ਗੁਰਦਾਸਪੁਰ (ਦੀਪਕ) – ਭਾਜਪਾ ਪ੍ਰਦੇਸ਼ ਹਾਈਕਮਾਨ ਵੱਲੋਂ ਦਿੱਤੇ ਗਏ ਸੱਦੇ ਅਨੁਸਾਰ ਅੱਜ ਜ਼ਿਲਾ ਗੁਰਦਾਸਪੁਰ ਦੇ ਭਾਜਪਾ ਆਗੂਆਂ ਅਤੇ ਵਰਕਰਾਂ ਵੱਲੋਂ ਜ਼ਿਲਾ ਪ੍ਰਬੰਧਕੀ ਕੰਪਲੈਕਸ ਅੰਦਰ ਕਾਂਗਰਸ ਸਰਕਾਰ ਦੇ 6 ਮਹੀਨਿਆਂ ਦੇ ਕਾਰਜਕਾਲ 'ਚ ਹੋ ਰਹੀ ਲੋਕਾਂ ਨਾਲ ਧੱਕੇਸ਼ਾਹੀ ਅਤੇ ਚੋਣਾਂ ਦੌਰਾਨ ਕੀਤੇ ਵਾਅਦੇ ਪੂਰੇ ਨਾ ਕਰਨ ਦੇ ਵਿਰੋਧ 'ਚ ਜ਼ਿਲਾ ਪੱਧਰੀ ਧਰਨਾ ਜ਼ਿਲਾ ਪ੍ਰਧਾਨ ਪ੍ਰਦੀਪ ਸ਼ਰਮਾ ਦੀ ਅਗਵਾਈ ਵਿਚ ਲਾਇਆ ਗਿਆ। ਇਸ ਧਰਨੇ ਵਿਚ ਜ਼ਿਲਾ ਗੁਰਦਾਸਪੁਰ ਤੋਂ ਭਾਜਪਾ ਦੇ ਕਈ ਸੀਨੀਅਰ ਨੇਤਾ ਸ਼ਾਮਲ ਨਹੀਂ ਹੋਏ। ਜਦਕਿ ਗੁਰਦਾਸਪੁਰ ਅੰਦਰ ਇਕ ਪਾਸੇ ਚੋਣਾਂ ਦਾ ਬਿਗੁਲ ਵੱਜ ਚੁੱਕਾ ਹੈ ਅਤੇ ਦੁਜੇ ਪਾਸੇ ਇਸ ਜ਼ਿਲਾ ਪੱਧਰੀ ਧਰਨੇ 'ਚ ਭਾਜਪਾ ਦੇ ਕਈ ਸੀਨੀਅਰ ਨੇਤਾਵਾਂ ਦਾ ਸ਼ਾਮਲ ਨਾ ਹੋਣਾ ਭਾਜਪਾ ਦੀ ਆਪਸੀ ਗੁੱਟਬੰਦੀ ਜਨਤਕ ਤੌਰ 'ਤੇ ਖੁੱਲ੍ਹ ਕੇ ਸਾਹਮਣੇ ਆ ਰਹੀ ਹੈ।
ਕਿਹੜੇ-ਕਿਹੜੇ ਭਾਜਪਾ ਨੇਤਾ ਧਰਨੇ 'ਚ ਨਹੀਂ ਹੋਏ ਸ਼ਾਮਲ
ਜਾਣਕਾਰੀ ਅਨੁਸਾਰ ਭਾਜਪਾ ਦੇ ਜ਼ਿਲਾ ਪੱਧਰੀ ਧਰਨੇ 'ਚ ਭਾਜਪਾ ਦੇ ਸਾਬਕਾ ਜ਼ਿਲਾ ਪ੍ਰਧਾਨ ਅਸ਼ੋਕ ਵੈਦ, ਸਾਬਕਾ ਜ਼ਿਲਾ ਪ੍ਰਧਾਨ ਰਮੇਸ਼ ਵਰਮਾ, ਸਾਬਕਾ ਮਹਾਮੰਤਰੀ ਵਿਜੇ ਵਰਮਾ, ਸਾਬਕਾ ਜ਼ਿਲਾ ਪ੍ਰਧਾਨ ਰਕੇਸ਼ ਜੋਤੀ, ਭਾਜਪਾ ਨੇਤਾ ਹਰਦੀਪ ਸਿੰਘ ਰਿਆੜ ਤੋਂ ਇਲਾਵਾ ਹੋਰ ਕਈ ਨੇਤਾ ਸ਼ਾਮਲ ਨਹੀਂ ਹੋਏ।
