ਸੰਗਤ ਮੰਡੀ (ਮਨਜੀਤ) - ਪਿੰਡ ਤਿਉਣਾ ਵਿਖੇ ਐੱਸ. ਸੀ. ਵਰਗ ਨਾਲ ਸੰਬੰਧਤ ਲੋਕਾਂ ਦੇ ਨੀਲੇ ਕਾਰਡਾਂ 'ਚੋਂ ਨਾਮ ਕੱਟਣ ਕਰਕੇ ਲੋਕ ਪਿੰਡ ਦੇ ਪੰਚਾਇਤ ਘਰ 'ਚ ਇਕੱਠੇ ਹੋਏ, ਜਿਥੇ ਉਨ੍ਹਾਂ ਪੱਤਰਕਾਰਾਂ ਨੂੰ ਦੱਸਿਆ ਕਿ ਪਿਛਲੇ ਅੱਠ ਸਾਲਾਂ ਤੋਂ ਗੁਰਜੰਟ ਸਿੰਘ, ਸੁਦਾਗਰ ਸਿੰਘ ਅਤੇ ਮੂਰਤੀ ਕੌਰ ਨੂੰ ਨੀਲੇ ਕਾਰਡਾਂ 'ਤੇ ਰਾਸ਼ਨ ਮਿਲ ਰਿਹਾ ਹੈ ਪਰ ਐਤਕੀਂ ਉਨ੍ਹਾਂ ਦੇ ਕਾਰਡ ਹੀ ਕੱਟ ਦਿੱਤੇ। ਇਸੇ ਤਰ੍ਹਾਂ ਹੋਰਾਂ ਦਾ ਕਹਿਣਾ ਹੈ ਕਿ ਉਹ ਪਿਛਲੇ 20 ਸਾਲਾਂ ਤੋਂ ਅਕਾਲੀ ਦਲ ਬਾਦਲ ਨਾਲ ਮੋਢੇ ਨਾਲ ਮੋਢਾ ਜੋੜ ਕੇ ਖੜ੍ਹੇ ਹਨ ਤੇ ਦਿਹਾੜੀਦਾਰ, ਮਜ਼ਦੂਰੀ ਕਰਕੇ ਦੋ ਡੰਗ ਦੀ ਰੋਟੀ ਖਾਂਦੇ ਹਨ ਪਰ ਹੁਣ ਕਾਰਡਾਂ ਦੀ ਪੜਤਾਲ ਦਾ ਬਹਾਨਾ ਬਣਾ ਕੇ ਉਨ੍ਹਾਂ ਦੇ 20 ਘਰਾਂ ਦੇ ਕਾਰਡ ਵੱਧ ਆਮਦਨੀ ਕਰਕੇ ਦਿਖਾ ਕੇ ਕੱਟ ਦਿੱਤੇ ਜਦੋਂ ਕੀ ਜ਼ਮੀਨਾਂ ਵਾਲਿਆਂ ਦੇ ਵੀ ਕਾਰਡ ਬਣੇ ਹੋਏ ਹਨ।
ਉਨ੍ਹਾਂ ਕਿਹਾ ਕਿ ਜੇਕਰ ਅਕਾਲੀ ਦਲ ਦੇ ਆਗੂਆਂ ਨੇ ਇਨ੍ਹਾਂ ਲੋੜਵੰਦ ਵਿਅਕਤੀਆਂ ਦੇ ਨੀਲੇ ਕਾਰਡ ਬਹਾਲ ਨਾ ਕੀਤੇ ਤਾਂ ਉਹ 100 ਵਿਅਕਤੀ ਅਕਾਲੀ ਦਲ ਬਾਦਲ ਨੂੰ ਅਲਵਿਦਾ ਕਹਿ ਦੇਣਗੇ। ਇਥੇ ਜ਼ਿਕਰਯੋਗ ਹੈ ਕਿ ਤਿਉਣਾ ਪਿੰਡ ਦੇ 182 ਨੀਲੇ ਕਾਰਡ ਹਨ, ਜਿਨ੍ਹਾਂ 