ਚੰਡੀਗੜ੍ਹ : ਅਕਾਲੀ ਦਲ ਦੇ ਸੀਨੀਅਰ ਆਗੂ ਬਿਕਰਮ ਮਜੀਠੀਆ ਨੇ ਇਕ ਵਾਰ ਫਿਰ ਕੈਪਟਨ ਦੇ ਮੰਤਰੀ ਸੁਖਜਿੰਦਰ ਰੰਧਾਵਾ 'ਤੇ ਵੱਡਾ ਹਮਲਾ ਬੋਲਿਆ ਹੈ। ਪੱਤਰਕਾਰਾਂ ਦੇ ਮੁਖਾਤਿਬ ਹੁੰਦਿਆਂ ਮਜੀਠੀਆ ਨੇ ਆਖਿਆ ਕਿ ਇਕ ਪਾਸੇ ਜਿੱਥੇ ਸਰਕਾਰ ਫੰਡ ਨਾ ਹੋਣ ਅਤੇ ਖਜ਼ਾਨਾ ਖਾਲੀ ਹੋਣ ਦਾ ਰੋਣਾ ਰੋ ਰਹੀ ਹੈ, ਉਥੇ ਹੀ ਸਰਕਾਰ ਦਾ ਠੱਗ ਮੰਤਰੀ ਸੁੱਖੀ ਰੰਧਾਵਾ ਇਕ ਅਜਿਹਾ ਪ੍ਰੋਫੈਸ਼ਨਲ ਸਲਾਹਾਰ ਰੱਖ ਰਿਹਾ ਹੈ, ਜਿਸ ਦੀ ਤਨਖਾਹ ਮੁੱਖ ਮੰਤਰੀ ਦੀ ਤਨਖਾਹ ਤੋਂ ਵੱਧ ਹੈ। ਮੰਤਰੀ ਰੰਧਾਵਾ ਵਲੋਂ ਰੱਖੇ ਗਏ ਸਲਾਹਕਾਰ ਸਿਧਾਰਥ ਸ਼ੰਕਰ ਸ਼ਰਮਾ ਦੀ ਨਿਯੁਕਤੀ ਗੈਰ ਕਾਨੂੰਨੀ ਦੱਸਦੇ ਹੋਏ ਮਜੀਠੀਆ ਨੇ ਕਿਹਾ ਕਿ ਇਸ ਸਲਾਹਕਾਰ ਦੀ ਤਨਖਾਹ ਦੋ ਲੱਖ 60 ਹਜ਼ਾਰ ਰੁਪਏ ਤੈਅ ਕੀਤੀ ਗਈ ਹੈ, ਜੋ ਕਿ ਮੁੱਖ ਮੰਤਰੀ ਦੀ ਤਨਖਾਹ ਤੋਂ ਵੀ ਜ਼ਿਆਦਾ ਹੈ। ਇਥੇ ਹੀ ਬਸ ਨਹੀਂ ਮਜੀਠੀਆ ਦਾ ਕਹਿਣਾ ਹੈ ਕਿ ਸੁੱਖੀ ਰੰਧਾਵਾ ਦੇ ਇਸ ਸਲਾਹਕਾਰ ਦੀ ਤਨਖਾਹ 8 ਵਿਭਾਗਾਂ ਵਲੋਂ ਮਿਲ ਕੇ ਦਿੱਤੀ ਜਾਵੇਗੀ।
ਅੱਗੇ ਬੋਲਦੇ ਹੋਏ ਮਜੀਠੀਆ ਨੇ ਕਿਹਾ ਹੈ ਕਿ ਕਾਂਗਰਸੀ ਆਗੂ ਵਾਰ-ਵਾਰ ਉਲਝ ਰਹੇ ਹਨ ਕਿ ਤੁਲੀ ਲੈਬ ਕਿਸ ਗੱਲ ਦਾ ਹਵਾਲਾ ਦਿੰਦੀ ਹੈ, ਜਿਸ ਦੇ ਲਈ ਇਹ ਮਾਮਲਾ ਦਰਜ ਵੀ ਨਹੀਂ ਹੋਇਆ ਸੀ, ਜਿਸ ਤੋਂ ਬਾਅਦ ਜਨਤਾ ਨੇ ਇਹ ਮਾਮਲਾ ਉਠਾਇਆ। ਇਸ ਦੇ ਨਾਲ ਹੀ ਉਨ੍ਹਾਂ ਦੱਸਿਆ ਕਿ ਵਿਜੀਲੈਂਸ ਨੇ ਇਹ ਕੇਸ ਦਾਇਰ ਕੀਤਾ ਕਿ ਗਰਭਵਤੀ ਔਰਤ ਦੀ ਇਕ ਰਿਪੋਰਟ ਗਲਤ ਦਿੱਤੀ ਗਈ ਹੈ। ਤੁਲੀ ਲੈਬ ਈ.