ਕੀ ਕਹਿਣਾ ਹੈ ਧਰਨੇ 'ਚ ਨਹੀਂ ਆਉਣ ਵਾਲੇ ਭਾਜਪਾ ਨੇਤਾਵਾਂ ਦਾ
ਇਸ ਸਬੰਧੀ ਜਦ ਉਕਤ ਧਰਨੇ ਵਿਚ ਸ਼ਾਮਲ ਨਹੀਂ ਹੋਣ ਵਾਲੇ ਭਾਜਪਾ ਨੇਤਾਵਾਂ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਸਾਨੂੰ ਇਸ ਜ਼ਿਲਾ ਪੱਧਰੀ ਧਰਨੇ ਸਬੰਧੀ ਪੰਜਾਬ ਪ੍ਰਦੇਸ਼ ਭਾਜਪਾ ਹਾਈਕਮਾਨ ਵੱਲੋਂ ਸੱਦਾ ਨਹੀਂ ਦਿੱਤਾ ਗਿਆ। ਉਨ੍ਹਾਂ ਕਿਹਾ ਕਿ ਹਾਈਕਮਾਨ ਵੱਲੋਂ ਸਾਨੂੰ ਕਈ ਗੁਰਦਾਸਪੁਰ ਅੰਦਰ ਹੋਏ ਭਾਜਪਾ ਦੇ ਪ੍ਰੋਗਰਾਮਾਂ ਵਿਚ ਸੱਦਾ ਨਹੀਂ ਦਿੱਤਾ ਜਾਂਦਾ ਅਤੇ ਲਗਾਤਾਰ ਸਾਨੂੰ ਅਣਗੌਲਿਆ ਕੀਤਾ ਜਾਂਦਾ ਹੈ। ਉਨ੍ਹਾਂ ਕਿਹਾ ਕਿ ਜਦੋਂ ਤੱਕ ਸਾਨੂੰ ਪੰਜਾਬ ਪ੍ਰਦੇਸ਼ ਭਾਜਪਾ ਹਾਈਕਮਾਨ ਖੁੱਦ ਸੱਦਾ ਨਹੀਂ ਭੇਜਦੀ ਉਦੋਂ ਤੱਕ ਅਸੀਂ ਭਾਜਪਾ ਦੇ ਕਿਸੇ ਵੀ ਪ੍ਰੋਗਰਾਮ ਵਿਚ ਸ਼ਾਮਲ ਨਹੀਂ ਹੋਵਾਂਗੇ।
''ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਕਾਂਗਰਸ ਸਰਕਾਰ ਨੇ ਆਪਣੇ 6 ਮਹੀਨੇ ਦੇ ਕਾਰਜਕਾਲ 'ਚ ਨਾ ਤਾਂ ਕਿਸਾਨਾਂ ਦਾ ਕਰਜ਼ਾ ਮੁਆਫ ਕੀਤਾ ਹੈ ਅਤੇ ਨਾ ਹੀ ਨੌਜਵਾਨਾਂ ਨੂੰ ਰੁਜ਼ਗਾਰ ਦਿਵਾਇਆ ਹੈ। ਉਨ੍ਹਾਂ ਕਿਹਾ ਕਿ ਕਾਂਗਰਸ ਸਰਕਾਰ ਨੇ ਆਪਣੇ ਕਾਰਜਕਾਲ 'ਚ ਸਿਰਫ ਲੋਕਾਂ ਨਾਲ ਧੱਕਾ ਅਤੇ ਲੋਕਾਂ 'ਤੇ ਪਰਚੇ ਕਰਵਾਉਣ ਤੋਂ ਇਲਾਵਾ ਹੋਰ ਕੁਝ ਨਹੀਂ ਕੀਤਾ।
ਸਿਵਲ ਹਸਪਤਾਲ ਨਾਭਾ 'ਚ ਅਲਟਰਾਸਾਊਂਡ ਸੁਵਿਧਾ ਬੰਦ!
NEXT STORY