ਸੁਲਤਾਨਪੁਰ ਲੋਧੀ (ਧੀਰ)-ਲਗਾਤਾਰ ਵਧ ਰਿਹਾ ਈ-ਕਚਰਾ ਨਾ ਸਿਰਫ਼ ਭਾਰਤ ਲਈ, ਸਗੋਂ ਸਮੁੱਚੀ ਦੁਨੀਆ, ਵਾਤਾਵਰਣ, ਕੁਦਰਤੀ ਅਤੇ ਸਿਹਤ ਲਈ ਵੱਡਾ ਖ਼ਤਰਾ ਹੈ। ਈ-ਕਚਰੇ ਦਾ ਮਤਲਬ ਉਨ੍ਹਾਂ ਸਾਰੇ ਇਲੈਕਟ੍ਰਾਨਿਕ ਅਤੇ ਇਲੈਕਟੀਕਲ ਉਪਕਰਨਾਂ (ਈ. ਈ. ਈ.) ਅਤੇ ਉਨ੍ਹਾਂ ਦੇ ਪਾਰਟਸ ਤੋਂ ਹੈ, ਜੋ ਖ਼ਪਤਕਾਰ ਵੱਲੋਂ ਦੋਬਾਰਾ ਇਸਤੇਮਾਲ ’ਚ ਨਹੀਂ ਲਿਆਂਦਾ ਜਾਂਦਾ। ਗਲੋਬਲ ਈ-ਵੇਸਟ ਮਾਨੀਟਰ-2020 ਮੁਤਾਬਿਕ ਚੀਨ ਅਤੇ ਅਮਰੀਕਾ ਤੋਂ ਬਾਅਦ ਵੇਸਟ ਉਤਪਾਦਕ ਹੈ। ਕਿਉਂਕਿ ਇਲੈਕਟ੍ਰੀਕਲ ਅਤੇ ਇਲੈਕਟ੍ਰਾਨਿਕ ਉਪਕਰਨਾਂ ਨੂੰ ਬਣਾਉਣ ’ਚ ਖ਼ਤਰਨਾਕ ਪਦਾਰਥਾਂ (ਸ਼ੀਸ਼ਾ, ਪਾਰਾ, ਕੈਡਮੀਅਮ ਆਦਿ) ਦੀ ਵਰਤੋਂ ਹੁੰਦੀ ਹੈ, ਜਿਸ ਦਾ ਮਨੁੱਖੀ ਸਿਹਤ ਅਤੇ ਵਾਤਾਵਰਣ ’ਤੇ ਮਾੜਾ ਅਸਰ ਪੈਂਦਾ ਹੈ।
ਦੁਨੀਆ ਭਰ ’ਚ ਇਸ ਤਰ੍ਹਾਂ ਪੈਦਾ ਹੋ ਰਿਹਾ ਈ-ਕਚਰਾ ਇਕ ਭਖਦੀ ਸਮੱਸਿਆ ਦੇ ਰੂਪ ’ਚ ਸਾਹਮਣੇ ਆ ਰਿਹਾ ਹੈ। ਪਾਰਾ, ਕੇਡਮੀਅਮ, ਸ਼ੀਸ਼ਾ, ਪਾਲੀਬ੍ਰੋਮੀਨੇਟੇਡ ਫਲੋਮ ਰਿਟਾਰਡੇਂਟਸ, ਬੋਰੀਅਮ, ਲਿਥੀਅਮ ਆਦਿ ਈ-ਕਚਰੇ ਦੀ ਜ਼ਹਿਰੀਲੀ ਰਹਿੰਦ-ਖੂੰਹਦ ਮਨੁੱਖੀ ਸਿਹਤ ਲਈ ਬਹੁਤ ਖ਼ਤਰਨਾਕ ਹੁੰਦੀ ਹੈ। ਇਨ੍ਹਾਂ ਜ਼ਹਿਰੀਲੇ ਪਦਾਰਥਾਂ ਦੇ ਸੰਪਰਕ ’ਚ ਆਉਣ ਨਾਲ ਮਨੁੱਖ ਦੇ ਦਿਲ, ਲੀਵਰ, ਦਿਮਾਗ, ਗੁਰਦੇ ਅਤੇ ਕੰਕਾਲ ਪ੍ਰਣਾਲੀ ਨੂੰ ਨੁਕਸਾਨ ਹੁੰਦਾ ਹੈ। ਜ਼ਰੂਰਤ ਤਾਂ ਇਸ ਗੱਲ ਦੀ ਹੈ ਕਿ ਤੁਹਾਨੂੰ ਆਪਣੇ ਪੁਰਾਣੇ ਮੋਬਾਇਲ, ਲੈਪਟਾਪ, ਕੰਪਿਊਟਰ ਆਦਿ ਨੂੰ ਉਦੋਂ ਤੱਕ ਇਸਤੇਮਾਲ ਕਰਨਾ ਚਾਹੀਦਾ ਹੈ, ਜਦੋਂ ਤੱਕ ਇਹ ਸੰਭਵ ਹੋ ਸਕੇ। ਨਵੇਂ ਨਿਯਮਾਂ ਤਹਿਤ ਇਸ ਜ਼ਿੰਮੇਵਾਰੀ ਨੂੰ ਨਾ ਚੁੱਕਣ ਵਾਲਿਆਂ ਨਾਲ ਸਖ਼ਤੀ ਨਾਲ ਨਜਿੱਠਿਆ ਵੀ ਜਾਵੇਗਾ, ਜਿਸ ’ਚ ਉਨ੍ਹਾਂ ਨੂੰ ਜੁਰਮਾਨਾ ਅਤੇ ਜੇਲ ਦੋਵੇਂ ਹੀ ਪੈ ਸਕਦਾ ਹੈ। ਇਸ ਤੋਂ ਇਲਾਵਾ ਈ-ਵੇਸਟ ਦੇ ਦਾਇਰੇ ਨੂੰ ਵੀ ਵਧਾ ਦਿੱਤਾ ਗਿਆ ਹੈ, ਜਿਸ ’ਚ 21 ਵਸਤੂਆਂ ਦੀ ਥਾਂ ਹੁਣ 106 ਵਸਤੂਆਂ ਨੂੰ ਸ਼ਾਮਲ ਕੀਤਾ ਗਿਆ ਹੈ, ਜਿਸ ’ਚ ਮੋਬਾਇਲ ਚਾਰਜਰ ਤੋਂ ਲੈ ਕੇ ਘਰਾਂ ’ਚ ਇਸਤੇਮਾਲ ਕੀਤੀਆਂ ਜਾਣ ਵਾਲੀਆਂ ਸਾਰੀਆਂ ਛੋਟੀਆਂ-ਵੱਡੀਆਂ ਇਲੈਕਟ੍ਰਾਨਿਕਸ ਅਤੇ ਇਲੈਕਟ੍ਰੀਕਲ ਚੀਜ਼ਾਂ ਸ਼ਾਮਲ ਹਨ।
ਇਹ ਵੀ ਪੜ੍ਹੋ : ਸਫ਼ਾਈ ਕਰਮਚਾਰੀਆਂ ਲਈ ਅਹਿਮ ਖ਼ਬਰ, ਪੰਜਾਬ ਦੇ ਇਸ ਜ਼ਿਲ੍ਹੇ 'ਚ ਸ਼ੁਰੂ ਕੀਤੀ ਖ਼ਾਸ ਸਹੂਲਤ
ਮਿੱਟੀ ਤੇ ਧਰਤੀ ਹੇਠਲੇ ਪਾਣੀ ਨੂੰ ਵੀ ਦੂਸ਼ਿਤ ਕਰਦੈ
ਇਸ ਤੋਂ ਇਲਾਵਾ ਇਹ ਈ-ਵੇਸਟ ਮਿੱਟੀ ਅਤੇ ਧਰਤੀ ਹੇਠਲੇ ਪਾਣੀ ਨੂੰ ਵੀ ਦੂਸ਼ਿਤ ਕਰਦਾ ਹੈ। ਈ-ਉਤਪਾਦਾਂ ਦੀ ਅੰਨ੍ਹੀ ਦੌੜ ਨੇ ਇਕ ਅੰਤਹੀਣ ਸਮੱਸਿਆ ਨੂੰ ਜਨਮ ਦਿੱਤਾ ਹੈ। ਸ਼ੁੱਧ ਵਾਤਾਵਰਣ ਲਈ ਸ਼ੁੱਧ ਸਾਧਨ ਅਪਣਾਉਣ ਦੀ ਗੱਲ ਇਸ ਲਈ ਜ਼ਰੂਰੀ ਹੈ ਕਿ ਪ੍ਰਾਪਤ ਈ-ਸਾਧਨਾਂ ਦੀ ਵਰਤੋਂ ਸਹੀ ਦਿਸ਼ਾ ’ਚ ਸਹੀ ਟੀਚੇ ਦੇ ਨਾਲ ਕੀਤੀ ਜਾਵੇ। ਅੱਜ ਦੁਨੀਆ ਦੇ ਸਾਹਮਣੇ ਕਈ ਤਰ੍ਹਾਂ ਦੀਆਂ ’ਚ ਚੁਣੌਤੀਆਂ ਹਨ, ਜਿਸ ’ਚ ਈ-ਵੇਸਟ ਤਬਾਹਕਾਰੀ ਸਮੱਸਿਆ ਹੈ। ਦੁਨੀਆ ’ਚ ਹਰ ਸਾਲ 3 ਤੋਂ 5 ਕਰੋੜ ਟਨ ਈ-ਵੇਸਟ ਪੈਦਾ ਹੋ ਰਿਹਾ ਹੈ। ਗਲੋਬਲ ਈ-ਵੇਸਟ ਮਾਨੀਟਰ ਮੁਤਾਬਿਕ ਭਾਰਤ ਸਾਲਾਨਾ ਕਰੀਬ 20 ਲੱਖ ਟਨ ਈ-ਵੇਸਟ ਪੈਦਾ ਕਰਦਾ ਹੈ ਅਤੇ ਅਮਰੀਕਾ ਚੀਨ, ਜਾਪਾਨ ਅਤੇ ਜਰਮਨੀ ਤੋਂ ਬਾਅਦ ਈ- ਵੇਸਟ ਉਤਪਾਦਕ ਦੇਸ਼ਾਂ ’ਚ 5ਵੇਂ ਸਥਾਨ ਈ-ਵੇਸਟ ਦੇ ਨਿਪਟਾਰੇ ’ਚ ਭਾਰਤ ਕਾਫ਼ੀ ਪਿੱਛੇ ਹੈ, ਇੱਥੇ ਸਿਰਫ਼ 0.003 ਮੀਟ੍ਰਿਕ ਨਿਪਟਾਰਾ ਹੀ ਕੀਤਾ ਜਾਂਦਾ ਹੈ।
ਇਹ ਵੀ ਪੜ੍ਹੋ : ਜਲੰਧਰ 'ਚ ਮੇਅਰ ਤੇ ਹੋਰ ਨਾਵਾਂ ਦੇ ਲਿਫ਼ਾਫ਼ੇ ਤਿਆਰ, ਇਸ ਦਿਨ ਖੁੱਲ੍ਹੇਗਾ ਪਿਟਾਰਾ ਤੇ ਹੋਵੇਗਾ ਸਹੁੰ ਚੁੱਕ ਸਮਾਰੋਹ
ਭਾਰਤ ’ਚ ਹਰ ਸਾਲ ਲਗਭਗ 25 ਕਰੋੜ ਮੋਬਾਇਲ ਈ-ਵੇਸਟ ਹੋ ਰਹੇ
ਯੂ. ਐੱਨ. ਦੇ ਮੁਤਾਬਿਕ ਦੁਨੀਆ ਦੇ ਹਰ ਵਿਅਕਤੀ 2021 ’ਚ 7.6 ਕਿਲੋ ਈ-ਵੇਸਟ ਡੰਪ ਕੀਤਾ। ਭਾਰਤ ’ਚ ਹਰ ਸਾਲ ਲਗਭਗ 25 ਕਰੋੜ ਮੋਬਾਈਲ ਈ-ਵੇਸਟ ਹੋ ਰਹੇ ਹਨ। ਇਹ ਹਰ ਕਿਸੇ ਨੂੰ ਹੈਰਾਨ ਕਰਦਾ ਹੈ ਤੇ ਚਿੰਤਾ ਦਾ ਵੱਡਾ ਕਾਰਨ ਬਣ ਰਿਹਾ ਹੈ, ਕਿਉਂਕਿ ਨਾਲ ਕੈਂਸਰ ਅਤੇ ਡੀ. ਐੱਨ. ਏ. ਡੈਮੇਜ਼ ਵਰਗੀਆਂ ਵਰਗੀਆਂ ਬੀਮਾਰੀਆਂ ਦੇ ਨਾਲ ਖੇਤੀ ਉਤਪਾਦ ਤੇ ਵਾਤਾਵਰਨ ਦੇ ਸਾਹਮਣੇ ਗੰਭੀਰ ਖ਼ਤਰਾ ਵੀ ਵਧ ਰਿਹਾ ਹੈ। ਦੁਨੀਆ ਭਰ ’ਚ ਇਲੈਕਟ੍ਰਾਨਿਕ ਕਚਰੇ ਦੇ ਵਧਣ ਦੀ ਸਭ ਤੋਂ ਵੱਡੀ ਵਜ੍ਹਾ ਇਲੈਕਟ੍ਰਾਨਿਕ ਉਤਪਾਦਾਂ ਦੀ ਤੇਜ਼ੀ ਨਾਲ ਵਧਦੀ ਖਪਤ ਹੈ। ਅੱਜ ਅਸੀਂ ਜਿਨ੍ਹਾਂ ਇਲੈਕਟ੍ਰਾਨਿਕ ਉਤਪਾਦਾਂ ਨੂੰ ਅਪਣਾਉਂਦੇ ਜਾ ਰਹੇ ਹਨ, ਉਨ੍ਹਾਂ ਦਾ ਜੀਵਨਕਾਲ ਛੋਟਾ ਹੁੰਦਾ ਹੈ। ਇਸ ਵਜ੍ਹਾ ਨਾਲ ਇਨ੍ਹਾਂ ਨੂੰ ਜਲਦ ਸੁੱਟ ਦਿੱਤਾ ਜਾਂਦਾ ਹੈ। ਜਿਵੇਂ ਹੀ ਕੋਈ ਨਵੀਂ ਟੈਕਨਾਲੋਜੀ ਆਉਂਦੀ ਹੈ, ਪੁਰਾਣੇ ਨੂੰ ਸੁੱਟ ਦਿੱਤਾ ਜਾਂਦਾ ਹੈ। ਇਸ ਦੇ ਨਾਲ ਹੀ ਕਈ ਦੇਸ਼ਾਂ ’ਚ ਇਨ੍ਹਾਂ ਉਤਪਾਦਾਂ ਦੀ ਮੁਰੰਮਤ ਤੇ ਰੀਸਾਈਕਲਿੰਗ ਦੀ ਸੀਮਿਤ ਵਿਵਸਥਾ ਹੈ ਜਾਂ ਬਹੁਤ ਮਹਿੰਗੀ ਹੈ। ਅਜਿਹੇ ’ਚ ਜਿਵੇਂ ਹੀ ਕੋਈ ਉਤਪਾਦ ਖਰਾਬ ਹੁੰਦਾ ਹੈ ਲੋਕ ਉਸ ਨੂੰ ਠੀਕ ਕਰਵਾਉਣ ਦੀ ਥਾਂ ਬਦਲਣਾ ਜ਼ਿਆਦਾ ਪਸੰਦ ਕਰਦੇ ਹਨ।
ਸਾਲ 2019 ’ਚ ਦੁਨੀਆ ’ਚ 5.36 ਕਰੋੜ ਮੀਟ੍ਰਿਕ ਟਨ ਈ-ਕਚਰਾ ਹੋਇਆ ਸੀ ਪੈਦਾ
ਸਾਲ 2021 ’ਚ ਡੇਵਟ ਯੂਨੀਵਰਸਿਟੀ ਆਫ਼ ਟੈਕਨਾਲੋਜੀ ਵੱਲੋਂ ਕੀਤੇ ਗਏ ਸਰਵੇ ’ਚ ਫੋਨ ਬਦਲਣ ਦਾ ਸਭ ਤੋਂ ਵੱਡਾ ਕਾਰਨ ਸਾਫਟਵੇਅਰ ਦਾ ਹੌਲੀ ਹੋਣਾ ਅਤੇ ਬੈਟਰੀ ’ਚ ਗਿਰਾਵਟ ਰਹੀ। ਦੂਜਾ ਵੱਡਾ ਕਾਰਨ ਨਵੇਂ ਫੋਨ ਪ੍ਰਤੀ ਖਿੱਚ ਸੀ। ਕੰਪਨੀਆਂ ਦੀ ਮਾਰਕੀਟਿੰਗ ਅਤੇ ਦੋਸਤਾਂ ਵੱਲੋਂ ਹਰ ਸਾਲ ਫੋਨ ਬਦਲਣ ਦੀਆਂ ਆਦਤਾਂ ਨਾਲ ਪ੍ਰਭਾਵਿਤ ਹੋ ਕੇ ਵੀ ਲੋਕ ਨਵਾਂ ਫੋਨ ਲੈ ਲੈਂਦੇ ਹਨ, ਜਦਕਿ ਇਸ ਦੀ ਜ਼ਰੂਰਤ ਨਹੀਂ ਹੁੰਦੀ। ਇਸ ਵਜ੍ਹਾ ਨਾਲ ਵੀ ਈ-ਕਚਰੇ ’ਚ ਇਜਾਫਾ ਹੋ ਰਿਹਾ ਹੈ। ਇਕ ਹੋਰ ਅੰਕੜੇ ਮੁਤਾਬਕ ਜੇਕਰ ਸਾਲ 2019 ’ਚ ਪੈਦਾ ਕੁੱਲ੍ਹ ਇਲੈਕਟ੍ਰਾਨਿਕ ਕਚਰੇ ਨੂੰ ਗੋਸਾਈਕਲ ਕਰ ਲਿਆ ਗਿਆ ਹੁੰਦਾ ਤਾਂ ਉਹ ਕਰੀਬ 425,833 ਕਰੋੜ ਰੁਪਏ ਦਾ ਫਾਇਦਾ ਦਿੰਦਾ। ਇਹ ਅੰਕੜਾ ਦੁਨੀਆ ਦੇ ਕਈ ਦੇਸ਼ਾਂ ਦੀ ਜੀ. ਡੀ. ਪੀ. ਤੋਂ ਵੀ ਜ਼ਿਆਦਾ ਹੈ। ਯੂਨਾਈਟੇਡ ਨੰਬੰਸ ਯੂਨੀਵਰਸਿਟੀ ਵੱਲੋਂ ਜਾਰੀ ਗਲੋਬਲ ਈ-ਵੇਸਟ ਮਾਨੀਟਰ 2020 ਰਿਪੋਰਟ ਮੁਤਾਬਿਕ ਸਾਲ 2019 ’ਚ ਦੁਨੀਆ ’ਚ 5.36 ਕਰੋੜ ਮੀਟ੍ਰਿਕ ਟਨ ਈ-ਕਚਰਾ ਪੈਦਾ ਹੋਇਆ ਸੀ। ਅੰਦਾਜ਼ਾ ਹੈ ਕਿ ਸਾਲ 2030 ਤੱਕ ਇਸ ਸੰਸਾਰਕ ਈ-ਕਚਰੇ ’ਚ ਤਕਰੀਬਨ 38 ਫੀਸਦੀ ਤੱਕ ਵਾਧਾ ਹੋ ਜਾਵੇਗਾ।
ਇਹ ਵੀ ਪੜ੍ਹੋ : ਪੰਜਾਬ 'ਚ ਇਕ ਹੋਰ ਛੁੱਟੀ ਦਾ ਐਲਾਨ, ਇਸ ਦਿਨ ਬੰਦ ਰਹਿਣਗੇ ਸਕੂਲ, ਕਾਲਜ ਤੇ ਵਪਾਰਕ ਅਦਾਰੇ
ਪ੍ਰਧਾਨ ਮੰਤਰੀ ਮੋਦੀ ਨੇ 'ਮਨ ਕੀ ਬਾਤ' ਪ੍ਰੋਗਰਾਮ ’ਚ ਕੀਤਾ ਸੀ ਇਲੈਕਟ੍ਰਾਨਿਕ ਕਚਰੇ ਦਾ ਜ਼ਿਕਰ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ‘ਮਨ ਕੀ ਬਾਤ’ ਪ੍ਰੋਗਰਾਮ ’ਚ ਇਲੈਕਟ੍ਰਾਨਿਕ ਕਚਰੇ ਦਾ ਜ਼ਿਕਰ ਕੀਤਾ ਸੀ। ਜ਼ਿਕਰਯੋਗ ਹੈ ਕਿ ਭਾਰਤ ’ਚ ਸਾਲ 2011 ਤੋਂ ਹੀ ਇਲੈਕਟ੍ਰਾਨਿਕ ਕਚਰੇ ਦੇ ਪ੍ਰਬੰਧਨ ਨਾਲ ਜੁੜਿਆ ਨਿਯਮ ਲਾਗੂ ਹੈ। ਬਾਅਦ ’ਚ ਵਾਤਾਵਰਣ, ਵਣ ਅਤੇ ਜਲਵਾਯੂ ਬਦਲਾਅ ਮੰਤਰਾਲੇ ਵੱਲੋਂ ਈ-ਕਚਰਾ (ਪ੍ਰਬੰਧਨ) ਨਿਯਮ, 