ਐੱਮ.ਸੀ ਹਸਪਤਾਲ ਚਲਾਉਂਦੀ ਹੈ, ਜਿਸ 'ਚ ਮਜੀਠੀਆ ਨੇ ਕਿਹਾ ਕਿ ਈ.ਐਮ.ਸੀ ਹਸਪਤਾਲ ਦੇ ਮਾਲਕ ਖ਼ਿਲਾਫ਼ ਪੁਲਸ ਨਾਲ ਇਕ ਮੀਟਿੰਗ ਕੀਤੀ ਗਈ ਸੀ ਅਤੇ ਉਹ ਮੁੱਖ ਸਕੱਤਰ ਨਾਲ ਸਬੰਧਤ ਸੀ ਜਿਸ ਲਈ ਵਿਜੀਲੈਂਸ ਤੋਂ ਕੇਸ ਲੈ ਕੇ ਪੁਲਸ ਨੂੰ ਇਹ ਕੇਸ ਦਿੱਤਾ ਗਿਆ ਹੈ। ਮਜੀਠੀਆ ਨੇ ਕਿਹਾ ਕਿ ਕਾਂਗਰਸ ਦੇ ਸੰਸਦ ਮੈਂਬਰ ਗੁਰਜੀਤ ਸਿੰਘ ਔਜਲ ਨੇ ਮੁੱਖ ਮੰਤਰੀ ਚਿੱਠੀ ਲਿਖ ਕੇ ਇਸ ਦੀ ਜਾਂਚ ਵਿਜੀਲੈਂਸ ਵਿਭਾਗ ਨੂੰ ਦੇਣ ਲਈ ਕਿਹਾ ਸੀ। ਜਦਕਿ ਮੁੜ ਇਸ ਪੁਲਸ ਦਾ ਸਪੁਰਦ ਕਰ ਦਿੱਤਾ ਗਿਆ।
ਇਸ ਦੇ ਨਾਲ ਹੀ ਸਰਕਾਰ ਵਲੋਂ 5 ਕਰੋੜ ਦੀ ਲਾਗਤ ਨਾਲ ਖਰੀਦੀਆਂ ਜਾ ਰਹੀਆਂ ਨਵੀਆਂ ਕਾਰਾਂ 'ਤੇ ਮਜੀਠੀਆ ਨੇ ਹਮਲਾ ਬੋਲਿਆ ਹੈ। ਮਜੀਠੀਆ ਨੇ ਇਤਰਾਜ਼ ਜਤਾਉਂਦਿਆਂ ਕਿਹਾ ਕਿ ਮੌਜੂਦਾ ਸਮੇਂ ਵਿਚ ਸਰਕਾਰ ਮੈਡੀਕਲ ਸਹੂਲਤਾਂ ਵਿਚ ਪੈਸਾ ਲਗਾਉਣ ਦੀ ਬਜਾਏ ਕੋਰੋੜਾਂ ਰੁਪਈਆਂ ਦੀਆਂ ਕਾਰਾਂ ਖਰੀਦ ਰਹੀ ਹੈ। ਮਜੀਠੀਆ ਨੇ ਕਿਹਾ ਕਿ ਉਂਝ ਸਰਕਾਰ ਪੈਸਾ ਨਾ ਹੋਣ ਦਾ ਰੋਣਾ ਰੋ ਰਹੀ ਹੈ ਜਦਕਿ ਦੂਜੇ ਪਾਸੇ ਜਨਤਾ ਦੇ ਪੈਸੇ ਨੂੰ ਫਜ਼ੂਲ ਖਰਚੀ 'ਤੇ ਉਜਾੜਿਆ ਜਾ ਰਿਹਾ ਹੈ।
ਬੈਂਕ ਹੈਕਰ ਨੇ ਕਿਸਾਨ ਦੇ ਖਾਤੇ 'ਚੋਂ ਕਢਵਾਈ ਹਜਾਰਾਂ ਦੀ ਨਕਦੀ, ਪੁਲਸ ਜਾਂਚ 'ਚ ਜੁਟੀ
NEXT STORY