ਅੰਮ੍ਰਿਤਸਰ (ਮਹਿੰਦਰ) : ਸਾਬਕਾ ਕੈਬਨਿਟ ਮੰਤਰੀ ਬਿਕਰਮ ਸਿੰਘ ਮਜੀਠੀਆ ਵੱਲੋਂ ਦਰਜ ਮਾਣਹਾਨੀ ਦੇ ਇਕ ਮਾਮਲੇ ’ਚ ਸ਼ੁੱਕਰਵਾਰ ਨੂੰ ਜਿਥੇ ਆਮ ਆਦਮੀ ਪਾਰਟੀ ਦੇ ਸੰਸਦ ਮੈਂਬਰ ਸੰਜੇ ਸਿੰਘ ਅਦਾਲਤ ’ਚ ਨਹੀਂ ਪਹੁੰਚੇ, ਉਥੇ ਹੀ ਮੁਕੱਦਮਾ ਦਰਜ ਕਰਨ ਵਾਲੇ ਸ਼ਿਕਾਇਤਕਰਤਾ ਮਜੀਠੀਆ ਵੀ ਨਹੀਂ ਪੁੱਜੇ। ਦੋਵਾਂ ਵੱਲੋਂ ਉਨ੍ਹਾਂ ਦੀ ਹਾਜ਼ਰੀ ਮੁਆਫੀ ਲਈ ਅਦਾਲਤ ’ਚ ਪਟੀਸ਼ਨਾਂ ਹੀ ਪਹੁੰਚੀਆਂ। ਇਸ ਦੇ ਨਾਲ ਹੀ ਮਜੀਠੀਆ ਦੀ ਗੈਰ-ਮੌਜੂਦਗੀ ’ਚ ਉਨ੍ਹਾਂ ਦੀ ਸ਼ੁੱਕਰਵਾਰ ਨੂੰ ਕੋਈ ਗਵਾਹੀ ਵੀ ਨਹੀਂ ਹੋ ਸਕੀ। ਜੇ. ਐੱਮ. ਆਈ. ਸੀ. ਅਰਜੁਨ ਸਿੰਘ ਦੀ ਅਦਾਲਤ ਨੇ ਉਨ੍ਹਾਂ ਦੀ ਹਾਜ਼ਰੀ ਮੁਆਫੀ ਦੀਆਂ ਪਟੀਸ਼ਨਾਂ ਨੂੰ ਸਵੀਕਾਰ ਕਰਦਿਆਂ ਇਸ ਮਾਮਲੇ ’ਤੇ ਅਗਲੀ ਸੁਣਵਾਈ ਲਈ ਹੁਣ 27 ਸਤੰਬਰ ਦੀ ਤਰੀਕ ਤੈਅ ਕੀਤੀ ਹੈ।
ਦੱਸਣਯੋਗ ਹੈ ਕਿ ਪੰਜਾਬ ’ਚ ਵਿਧਾਨ ਸਭਾ ਚੋਣਾਂ ਦੌਰਾਨ ਰੈਲੀਆਂ ’ਚ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ, ਦਿੱਲੀ ਸਰਕਾਰ ਦੇ ਡਾਇਲਾਗ ਕਮੇਟੀ ਦੇ ਤਤਕਾਲੀਨ ਚੇਅਰਮੈਨ ਆਸ਼ੀਸ਼ ਖੇਤਾਨ ਅਤੇ ‘ਆਪ’ ਦੇ ਤਤਕਾਲੀਨ ਪੰਜਾਬ ਇੰਚਾਰਜ ਸੰਜੇ ਸਿੰਘ ਵੱਲੋਂ ਸਾਬਕਾ ਕੈਬਨਿਟ ਮੰਤਰੀ ਬਿਕਰਮ ਮਜੀਠੀਆ ’ਤੇ ਨਸ਼ਾ ਸਮੱਗਲਰਾਂ ਨਾਲ ਸਾਂਝ ਹੋਣ ਦੇ ਦੋਸ਼ ਲਾਏ ਗਏ ਸਨ, ਜਿਸ ’ਤੇ ਮਜੀਠੀਆ ਨੇ ਤਿੰਨਾਂ ਖਿਲਾਫ ਅਦਾਲਤ ’ਚ ਮਾਣਹਾਨੀ ਦਾ ਕੇਸ ਦਰਜ ਕੀਤਾ ਸੀ। ਇਸ ਮਾਮਲੇ ’ਚ ਹਾਲਾਂਕਿ ਅਦਾਲਤ ਤਿੰਨਾਂ ਖਿਲਾਫ ਦੋਸ਼ ਵੀ ਨਿਰਧਾਰਿਤ ਕਰ ਚੁੱਕੀ ਸੀ ਪਰ ਮਾਮਲੇ ਦੀ ਵਿਚਾਰ ਅਧੀਨ ਸੁਣਵਾਈ ਕਾਰਨ ਕੁਝ ਮਹੀਨੇ ਪਹਿਲਾਂ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਅਤੇ ‘ਆਪ’ ਨੇਤਾ ਆਸ਼ੀਸ਼ ਖੇਤਾਨ ਨੇ ਮੁਆਫੀ ਮੰਗ ਲਈ ਸੀ। ਮਜੀਠੀਆ ਨੇ ਇਨ੍ਹਾਂ ਦੋਵਾਂ ਖਿਲਾਫ ਮਾਮਲਾ ਵਾਪਸ ਲੈ ਲਿਆ ਸੀ, ਜਦਕਿ ਸੰਜੇ ਸਿੰਘ ਮੁਆਫੀ ਮੰਗਣ ਤੋਂ ਸਾਫ਼ ਮਨ੍ਹਾ ਕਰ ਚੁੱਕੇ ਹਨ। ਇਹ ਮਾਮਲਾ ਹੁਣ ਸਿਰਫ ਸੰਜੇ ਸਿੰਘ ਖਿਲਾਫ ਹੀ ਅਦਾਲਤ ’ਚ ਚੱਲ ਰਿਹਾ ਹੈ।
ਕੌਮਾਂਤਰੀ ਤਸਕਰ ਇਕ ਕਿਲੋ ਦੀ ਹੈਰੋਇਨ ਸਮੇਤ ਪੁੱਤਰਾਂ ਸਣੇ ਚੜਿ੍ਹਆ ਪੁਲਸ ਅੜਿੱਕੇ
NEXT STORY