ਮੰਡੀ ਲਾਧੂਕਾ (ਸੰਦੀਪ) - ਅੱਜ ਪੁਰਾਣੀ ਦਾਣਾ ਮੰਡੀ ਵਿਖੇ ਸ਼੍ਰੀ ਕਰਮ ਚੰਦ ਦੀ ਦੁਕਾਨ 'ਤੇ ਦੂਜਾ ਖੂਨ ਦਾਨ ਕੈਪ ਲਾਇਆ ਗਿਆ। ਇਹ ਕੈਪ ਸ਼੍ਰੀ ਰਾਮ ਕ੍ਰਿਪਾ ਸੰਘ ਫਾਜ਼ਿਲਕਾ ਦੁਖ ਨਿਵਾਰਨ ਸ਼੍ਰੀ ਬਾਲਾ ਜੀ ਧਾਮ ਅਤੇ ਮੰਡੀ ਲਾਧੂਕਾ ਦੇ ਸੋਸ਼ਲ ਵਰਕਰਾਂ ਵੱਲੋਂ ਕਰਵਾਇਆ ਗਿਆ। ਇਸ ਮੌਕੇ ਫਾਜ਼ਿਲਕਾ ਦੇ ਬਲੱਡ ਬੈਂਕ ਦੀ ਟੀਮ ਨੇ ਪਹੁੰਚ ਕੇ ਖੂਨ ਇਕੱਠਾ ਕੀਤਾ। ਇਸ ਕੈਪ ਦੀ ਅਗਵਾਈ ਡਾ. ਵਨੀਤ ਕੁਮਾਰ ਅਤੇ ਮੈਡਮ ਆਸ਼ਾ ਡੋਡਾਂ, ਸੰਦੀਪ ਡੋਡਾਂ, ਰਜਨੀਸ਼ ਚਲਾਣਾ, ਰਾਜ ਸਿੰਘ ਆਦਿ ਨੇ ਕੀਤੀ। ਇਸ ਤੋਂ ਪਹਿਲਾਂ 21 ਜਨਵਰੀ ਨੂੰ ਖੂਨ ਦਾਨ ਦਾ ਕੈਪ ਲਾਧੂਕਾ ਵਿਖੇ ਲਾਇਆ ਗਿਆ ਸੀ, ਜਿਸ 'ਚ 86 ਯੂਨਿਟ ਖੂਨ ਦਾਨ ਕੀਤਾ ਗਿਆ ਸੀ। ਹੁਣ ਦੂਜਾ ਖੂਨ ਦਾਨ ਕੈਪ 11 ਫਰਵਰੀ ਨੂੰ ਲਾਇਆ ਗਿਆ, ਜਿਸ 'ਚ 80 ਯੂਨਿਟ ਖੂਨ ਦਾਨ ਕੀਤਾ ਗਿਆ। ਇਸ ਮੌਕੇ ਖੂਨ ਦਾਨ ਕਰਨ ਵਾਲੇ ਦਾਨੀ ਸੱਜਣਾਂ ਨੂੰ ਸੰਸਥਾਂ ਵੱਲੋਂ ਸ਼ੀਲਡ ਅਤੇ ਸਰਟੀਫਿਕੇਟ ਦੇ ਕੇ ਸਨਮਾਨਿਤ ਕੀਤਾ।
ਕੈਪ ਦੌਰਾਨ ਜਾਣਕਾਰੀ ਦਿੰਦਿਆਂ ਰਾਜੀਵ ਕੁਕਰੇਜਾ ਅਤੇ ਨੀਰਜ ਖੋਸਲਾ ਨੇ ਦੱਸਿਆ ਕਿ ਸਾਲ 2018 'ਚ 6ਵਾਂ ਖੂਨ ਦਾਨ ਕੈਪ ਲਗਾਇਆ ਗਿਆ। ਉਨ੍ਹਾਂ ਕਿਹਾ ਕਿ ਇਸ ਖੂਨ ਨੂੰ ਜ਼ਰੂਰਤ ਅਨੁਸਾਰ ਫਰੀਦਕੋਟ ਮੈਡੀਕਲ ਕਾਲਜ, ਸ੍ਰੀ ਮੁਕਤਸਰ ਸਾਹਿਬ ਦੇ ਬਲੱਡ ਬੈਂਕ ਅਤੇ ਫਾਜ਼ਿਲਕਾ ਬਲੱਡ ਬੈਂਕ ਨੂੰ ਦੇ ਦਿੱਤਾ ਜਾਂਦਾ ਹੈ। ਇਸ ਮੌਕੇ ਸੇਵਾ ਕਰਨ ਵਾਲੀ ਸੰਸਥਾ ਦੇ ਮੈਂਬਰ ਰਾਜੀਵ ਕੁਕਰੇਜਾ, ਨੀਰਜ ਖੋਸਲਾ, ਸੋਨੂੰ ਨਿਰੰਦਰ, ਹਨੀ ਵਾਟਸ, ਅਜੈ ਨਾਗਪਾਲ, ਸੰਦੀਪ ਸਿੰਘ, ਸਾਹਿਲ ਆਦਿ ਸ਼ਾਮਲ ਸਨ।
ਖਰਾਬ ਸੜਕਾਂ ਸਬੰਧੀ ਕਾਂਗਰਸੀਆਂ ਨੇ ਐੱਸ. ਡੀ. ਐੱਮ. ਨੂੰ ਦਿੱਤਾ ਮੰਗ-ਪੱਤਰ
NEXT STORY