ਅੰਮ੍ਰਿਤਸਰ, (ਦਲਜੀਤ)- ਸਿੱਖਿਆ ਵਿਭਾਗ ਦੇ ਸਕੱਤਰ ਕ੍ਰਿਸ਼ਨ ਕੁਮਾਰ ਆਪਣੇ ਵਾਅਦਿਆਂ ਤੋਂ ਮੁਕਰ ਗਏ ਹਨ। ਕ੍ਰਿਸ਼ਨ ਕੁਮਾਰ ਨੇ ਪੰਜਾਬ ਸਕੂਲ ਸਿੱਖਿਆ ਬੋਰਡ ਦੀ ਦਸਵੀਂ ਅਤੇ ਬਾਰ੍ਹਵੀਂ ਜਮਾਤ ਦੀਆਂ ਪ੍ਰੀਖਿਆਵਾਂ ਵਿਚ ਨਾ ਤਾਂ ਮਾਨਤਾ ਪ੍ਰਾਪਤ ਹੈ ਅਤੇ ਨਾ ਹੀ ਐਫਿਲੀਏਟਿਡ ਸਕੂਲਾਂ ਦਾ ਸਟਾਫ ਬਤੌਰ ਪ੍ਰੀਖਿਆ ਅਮਲਾ ਤਾਇਨਾਤ ਕੀਤਾ ਹੈ ਅਤੇ ਨਾ ਹੀ ਉਕਤ ਸਕੂਲਾਂ ਦੇ ਸੀਨੀਅਰ ਅਧਿਆਪਕਾਂ ਨੂੰ ਸੁਪਰਡੈਂਟ, ਡਿਪਟੀ ਸੁਪਰਡੈਂਟ ਅਤੇ ਆਬਜ਼ਰਵਰ ਲਾਇਆ ਹੈ। ਸਕੂਲਾਂ ਵੱਲੋਂ ਕ੍ਰਿਸ਼ਨ ਕੁਮਾਰ ਦੇ ਇਸ ਫੈਸਲੇ ਕਾਰਨ ਕਾਫੀ ਰੋਸ ਪਾਇਆ ਜਾ ਰਿਹਾ ਹੈ। ਜਾਣਕਾਰੀ ਅਨੁਸਾਰ ਬੋਰਡ ਪ੍ਰੀਖਿਆਵਾਂ ਨੂੰ ਸੁਚਾਰੂ ਢੰਗ ਨਾਲ ਨੇਪਰੇ ਚਾੜ੍ਹਨ ਲਈ ਸਿੱਖਿਆ ਸਕੱਤਰ ਵੱਲੋਂ ਐਲਾਨ ਕੀਤਾ ਗਿਆ ਸੀ ਕਿ 70 ਫੀਸਦੀ ਸਰਕਾਰੀ ਅਤੇ 30 ਫੀਸਦੀ ਪ੍ਰਾਈਵੇਟ ਸਕੂਲਾਂ ਦਾ ਸਟਾਫ ਬੋਰਡ ਪ੍ਰੀਖਿਆਵਾਂ ਵਿਚ ਇਸ ਵਾਰ ਤਾਇਨਾਤ ਕੀਤਾ ਜਾਵੇਗਾ। ਸਕੱਤਰ ਵੱਲੋਂ ਇਸ ਸਬੰਧੀ ਬਤੌਰ ਮਾਨਤਾ ਪ੍ਰਾਪਤ ਅਤੇ ਐਫਿਲੀਏਟਿਡ ਸਕੂਲਾਂ ਦੀ ਸਿਰਮੌਰ ਸੰਸਥਾ 'ਰਾਸਾ' ਨੂੰ ਵੀ ਭਰੋਸਾ ਦਿੱਤਾ ਸੀ ਪਰ ਕ੍ਰਿਸ਼ਨ ਕੁਮਾਰ ਦਾ ਭਰੋਸਾ ਰਾਜਸੀ ਲੀਡਰਾਂ ਵਾਂਗ ਹਵਾ-ਹਵਾਈ ਹੋ ਗਿਆ। 'ਰਾਸਾ' ਦੇ ਸੂਬਾਈ ਜਨਰਲ ਸਕੱਤਰ ਪੰਡਿਤ ਕੁਲਵੰਤ ਰਾਏ ਸ਼ਰਮਾ ਨੇ ਕਿਹਾ ਕਿ ਕ੍ਰਿਸ਼ਨ ਕੁਮਾਰ ਬਰਸਾਤੀ ਡੱਡੂ ਹਨ ਜਦੋਂ ਮਤਲਬ ਹੁੰਦਾ ਹੈ ਉਦੋਂ ਟਰ-ਟਰ ਕਰਦੇ ਹਨ ਅਤੇ ਜਦੋਂ ਮਤਲਬ ਨਿਕਲ ਜਾਂਦਾ ਹੈ ਤਾਂ ਗਾਇਬ ਹੋ ਜਾਂਦੇ ਹਨ। ਉਨ੍ਹਾਂ ਕਿਹਾ ਕਿ ਸਕੱਤਰ ਵੱਲੋਂ ਬੋਰਡ ਪ੍ਰੀਖਿਆਵਾਂ ਵਿਚ ਸੁਪਰਡੈਂਟ, ਡਿਪਟੀ ਸੁਪਰਡੈਂਟ, ਆਬਜ਼ਰਵਰ ਅਤੇ ਪ੍ਰੀਖਿਆ ਅਮਲਾ ਤਾਇਨਾਤ ਕਰਨ ਦਾ ਫੈਸਲਾ ਲਿਆ ਗਿਆ ਸੀ ਅਤੇ ਇਹ ਵੀ ਕਿਹਾ ਗਿਆ ਸੀ ਕਿ ਸਰਕਾਰੀ ਸਕੂਲਾਂ ਵਿਚ ਮਾਨਤਾ ਪ੍ਰਾਪਤ ਅਤੇ ਐਫਿਲੀਏਟਿਡ ਸਕੂਲਾਂ ਦਾ ਸਟਾਫ ਤਾਇਨਾਤ ਹੋਵੇਗਾ ਅਤੇ ਪ੍ਰਾਈਵੇਟ ਸਕੂਲਾਂ ਦੇ ਪ੍ਰੀਖਿਆ ਕੇਂਦਰਾਂ ਵਿਚ ਸਰਕਾਰੀ ਸਕੂਲਾਂ ਦਾ ਸਟਾਫ ਤਾਇਨਾਤ ਹੋਵੇਗਾ ਪਰ ਸਕੱਤਰ ਕ੍ਰਿਸ਼ਨ ਕੁਮਾਰ ਨੇ ਅਜਿਹਾ ਨਾ ਕਰ ਕੇ ਆਪਣੇ ਵਾਅਦਿਆਂ ਤੋਂ ਮੁੱਕਰ ਕਰ ਗਏ ