ਨਵੀਂ ਦਿੱਲੀ- ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਅੱਜ ਯਾਨੀ ਸ਼ੁੱਕਰਵਾਰ ਨੂੰ ਪੰਜਾਬ ਭਾਜਪਾ ਇੰਚਾਰਜ ਗਜੇਂਦਰ ਸਿੰਘ ਸ਼ੇਖਾਪਤ ਨਾਲ ਮੁਲਾਕਾਤ ਕੀਤੀ। ਮੀਟਿੰਗ ਤੋਂ ਬਾਅਦ ਸ਼ੇਖਾਵਤ ਨੇ ਕਿਹਾ ਕਿ ਪ੍ਰਧਾਨ ਮੰਤਰੀ ਅਤੇ ਪਾਰਟੀ ਪ੍ਰਧਾਨ ਜੇ.ਪੀ. ਨੱਢਾ ਪਹਿਲਾਂ ਕਹਿ ਚੁਕੇ ਹਨ ਕਿ ਅਸੀਂ ਮਿਲ ਕੇ ਚੋਣ ਲੜਾਂਗੇ। ਅੱਜ ਮੈਂ ਸਪੱਸ਼ਟ ਕਰ ਦੇਣਾ ਚਾਹੁੰਦਾ ਹਾਂ ਕਿ ਅਸੀਂ ਮਿਲ ਕੇ ਚੋਣ ਲੜ ਰਹੇ ਹਨ। ਜਿੱਥੇ ਤੱਕ ਸੀਟਾਂ ਦੇ ਸਮਝੌਤੇ ਦੀ ਗੱਲ ਹੈ ਤਾਂ ਸਹੀ ਸਮੇਂ ’ਤੇ ਇਸ ਦੀ ਜਾਣਕਾਰੀ ਦੇ ਦਿੱਤੀ ਜਾਵੇਗੀ।
ਇਹ ਵੀ ਪੜ੍ਹੋ : VIP ਕੁਰਸੀ ਛੱਡ ਜਦੋਂ PM ਮੋਦੀ ਨੇ ਮਜ਼ਦੂਰਾਂ ਨਾਲ ਜ਼ਮੀਨ ’ਤੇ ਬੈਠ ਖਿੱਚਵਾਈ ਫ਼ੋਟੋ, ਵੀਡੀਓ ਹੋਇਆ ਵਾਇਰਲ
ਉੱਥੇ ਹੀ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਅਸੀਂ 101 ਫੀਸਦੀ ਚੋਣ ਜਿੱਤਣ ਜਾ ਰਹੇ ਹਾਂ, ਜਦੋਂ ਵੀ ਸੀਟਾਂ ਦੀ ਵੰਡ ਹੋਵੇਗੀ, ਜਿੱਤ ਦੀ ਸੰਭਾਵਨਾ ਸਭ ਤੋਂ ਵੱਡੀ ਅਤੇ ਇਕਲੌਤਾ ਫੈਕਟਰ ਹੋਵੇਗਾ। ਸੀਟਾਂ ਨੂੰ ਲੈ ਕੇ ਗੱਲ ਹੋਵੇਗੀ ਅਤੇ ਉਸ ਤੋਂ ਬਾਅਦ ਹੀ ਸੀਟਾਂ ’ਤੇ ਗੱਲ ਬਣੇਗੀ। ਅਮਰਿੰਦਰ ਸਿੰਘ ਨੇ ਕਿਹਾ ਕਿ ਚੰਨੀ ਨੇ ਜੋ ਐਲਾਨ ਕੀਤੇ ਹਨ, ਉਨ੍ਹਾਂ ਨੂੰ ਜ਼ਮੀਨ ’ਤੇ ਉਤਰਨ ’ਚ ਸਮਾਂ ਲੱਗੇਗਾ।
ਇਹ ਵੀ ਪੜ੍ਹੋ : ਹੁਣ ਕੁੜੀਆਂ ਦੇ ਵਿਆਹ ਦੀ ਉਮਰ ਹੋਵੇਗੀ 21 ਸਾਲ, ਕੈਬਨਿਟ ਵੱਲੋਂ ਤਜਵੀਜ਼ ਨੂੰ ਮਨਜ਼ੂਰੀ
ਨੋਟ : ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ ’ਚ ਦਿਓ ਜਵਾਬ
ਕੇਜਰੀਵਾਲ ਨੇ ਸ਼ੁਰੂ ਕੀਤਾ 'ਮਿਸ਼ਨ ਨਵਾਂ ਅਤੇ ਸੁਨਹਿਰਾ ਪੰਜਾਬ', ਮਿਸ ਕਾਲ ਜ਼ਰੀਏ ਜੁੜ ਸਕਦੇ ਨੇ ਲੋਕ
NEXT STORY