ਨਵੀਂ ਦਿੱਲੀ— ਲੋਕਸਭਾ ਚੋਣਾਂ ਨੂੰ ਧਿਆਨ 'ਚ ਰੱਖਦੇ ਹੋਏ ਭਾਜਪਾ ਨੇ ਕਮਰ ਕੱਸ ਲਈ ਹੈ। ਪੰਜਾਬ 'ਚ ਲੋਕਸਭਾ ਚੋਣਾਂ ਦੀ ਕਮਾਨ ਭਾਜਪਾ ਹਾਈ ਕਮਾਂਡ ਨੇ ਕੈਪਟਨ ਦੇ ਹੱਥ ਫੜ੍ਹਾ ਦਿੱਤੀ ਹੈ। ਅਸੀਂ ਸੂਬੇ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਗੱਲ ਨਹੀਂ ਕਰ ਰਹੇ ਸਗੋਂ ਅਸੀਂ ਗੱਲ ਕਰ ਰਹੇ ਹਾਂ ਹਰਿਆਣਾ ਭਾਜਪਾ ਦੇ ਆਗੂ ਕੈਪਟਨ ਅਭਿਮੰਨਿਊ ਸਿੰਘ ਦੀ। ਭਾਜਪਾ ਵੱਲੋਂ ਲੋਕਸਭਾ ਚੋਣਾਂ ਨੂੰ ਧਿਆਨ 'ਚ ਰੱਖਦੇ ਹੋਏ ਵੱਖ-ਵੱਖ ਸੂਬਿਆਂ ਦੇ 17 ਜਰਨੈਲਾਂ (ਇੰਚਾਰਜ) ਦੀ ਨਿਯੁਕਤੀ ਕੀਤੀ ਗਈ ਹੈ।

ਸਭ ਤੋਂ ਵੱਧ ਇੰਚਾਰਜ ਉੱਤਰ ਪ੍ਰਦੇਸ਼ 'ਚ ਚੁਣੇ ਗਏ ਹਨ। ਇੱਥੇ ਇਕ ਨਹੀਂ ਸਗੋਂ ਤਿੰਨ ਇੰਚਾਰਜ ਚੁਣੇ ਗਏ ਹਨ। ਪਾਰਟੀ ਸੂਤਰਾਂ ਨੇ ਦੱਸਿਆ ਕਿ ਪੱਛਮੀ ਬੰਗਾਲ, ਜੰਮੂ ਕਸ਼ਮੀਰ, ਕੇਰਲ ਤੇ ਤਾਮਿਲਨਾਡੂ ਵਰਗੇ ਹੋਰ ਪ੍ਰਦੇਸ਼ਾਂ ਲਈ ਇੰਚਾਰਜਾਂ ਦੀ ਨਿਯੁਕਤੀ ਦਾ ਐਲਾਨ ਆਉਣ ਵਾਲੇ ਦਿਨਾਂ 'ਚ ਕੀਤੀ ਜਾਵੇਗੀ।
ਸਿੱਖਾਂ ਦੇ ਜਜ਼ਬਾਤਾਂ ਦਾ ਅਪਮਾਨ ਕਰਨ ਲਈ ਕੈਪਟਨ ਸਿੱਖ ਕੌਮ ਤੋਂ ਮੰਗਣ ਮੁਆਫੀ : ਸੁਖਬੀਰ
NEXT STORY