'ਚੋਂ 20 ਕਾਰਡ ਆਮਦਨ ਘੱਟ ਕਰਕੇ ਕੱਟ ਦਿੱਤੇ ਹਨ ਜਦੋਂ ਕਿ ਜ਼ਮੀਨਾਂ ਵਾਲਿਆਂ, ਮੁਲਾਜ਼ਮਾਂ ਦੇ ਕਾਰਡ ਬਣੇ ਹੋਏ ਹਨ। ਨੀਲੇ ਕਾਰਡ ਦੇ ਲਾਭਪਾਤਰੀ ਨੇ ਸਰਕਾਰ ਪਾਸੋਂ ਮੰਗ ਕੀਤੀ ਹੈ ਕਿ ਇਸ ਮਾਮਲੇ ਦੀ ਜਾਂਚ ਕਰਵਾਕੇ ਉਨ੍ਹਾਂ ਦੇ ਕਾਰਡ ਬਹਾਲ ਕੀਤੇ ਜਾਣ।
ਜ਼ਿਕਰਯੋਗ ਹੈ ਕਿ ਇਸ ਪਿੰਡ ਦੇ ਕਈ ਸਾਲ ਪਹਿਲਾਂ ਡਿਪੂ ਹੋਲਡਰ ਰਾਸ਼ਨ ਵੰਡਣ ਦੇ ਘਪਲੇ 'ਚ ਫੜਿਆ ਗਿਆ ਸੀ ਹੁਣ ਉਨ੍ਹਾਂ ਨੂੰ ਮੁਲਤਾਨੀਆਂ ਤੋਂ ਡਿਪੂ ਹੋਲਡਰ ਰਾਸ਼ਨ ਵੰਡਣ ਆਉਂਦਾ ਹੈ। ਇਸ ਮੌਕੇ ਡਿਪੂ ਹੋਲਡਰ ਕੰਮੂ ਨੇ ਕਿਹਾ ਕਿ ਉਸ ਨੇ ਕਿਸੇ ਵਿਅਕਤੀ ਤੋਂ ਖਾਲੀ ਗੱਟੇ ਦੇ ਪੈਸੇ ਨਹੀਂ ਲਏ ਨਾ ਹੀ ਕਣਕ ਘੱਟ ਦਿੱਤੀ ਹੈ। ਉਨ੍ਹਾਂ ਕਿਹਾ ਕਿ ਜੇਕਰ ਕਿਸੇ ਵਿਅਕਤੀ ਦਾ ਕਾਰਡ ਕੱਟਿਆ ਗਿਆ ਤਾਂ ਉਹ ਇਸ ਬਾਰੇ ਕੁੱਝ ਨਹੀਂ ਕਹਿ ਸਕਦੇ।
'ਜਗ ਬਾਣੀ' ਦੇ ਪਾਠਕਾਂ ਲਈ ਇਕ ਜ਼ਰੂਰੀ ਸੂਚਨਾ ਹੈ। 'ਜਗ ਬਾਣੀ' ਵਲੋਂ ਐਪ ਨੂੰ ਅਪਡੇਟ ਕਰ ਦਿੱਤਾ ਗਿਆ ਹੈ। ਤੁਸੀਂ ਵੀ ਆਪਣੇ ਫੋਨ ਦੇ ਪਲੇਅ ਸਟੋਰ ਵਿਚ ਜਾ ਕੇ 'ਜਗ ਬਾਣੀ' ਐਪ ਨੂੰ ਅਪਡੇਟ ਕਰਕੇ ਦੁਨੀਆ ਭਰ ਦੀਆਂ ਖਬਰਾਂ ਦਾ ਅਨੰਦ ਮਾਣ ਸਕਦੇ ਹੋ। ਰੇਤ ਨਾਲ ਲੱਦਿਆ ਟਰੱਕ ਪਲਟਿਆ, ਡਰਾਈਵਰ ਤੇ ਕਲੀਨਰ ਵਾਲ-ਵਾਲ ਬਚੇ
NEXT STORY