ਜਲੰਧਰ (ਮਹੇਸ਼)— ਵਿਆਹ ਸਮਾਰੋਹ ਦੌਰਾਨ ਗੋਲੀ ਚਲਾਉਣ ਦੇ ਦੋਸ਼ 'ਚ ਭਾਜਪਾ ਨੇਤਾ 'ਤੇ ਪੁਲਸ ਨੇ ਮਾਮਲਾ ਦਰਜ ਕੀਤਾ ਹੈ। ਜਾਣਕਾਰੀ ਮੁਤਾਬਕ ਜਲੰਧਰ-ਲੁਧਿਆਣਾ ਹਾਈਵੇਅ 'ਤੇ ਸਥਿਤ ਮੰਦਾਕਨੀ ਰਿਸੋਰਟ 'ਚ ਸੋਮਵਾਰ ਰਾਤ 11 ਵਜੇ ਭਾਜਪਾ ਆਗੂ ਰਾਜੂ ਮਦਾਨ ਦੇ ਬੇਟੇ ਦੇ ਵਿਆਹ ਸਮਾਰੋਹ ਦੌਰਾਨ ਭਾਜਪਾ ਨੇਤਾ ਸ਼ੀਤਲ ਅੰਗੁਰਾਲ ਨੇ ਗੋਲੀ ਚਲਾ ਦਿੱਤੀ। ਗੋਲੀ ਚੱਲਣ ਨਾਲ ਪੂਰੇ ਸਮਾਗਮ ਵਿਚ ਹਫੜਾ-ਦਫੜੀ ਮਚ ਗਈ। ਇਸ ਦੀ ਸੂਚਨਾ ਮਿਲਦੇ ਹੀ ਏ. ਸੀ. ਪੀ. ਸੈਂਟਰਲ ਸਤਿੰਦਰ ਚੱਢਾ, ਏ. ਸੀ. ਪੀ. ਕੈਂਟ ਗੁਰਮੇਲ ਸਿੰਘ, ਏ. ਸੀ. ਪੀ. ਨਾਰਥ ਨਵਨੀਜਤ ਸਿੰਘ ਸਮੇਤ ਹੋਰ ਅਧਿਕਾਰੀ ਮੌਕੇ 'ਤੇ ਪਹੁੰਚੇ। ਪੁਲਸ ਨੇ ਰਿਜ਼ਾਰਟ ਦੇ ਸੀ. ਸੀ. ਟੀ. ਵੀ. ਕੈਮਰੇ ਦੇਖੇ, ਜਿਸ 'ਚ ਸ਼ੀਤਲ ਅੰਗੁਰਾਲ ਦੀ ਕਮਰ ਤੋਂ ਇਕ ਪਿਸਤੌਲ ਹੇਠਾਂ ਡਿੱਗਦੀ ਨਜ਼ਰ ਆਉਂਦੀ ਹੈ, ਜਿਸ ਨੂੰ ਉਸ ਨੇ ਚੁੱਕ ਕੇ ਆਪਣੇ ਸਾਥੀ ਨੂੰ ਦੇ ਦਿੱਤਾ। ਪੁਲਸ ਨੇ ਭਾਜਪਾ ਨੇਤਾ ਸ਼ੀਤਲ 'ਤੇ ਐੱਫ. ਆਈ. ਆਰ. ਨੰਬਰ-139 26/6/2018, 336,201,188 ਅਤੇ ਆਰਮਸ ਐਕਟ ਦੇ ਤਹਿਤ ਰਾਮਾਮੰਡੀ ਥਾਣੇ 'ਚ ਮਾਮਲਾ ਦਰਜ ਕੀਤਾ ਹੈ। ਪੁਲਸ ਨੇ ਮੰਦਾਕਿਨੀ ਰਿਸੋਰਟ ਦੇ ਮੈਨੇਜਰ ਵਰਿੰਦਰ ਕੁਮਾਰ ਪੁੱਤਰ ਦਲੀਪ ਚੰਦ ਵਾਸੀ ਹਿਮਾਚਲ ਪ੍ਰਦੇਸ਼ ਦੇ ਬਿਆਨਾਂ ਦੇ ਆਧਾਰ 'ਤੇ ਸ਼ੀਤਲ 'ਤੇ ਅਸਲਾ ਐਕਟ, ਦੂਜੇ ਦੇ ਜੀਵਨ ਨੂੰ ਖਤਰੇ ਵਿਚ ਪਾਉਣਾ, ਅਪਰਾਧ ਦੇ ਸਬੂਤ ਨੂੰ ਖਤਮ ਕਰਨਾ ਅਤੇ ਡੀ. ਸੀ. ਪੀ. ਦੇ ਹੁਕਮਾਂ ਦੀ ਉਲੰਘਣਾ ਦੇ ਤਹਿਤ ਕੇਸ ਦਰਜ ਕੀਤਾ। ਪੁਲਸ ਸ਼ੀਤਲ ਦੀ ਅਜੇ ਗ੍ਰਿ੍ਰਫਤਾਰੀ ਨਹੀਂ ਦਿਖਾਈ ਹੈ। ਹਿਮਾਚਲ ਦੇ ਮੰਡੀ ਵਿਚ ਚੰਦਰੀਕਲਾ ਦੇ ਰਹਿਣ ਵਾਲੇ ਮੈਨੇਜਰ ਵਰਿੰਦਰ ਕੁਮਾਰ ਨੇ ਪੁਲਸ ਨੂੰ ਬਿਆਨ ਦਿੱਤੇ ਕਿ ਸੋਮਵਾਰ ਨੂੰ ਰਾਜੂ ਮਦਾਨ ਦੇ ਬੇਟੇ ਗੌਰਵ ਮਦਾਨ ਦਾ ਵਿਆਹ ਸੀ। ਰਾਤ 12 ਵਜੇ ਉਨ੍ਹਾਂ ਨੂੰ ਰਿਜ਼ਾਰਟ ਵਿਚ ਪੁਲਸ ਦੇ ਆਉਣ ਅਤੇ ਉਸ ਨੂੰ ਬੁਲਾਏ ਜਾਣ ਦਾ ਪਤਾ ਲੱਗਾ ਸੀ। ਉਹ ਪਹੁੰਚਿਆ ਤਾਂ ਪੁਲਸ ਨੇ ਉਸ ਨੂੰ ਦੱਸਿਆ ਕਿ ਪੈਲੇਸ ਵਿਚ ਗੋਲੀ ਚੱਲੀ ਹੈ, ਉਨ੍ਹਾਂ ਨੇ ਕੈਮਰੇ ਦੇਖਣੇ ਹਨ।
ਮਾਮਲੇ ਵਿਚ ਏ. ਸੀ. ਪੀ. ਸੈਂਟਰਲ ਸਤਿੰਦਰ ਚੱਢਾ ਨੇ ਦੱਸਿਆ ਕਿ ਵਾਰਦਾਤ ਕਰੀਬ 11 ਵਜੇ ਦੀ ਹੈ। ਕੈਮਰਿਆਂ ਵਿਚ ਦੇਖਿਆ ਗਿਆ ਕਿ ਸ਼ੀਤਲ ਅੰਗੁਰਾਲ ਦੀ ਕਮਰ ਤੋਂ ਪਿਸਤੌਲ ਡਿੱਗ ਜਾਂਦੀ ਹੈ। ਇਸ ਤੋਂ ਬਾਅਦ ਉਹ ਰਿਵਾਲਵਰ ਚੁੱਕ ਕੇ ਆਪਣੇ ਸਾਥੀ ਨੂੰ ਦੇ ਦਿੰਦੇ ਹਨ। ਲੋਕਾਂ ਵਿਚ ਹੜਕੰਪ ਦੀ ਸਥਿਤੀ ਬਣ ਜਾਂਦੀ ਹੈ। ਗੋਲੀ ਨਾ ਚੱਲੀ ਹੁੰਦੀ ਤਾਂ ਲੋਕਾਂ ਵਿਚ ਅਜਿਹੀ ਸਥਿਤੀ ਨਾ ਹੁੰਦੀ। ਜਾਂਚ ਵਿਚ ਕਲੀਅਰ ਹੈ ਕਿ ਗੋਲੀ ਚੱਲੀ ਹੈ। ਇਸ ਦੀ ਜਾਂਚ ਕੀਤੀ ਜਾ ਰਹੀ ਹੈ। ਫਿਲਹਾਲ ਸ਼ੀਤਲ 'ਤੇ ਮੈਨੇਜਰ ਵਰਿੰਦਰ ਦੇ ਬਿਆਨਾਂ 'ਤੇ ਕੇਸ ਦਰਜ ਕਰ ਲਿਆ ਗਿਆ ਹੈ ਅਤੇ ਸੀ. ਸੀ. ਟੀ. ਵੀ. ਫੁਟੇਜ ਕਬਜ਼ੇ ਵਿਚ ਲੈ ਲਈ ਗਈ ਹੈ ਅਤੇ ਰਾਮਾ ਮੰਡੀ ਥਾਣੇ ਵਿਚ 336, 201, 288 ਅਤੇ ਅਸਲਾ ਐਕਟ ਦੀਆਂ ਧਾਰਾਵਾਂ ਤਹਿਤ ਕੇਸ ਦਰਜ ਕੀਤਾ ਗਿਆ ਹੈ।
ਸਿਆਸੀ ਸਾਜ਼ਿਸ਼ ਤਹਿਤ ਕੀਤਾ ਗਿਆ ਕੇਸ ਦਰਜ, ਰਿਜ਼ਾਰਟ 'ਚ ਕੋਈ ਗੋਲੀ ਨਹੀਂ ਚੱਲੀ: ਸ਼ੀਤਲ
ਮਾਮਲੇ ਵਿਚ ਸ਼ੀਤਲ ਅੰਗੁਰਾਲ ਦਾ ਕਹਿਣਾ ਹੈ ਕਿ ਰਿਜ਼ਾਰਟ 'ਚ ਕੋਈ ਗੋਲੀ ਨਹੀਂ ਚੱਲੀ ਹੈ। ਉਸ ਦੀ ਕਮਰ ਤੋਂ ਪਿਸਤੌਲ ਜ਼ਮੀਨ 'ਤੇ ਡਿੱਗ ਗਈ ਸੀ ਪਰ ਉਸ ਤੋਂ ਕੋਈ ਫਾਇਰ ਨਹੀਂ ਹੋਇਆ। ਇਹ ਪੂਰੀ ਤਰ੍ਹਾਂ ਸਿਆਸੀ ਸਾਜ਼ਿਸ਼ ਦੇ ਤਹਿਤ ਕੇਸ ਦਰਜ ਕੀਤਾ ਗਿਆ ਹੈ। ਉਸ ਦੀ ਜਾਨ ਨੂੰ ਖਤਰਾ ਹੋਣ ਕਾਰਨ ਉਹ ਆਪਣੇ ਚਚੇਰੇ ਭਰਾ ਦੇ ਨਾਲ ਵਿਆਹ ਵਿਚ ਗਿਆ ਸੀ। ਜਲਦੀ ਹੀ ਹਾਈ ਕੋਰਟ ਵਿਚ ਉਹ ਰਿਟ ਪਾ ਕੇ ਕੇਸ ਵਿਚ ਸਟੇਅ ਲੈਣਗੇ।
ਜੰਮੂ-ਕਸ਼ਮੀਰ ਦੇ ਪੀੜਤ ਪਰਿਵਾਰਾਂ ਲਈ ਭਿਜਵਾਈ 476ਵੇਂ ਟਰੱਕ ਦੀ ਸਮੱਗਰੀ
NEXT STORY