ਕੱਢਣ ਦੀ ਕੋਸ਼ਿਸ਼ ਕੀਤੀ ਪਰ ਕਾਮਯਾਬੀ ਹੱਥ ਨਾ ਲੱਗਣ 'ਤੇ ਅਖ਼ੀਰ ਇਸ ਦੀ ਸੂਚਨਾ ਪੁਲਸ ਸਣੇ ਫਾਇਰ ਬ੍ਰਿਗੇਡ ਵਿਭਾਗ ਨੂੰ ਦਿੱਤੀ ਗਈ। ਜਾਣਕਾਰੀ ਮਿਲਦੇ ਸਾਰ ਹੀ ਡੀ. ਐੱਸ. ਪੀ. ਸਿਟੀ-2 ਹਰਸਿਮਰਨ ਸਿੰਘ ਬਲ ਤੇ ਫਾਇਰ ਅਫ਼ਸਰ ਹਰਜਿੰਦਰ ਪਾਲ ਦੀ ਅਗਵਾਈ ’ਚ ਪੁਲਸ ਟੀਮ ਤੁਰੰਤ ਮੌਕੇ ’ਤੇ ਪਹੁੰਚੀ ਅਤੇ ਕਰੀਬ ਡੇਢ ਘੰਟਾ ਚੱਲੇ ਰੈਸਕਿਊ ਆਪਰੇਸ਼ਨ ਦੌਰਾਨ ਲਿਫ਼ਟ ਦਾ ਉੱਪਰੀ ਹਿੱਸਾ ਕੱਟ ਕੇ ਫਸੇ ਸਾਰੇ 9 ਲੋਕਾਂ ਨੂੰ ਸੁਰੱਖਿਅਤ ਬਾਹਰ ਕੱਢ ਲਿਆ ਗਿਆ।
ਇਹ ਵੀ ਪੜ੍ਹੋ : ਪੰਜਾਬ 'ਚ ਮੀਂਹ ਪੈਣ ਨੂੰ ਲੈ ਕੇ ਤਾਜ਼ਾ Update, 5 ਦਿਨਾਂ ਲਈ ਮੌਸਮ ਵਿਭਾਗ ਨੇ ਕਰ ਦਿੱਤੀ ਭਵਿੱਖਬਾਣੀ
ਅਚਾਨਕ ਫਸ ਜਾਣ ਕਾਰਨ ਘਬਰਾ ਗਏ ਸੀ ਲੋਕ
ਲਿਫ਼ਟ ਅੰਦਰ ਇਸ ਤਰ੍ਹਾਂ ਅਚਾਨਕ ਫਸ ਜਾਣ ਕਾਰਨ ਲੋਕ ਪੂਰੀ ਤਰ੍ਹਾਂ ਘਬਰਾ ਗਏ ਪਰ ਅਧਿਕਾਰੀਆਂ ਨੇ ਬਾਹਰੋਂ ਆਵਾਜ਼ਾਂ ਲਾ ਕੇ ਲਿਫ਼ਟ 'ਚ ਫਸੇ ਲੋਕਾਂ ਨੂੰ ਕਿਹਾ ਕਿ ਉਹ ਬਿਲਕੁਲ ਨਾ ਘਬਰਾਉਣ। ਕੁੱਝ ਹੀ ਸਮੇਂ 'ਚ ਉਨ੍ਹਾਂ ਨੂੰ ਸੁਰੱਖਿਅਤ ਬਾਹਰ ਕੱਢ ਲਿਆ ਜਾਵੇਗਾ। ਇਸ ਤੋਂ ਬਾਅਦ ਫਾਇਰ ਵਿਭਾਗ ਦੀ ਟੀਮ ਨੇ ਲਿਫ਼ਟ ਦੇ ਉੱਪਰੀ ਹਿੱਸੇ ਨੂੰ ਕਟਰ ਦੀ ਮਦਦ ਨਾਲ ਕੱਟ ਕੇ ਲੋਕਾਂ ਨੂੰ ਸੁਰੱਖਿਅਤ ਬਾਹਰ ਕੱਢ ਲਿਆ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨਹਿਰ 'ਚ ਛਾਲ ਮਾਰ ਵਿਅਕਤੀ ਨੇ ਕੀਤੀ ਖ਼ੁਦਕੁਸ਼ੀ, 4 ਬੱਚਿਆਂ ਦੇ ਸਿਰੋਂ ਉੱਠਿਆ ਪਿਓ ਦਾ ਸਾਇਆ
NEXT STORY