ਪਟਿਆਲਾ, (ਬਲਜਿੰਦਰ)- ਭਾਰਤੀ ਜਨਤਾ ਪਾਰਟੀ ਦੇ ਸੂਬਾ ਪ੍ਰਧਾਨ ਸ਼ਵੇਤ ਮਲਿਕ ’ਤੇ ਪਿਛਲੇ ਦਿਨੀਂ ਯੂਥ ਕਾਂਗਰਸੀ ਆਗੂਆਂ ਵੱਲੋਂ ਕੀਤੇ ਗਏ ਹਮਲੇ ਤੋਂ ਭਡ਼ਕੇ ਭਾਜਪਾ ਆਗੂਆਂ ਨੇ ਸਰਕਾਰ ਖਿਲਾਫ ਕਾਲੇ ਚੋਲੇ ਪਾ ਕੇ ਰੋਸ ਪ੍ਰਦਰਸ਼ਨ ਕੀਤਾ। ਸੂਬਾ ਸਕੱਤਰ ਜਗਦੀਪ ਸਿੰਘ ਸੋਢੀ ਅਤੇ ਜ਼ਿਲਾ ਪ੍ਰਧਾਨ ਐੈੱਸ. ਕੇ. ਦੇਵ ਦੀ ਅਗਵਾਈ ਹੇਠ ਸਰਕਾਰ ਖਿਲਾਫ ਜ਼ੋਰਦਾਰ ਨਾਅਰੇਬਾਜ਼ੀ ਕੀਤੀ ਗਈ। ਭਾਜਪਾ ਆਗੂਆਂ ਨੇ ਮੰਗ ਕੀਤੀ ਕਿ ਨਵਜੋਤ ਸਿੰਘ ਸਿੱਧੂ ਆਪਣੇ ਅਹੁਦੇ ਤੋਂ ਅਸਤੀਫਾ ਦੇਵੇ ਅਤੇ ਪੰਜਾਬ ਸਰਕਾਰ ਉਸ ਦੇ ਖਿਲਾਫ ਕ੍ਰਿਮੀਨਲ ਕੇਸ ਦਰਜ ਕਰੇ। ਉਨ੍ਹਾਂ ਕਿਹਾ ਕਿ ਹੈਰਾਨ ਕਰਨ ਵਾਲੀ ਗੱਲ ਹੈ ਕਿ ਕਿਸੇ ਰਾਸ਼ਟਰੀ ਪਾਰਟੀ ਦੇ ਸੂਬਾ ਪ੍ਰਧਾਨ ’ਤੇ ਇਸ ਤਰ੍ਹਾਂ ਸ਼ਰੇਆਮ ਹਮਲਾ ਹੋਇਆ ਜੋ ਕਿ ਗੁੰਡਾਗਰਦੀ ਦੀ ਸਭ ਤੋਂ ਵੱਡੀ ਹੱਦ ਹੈ। ਇਸ ਤੋਂ ਵੀ ਮੰਦਭਾਗੀ ਗੱਲ ਇਹ ਹੈ ਕਿ ਨਵਜੋਤ ਸਿੰਘ ਸਿੱਧੂ ਅਜਿਹੇ ਗੁੰਡਿਆਂ ਦੀ ਕਥਿਤ ਤੌਰ ’ਤੇ ਸਰਪ੍ਰਸਤੀ ਕਰ ਰਹੇ ਹਨ, ਜਿਸ ਨੂੰ ਭਾਜਪਾ ਕਿਸੇ ਵੀ ਕੀਮਤ ’ਤੇ ਸਹਿਣ ਨਹੀਂ ਕਰੇਗੀ। ਭਾਜਪਾ ਆਗੂਆਂ ਨੇ ਕਿਹਾ ਕਿ ਸਟੇਜਾਂ ’ਤੇ ਵੱਡੀਆਂ-ਵੱਡੀਆਂ ਲੋਕਤੰਤਰ ਦੀਆਂ ਗੱਲਾਂ ਕਰਨ ਵਾਲੇ ਕਾਂਗਰਸੀ ਆਪਣੀ ਸਰਕਾਰ ਦੀ ਦਿਨੋ-ਦਿਨ ਡਿੱਗ ਰਹੀ ਸਾਖ ਨੂੰ ਬਚਾਉਣ ਲਈ ਗੁੰਡਾਗਰਦੀ ’ਤੇ ਉਤਰ ਆਏ ਹਨ।
ਇਸ ਮੌਕੇ ਰਮੇਸ਼ ਵਰਮਾ, ਅਵਤਾਰ ਸਿੰਘ ਹੈਪੀ, ਹਰਿੰਦਰ ਕੋਹਲੀ, ਸੀਮਾ ਸ਼ਰਮਾ, ਯੁਵਾ ਮੋਰਚਾ ਦੇ ਪ੍ਰਧਾਨ ਵਰੁਨ ਜਿੰਦਲ, ਮਨਦੀਪ ਸ਼ਰਮਾ, ਮਨਪ੍ਰੀਤ ਚੱਢਾ, ਅਜੇ ਸੰਧੂ, ਸੁਰਿੰਦਰ ਖੰਡੋਲੀ, ਸ਼ੈਰੀ ਉੱਪਲ, ਸ਼ੰਟੀ ਗਿੱਲ, ਕੁਨਾਲ ਭਾਟੀਆ, ਰਾਹੁਲ ਮਹਿਤਾ, ਆਸ਼ਾ ਬਿੰਦੀ, ਪਵਨ ਭੂਮਕ, ਵਿਕਰਮ ਭੱਲਾ, ਤਰਲੋਚਨ ਸਿੰਘ ਅਤੇ ਸੁਸ਼ੀਲ ਨਈਅਰ ਆਦਿ ਹਾਜ਼ਰ ਸਨ।
ਸਿਵਲ ਹਸਪਤਾਲ ਅਜਨਾਲਾ ’ਚ ਨਸ਼ੇਡ਼ੀਆਂ ਦੀ ਭੀਡ਼ ਅੱਗੇ ਸਰਕਾਰੀ ਪ੍ਰਬੰਧ ਪਏ ਬੌਣੇ
NEXT STORY