ਚੰਡੀਗੜ੍ਹ, (ਸੁਸ਼ੀਲ)- ਐੱਨ. ਆਰ. ਆਈ. ਲੜਕੀ ਨੂੰ ਬਲੈਕਮੇਲ ਕਰਕੇ 5 ਕਰੋੜ ਰੁਪਏ ਦੀ ਫਿਰੌਤੀ ਮੰਗਣ ਵਾਲੇ ਲੜਕੇ ਖਿਲਾਫ ਸਾਈਬਰ ਸੈੱਲ ਨੇ ਸੈਕਟਰ-19 ਥਾਣੇ ਵਿਚ ਕੇਸ ਦਰਜ ਕੀਤਾ ਹੈ। ਮੁਲਜ਼ਮ ਦੀ ਪਛਾਣ ਦਿੱਲੀ ਦੇ ਦੁਆਰਕਾ ਨਿਵਾਸੀ ਮਨੀਸ਼ ਲਿੰਗਵਾਲ (23) ਦੇ ਤੌਰ 'ਤੇ ਹੋਈ ਹੈ। ਮੁਲਜ਼ਮ ਏਅਰ ਇੰਡੀਆ 'ਚ ਬਤੌਰ ਸਫਾਈ ਕਰਮਚਾਰੀ ਤਾਇਨਾਤ ਹੈ। ਮੁਲਜ਼ਮ ਦੀ ਗ੍ਰਿਫਤਾਰੀ ਲਈ ਪੁਲਸ ਟੀਮਾਂ ਦਿੱਲੀ ਪਹੁੰਚ ਚੁੱਕੀਆਂ ਹਨ।
ਫੇਸਬੁੱਕ 'ਤੇ ਹੋਇਆ ਪਿਆਰ, ਫਿਰ ਮੰਗੀ ਨਿਊਡ ਫੋਟੋ
ਪੁਲਸ ਨੂੰ ਦਿੱਤੀ ਸ਼ਿਕਾਇਤ 'ਚ ਸੈਕਟਰ-19 ਨਿਵਾਸੀ ਅਤੇ ਮੌਜੂਦਾ ਸਮੇਂ 'ਚ ਯੂ. ਕੇ. ਵਿਚ ਰਹਿਣ ਵਾਲੀ ਐੱਨ. ਆਰ. ਆਈ. ਲੜਕੀ ਨੇ ਕਿਹਾ ਕਿ ਲਗਭਗ ਇਕ ਸਾਲ ਪਹਿਲਾਂ ਉਸ ਨੂੰ ਫੇਸਬੁੱਕ 'ਤੇ ਮੁਲਜ਼ਮ ਮਨੀਸ਼ ਨੇ ਮੈਸੇਜ ਕੀਤੇ ਸਨ। ਪਹਿਲਾਂ ਉਸਨੇ ਉਸਨੂੰ ਮੈਸੇਜ ਨਾ ਕਰਨ ਨੂੰ ਲੈ ਕੇ ਸਮਝਾਇਆ ਸੀ ਪਰ ਬਾਵਜੂਦ ਇਸਦੇ ਉਹ ਮੈਸੇਜ ਕਰਦਾ ਰਿਹਾ। ਇਸ ਦੇ ਕੁਝ ਸਮੇਂ ਬਾਅਦ ਦੋਵਾਂ 'ਚ ਦੋਸਤੀ ਹੋ ਗਈ। ਦੋਵਾਂ ਦੀ ਦੋਸਤੀ ਪਿਆਰ 'ਚ ਬਦਲ ਗਈ। ਇਸ ਦੌਰਾਨ ਉਸਨੇ ਉਸਨੂੰ ਇਮੋਸ਼ਨਲੀ ਬਲੈਕਮੇਲ ਕਰਕੇ ਉਸ ਤੋਂ ਨਿਊਡ ਫੋਟੋ ਮੰਗਵਾਈ। ਲੜਕੀ ਨੇ ਮਨ੍ਹਾ ਕੀਤਾ ਤਾਂ ਉਸਨੇ ਖੁਦਕੁਸ਼ੀ ਕਰਨ ਦੀ ਧਮਕੀ ਦਿੱਤੀ। ਇਸ ਤੋਂ ਬਾਅਦ ਲੜਕੀ ਨੇ ਉਸਨੂੰ ਕੁਝ ਤਸਵੀਰਾਂ ਭੇਜ ਦਿੱਤੀਆਂ। ਮੁਲਜ਼ਮ ਮਨੀਸ਼ ਨੇ ਉਸ 'ਤੇ ਦਬਾਅ ਪਾ ਕੇ ਉਸਨੂੰ ਦਿੱਲੀ ਨਾਲ ਰਹਿਣ ਲਈ ਸੱਦ ਲਿਆ। ਦੋਸ਼ ਅਨੁਸਾਰ ਮਨੀਸ਼ ਹਰ ਵਾਰ ਉਸਨੂੰ ਖੁਦਕੁਸ਼ੀ ਦੇ ਨਾਮ 'ਤੇ ਡਰਾ ਕੇ ਉਸ ਤੋਂ ਆਪਣੀ ਗੱਲ ਮਨਵਾ ਲੈਂਦਾ ਸੀ।
ਦੋਵੇਂ ਲਿਵ ਇਨ ਰਿਲੇਸ਼ਨ 'ਚ ਵੀ ਰਹੇ
ਕੁਝ ਸਮੇਂ ਬਾਅਦ ਉਹ ਦਿੱਲੀ ਦੇ ਦੁਆਰਕਾ 'ਚ ਉਸ ਨਾਲ ਲਿਵ ਇਨ ਰਿਲੇਸ਼ਨਸ਼ਿਪ ਵਿਚ ਰਹਿਣ ਲੱਗੀ। ਇਸ ਦੌਰਾਨ ਉਸਨੇ ਉਸਨੂੰ ਦੱਸੇ ਬਿਨਾਂ ਉਸਦੀ ਅਸ਼ਲੀਲ ਵੀਡੀਓ ਬਣਾ ਲਈ। ਕੁਝ ਸਮੇਂ ਬਾਅਦ ਮਨੀਸ਼ ਦੀਆਂ ਹਰਕਤਾਂ ਤੋਂ ਪ੍ਰੇਸ਼ਾਨ ਹੋ ਕੇ ਲੜਕੀ ਵਾਪਸ ਚੰਡੀਗੜ੍ਹ ਆ ਗਈ। ਇਸ ਤੋਂ ਬਾਅਦ ਮੁਲਜ਼ਮ ਨੇ ਉਸਨੂੰ ਉਸਦੀ ਵੀਡੀਓ ਤੇ ਫੋਟੋਗ੍ਰਾਫਸ ਇੰਟਰਨੈੱਟ 'ਤੇ ਅਪਲੋਡ ਕਰਨ ਦੀ ਧਮਕੀ ਦੇ ਕੇ ਉਸਤੋਂ 5 ਕਰੋੜ ਰੁਪਏ ਮੰਗੇ, ਨਾਲ ਹੀ ਮੁਟਿਆਰ ਨੂੰ ਉਸ ਦੀਆਂਇਤਰਾਜ਼ਯੋਗ ਫੋਟੋਆਂ ਅਤੇ ਵੀਡੀਓ ਵੀ ਭੇਜੀਆਂ। ਇਸ ਤੋਂ ਬਾਅਦ ਉਸਨੇ 5 ਕਰੋੜ ਰੁਪਏ ਮੰਗਣ ਦੀ ਕਾਲ ਰਿਕਾਰਡ ਕਰ ਲਈ ਅਤੇ ਪੁਲਸ ਕੋਲ ਸ਼ਿਕਾਇਤ ਦਿੱਤੀ
ਕਾਂਗਰਸ ਨੌਕਰੀਆਂ ਅਤੇ ਬੇਰੋਜ਼ਗਾਰੀ ਭੱਤੇ ਨੂੰ ਚੋਣ ਮੈਨੀਫੈਸਟੋ 'ਚ ਕਰਵਾਏਗੀ ਸ਼ਾਮਲ
NEXT STORY