ਲੁਧਿਆਣਾ (ਵਿੱਕੀ) : ਪੰਜਾਬ ਸਕੂਲ ਸਿੱਖਿਆ ਵਿਭਾਗ ਨੇ ਉਨ੍ਹਾਂ ਅਧਿਆਪਕਾਂ ਅਤੇ ਮੁਲਾਜ਼ਮਾਂ ਲਈ ਵੱਡੀ ਰਾਹਤ ਦਾ ਐਲਾਨ ਕੀਤਾ ਹੈ, ਜਿਨ੍ਹਾਂ ਦੇ ਤਬਾਦਲੇ ਹੋ ਚੁੱਕੇ ਸਨ ਪਰ ਵਿਭਾਗੀ ਜਾਂ ਤਕਨੀਕੀ ਕਾਰਨਾਂ ਕਰ ਕੇ ਉਨ੍ਹਾਂ ਤਬਾਦਲਿਆਂ ਨੂੰ ਲਾਗੂ ਨਹੀਂ ਕੀਤਾ ਜਾ ਸਕਿਆ। ਵਿਭਾਗ ਵਲੋਂ ਜ਼ਿਲ੍ਹਾ ਸਿੱਖਿਆ ਅਧਿਕਾਰੀਆਂ (ਸੈਕੰਡਰੀ ਸਿੱਖਿਆ) ਅਤੇ ਸਾਰੇ ਸਕੂਲ ਮੁਖੀਆਂ ਨੂੰ ਜਾਰੀ ਹਦਾਇਤਾਂ ’ਚ ਇਹ ਸਪੱਸ਼ਟ ਕੀਤਾ ਗਿਆ ਹੈ ਕਿ ਅਧਿਆਪਕਾਂ ਦੇ ਆਨਲਾਈਨ ਤਬਾਦਲੇ ਦੀ ਪ੍ਰਕਿਰਿਆ ਸਾਲ 2019 ਦੀ ਤਬਾਦਲਾ ਨੀਤੀ ਅਤੇ ਸਮੇਂ-ਸਮੇਂ ’ਤੇ ਇਸ ’ਚ ਕੀਤੀਆਂ ਗਈਆਂ ਸੋਧਾਂ ਅਨੁਸਾਰ ਸ਼ੁਰੂ ਕੀਤੀ ਗਈ ਸੀ ਪਰ ਕਈ ਮਾਮਲਿਆਂ ’ਚ ਤਬਾਦਲਾ ਹੁਕਮ ਦੇ ਬਾਵਜੂਦ ਅਧਿਆਪਕ ਉਨ੍ਹਾਂ ਸਕੂਲਾਂ ’ਚ ਨਹੀਂ ਜਾ ਸਕੇ, ਜਿੱਥੇ ਉਨ੍ਹਾਂ ਦਾ ਤਬਾਦਲਾ ਹੋਇਆ ਸੀ।
ਇਹ ਵੀ ਪੜ੍ਹੋ : ਪੰਜਾਬ 'ਚ ਅੱਗ ਵਰ੍ਹਾਊ ਗਰਮੀ ਵਿਚਾਲੇ ਬਿਜਲੀ ਖ਼ਪਤਕਾਰਾਂ ਲਈ ਅਹਿਮ ਖ਼ਬਰ, ਇਸ ਵਾਰ ਟੱਪ ਜਾਵੇਗੀ...