2016 ਲਾਗੂ ਕੀਤਾ ਗਿਆ ਸੀ। ਇਸ ਨਿਯਮ ਤਹਿਤ ਪਹਿਲੀ ਵਾਰ ਇਲੈਕਟ੍ਰਾਨਿਕ ਉਪਕਰਨਾ ਦੇ ਨਿਰਮਾਤਾਵਾਂ ਨੂੰ ਵਿਸਥਾਰਿਤ ਨਿਰਮਾਤਾ ਜ਼ਿੰਮੇਵਾਰੀ ਦੇ ਦਾਇਰੇ ’ਚ ਲਿਆਂਦਾ ਗਿਆ। ਨਿਯਮ ਤਹਿਤ ਉਤਪਾਦਕਾਂ ਨੂੰ ਈ-ਕਚਰੇ ਦੇ ਸੰਗ੍ਰਹਿਣ ਅਤੇ ਅਦਾਨ-ਪ੍ਰਦਾਨ ਲਈ ਜ਼ਿੰਮੇਵਾਰ ਬਣਾਇਆ ਗਿਆ ਹੈ ਅਤੇ ਉਲੰਘਣ ਦੀ ਸਥਿਤੀ ’ਚ ਸਜ਼ਾ ਦੀ ਤਜਵੀਜ਼ ਵੀ ਕੀਤੀ ਗਈ ਹੈ।
ਈ-ਵੇਸਟ ਨੂੰ ਘੱਟ ਕਰਨ ਲਈ ਕਰੋ ਚੀਜ਼ਾਂ ਦੀ ਰੀਸਾਈਕਲਿੰਗ
ਜੇਕਰ ਤੁਸੀਂ ਚਾਹੁੰਦੇ ਹੋ ਕਿ ਈ-ਵੇਸਟ ਨੂੰ ਘੱਟ ਕੀਤਾ ਜਾਵੇ ਤਾਂ ਇਸ ਲਈ ਜ਼ਰੂਰੀ ਹੈ ਕਿ ਚੀਜ਼ਾਂ ਦੀ ਰੀਸਾਈਕਲਿੰਗ ਕੀਤੀ ਜਾਵੇ। ਕਿਸੇ ਪੁਰਾਣੇ ਮੋਬਾਇਲ ਜਾਂ ਕੰਪਿਊਟਰ ਆਦਿ ਨੂੰ ਰੀਸਾਈਕਲ ਕੀਤਾ ਜਾਵੇ ਅਤੇ ਇਨ੍ਹਾਂ ਦਾ ਫਿਰ ਤੋਂ ਇਸਤੇਮਾਲ ਹੋਵੇ। ਕਈ ਲੋਕ ਜਾਂ ਕੰਪਨੀਆਂ ਆਪਣੇ ਪੁਰਾਣੇ ਲੈਪਟਾਪ, ਕੰਪਿਊਟਰ ਜਾਂ ਮੋਬਾਇਲ ਨੂੰ ਵੇਸਟ ਕਰ ਦਿੰਦੀਆਂ ਹਨ, ਜੋ ਈ-ਵੇਸਟ ਦੇ ਤੌਰ ’ਤੇ ਸਾਹਮਣੇ ਆਉਂਦੇ ਹਨ। ਤੁਸੀਂ ਅਜਿਹੇ ’ਚ ਇਸ ਨੂੰ ਕਿਸੇ ਜ਼ਰੂਰਤਮੰਦ ਨੂੰ ਦੇ ਸਕਦੇ ਹੋ।
ਇਹ ਵੀ ਪੜ੍ਹੋ : ਜਲੰਧਰ ਵਾਸੀਆਂ ਦਾ ਇੰਤਜ਼ਾਰ ਹੋਵੇਗਾ ਖ਼ਤਮ! ਇਸ ਦਿਨ ਮਿਲੇਗਾ ਲੋਕਾਂ ਨੂੰ ਮੇਅਰ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਟਰਾਲੇ ਹੇਠਾਂ ਆਉਣ ਨਾਲ ਮੋਟਰਸਾਈਕਲ ਸਵਾਰਾਂ ’ਚੋਂ ਇਕ ਦੀ ਮੌਤ
NEXT STORY