ਇਸ ਦਾ ਮੁੱਖ ਕਾਰਨ ਉਨ੍ਹਾਂ ਸਕੂਲਾਂ ’ਚ 50 ਫ਼ੀਸਦੀ ਤੋਂ ਘੱਟ ਸਟਾਫ਼ ਹੋਣ ਦੀ ਸਥਿਤੀ ਨਹੀਂ ਸੀ, ਜਿਨ੍ਹਾਂ ’ਚ ਤਬਾਦਲਾ ਕੀਤਾ ਗਿਆ ਸੀ ਜਾਂ ਹੋਰ ਵਿਭਾਗੀ ਤਕਨੀਕੀ ਕਾਰਨ ਸਨ। ਨਤੀਜੇ ਵਜੋਂ, ਅਜਿਹੇ ਅਧਿਆਪਕ/ਕਰਮਚਾਰੀ ਅਜੇ ਵੀ ਆਪਣੇ ਪੁਰਾਣੇ ਸਕੂਲ ’ਚ ਸੇਵਾ ਨਿਭਾਅ ਰਹੇ ਹਨ, ਜਦੋਂ ਕਿ ਉਨ੍ਹਾਂ ਦਾ ਡਾਟਾ ਨਵੇਂ ਤਬਾਦਲੇ ਵਾਲੇ ਸਕੂਲ ’ਚ ਦਰਜ ਹੈ। ਹੁਣ ਸਿੱਖਿਆ ਵਿਭਾਗ ਨੇ ਫ਼ੈਸਲਾ ਕੀਤਾ ਹੈ ਕਿ ਅਜਿਹੇ ਸਾਰੇ ਤਬਾਦਲੇ ਰੱਦ ਕਰ ਦਿੱਤੇ ਜਾਣਗੇ ਅਤੇ ਸਬੰਧਿਤ ਅਧਿਆਪਕਾਂ ਦਾ ਡਾਟਾ ਉਸੇ ਸਕੂਲ ’ਚ ਤਬਦੀਲ ਕਰ ਦਿੱਤਾ ਜਾਵੇਗਾ, ਜਿੱਥੇ ਉਹ ਇਸ ਸਮੇਂ ਕੰਮ ਕਰ ਰਹੇ ਹਨ।
ਇਹ ਵੀ ਪੜ੍ਹੋ : ਪੰਜਾਬ ਦੀ ਇੰਡਸਟਰੀ ਨੂੰ ਬੇਹੱਦ ਵੱਡੀ ਰਾਹਤ, ਮਾਨ ਸਰਕਾਰ ਨੇ ਦਿੱਤਾ ਵੱਡਾ ਤੋਹਫ਼ਾ (ਵੀਡੀਓ)
ਇਸ ਮੰਤਵ ਲਈ ਵਿਭਾਗ ਨੇ ਸਕੂਲ ਮੁਖੀਆਂ/ਡਰਾਇੰਗ ਅਤੇ ਵੰਡ ਅਧਿਕਾਰੀਆਂ (ਡੀ. ਡੀ. ਓ.) ਦੇ ਲਾਗਇਨ ’ਤੇ ਇਕ ਵਿਸ਼ੇਸ਼ ਲਿੰਕ ਸਰਗਰਮ ਕੀਤਾ ਹੈ। ਇਸ ਲਿੰਕ ਰਾਹੀਂ ਸਕੂਲ ਮੁਖੀ ਸਿਰਫ ਉਨ੍ਹਾਂ ਅਧਿਆਪਕਾਂ ਦਾ ਡਾਟਾ ਅਪਡੇਟ ਕਰਨਗੇ, ਜਿਨ੍ਹਾਂ ਦਾ ਤਬਾਦਲਾ 50 ਫ਼ੀਸਦੀ ਸਟਾਫ਼ ਦੀ ਸਥਿਤੀ ਜਾਂ ਹੋਰ ਕਾਰਨਾਂ ਕਰ ਕੇ ਲਾਗੂ ਨਹੀਂ ਕੀਤਾ ਜਾ ਸਕਿਆ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਸਤਿਕਾਰ ਕਮੇਟੀ ਦੇ ਮੈਂਬਰਾਂ ਵੱਲੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਸਰੂਪ ਸ਼੍ਰੋਮਣੀ ਕਮੇਟੀ ਦੀ ਧਰਮ ਪ੍ਰਚਾਰ ਕਮੇਟੀ ਨੂੰ ਸੌਂਪਿਆ
NEXT STORY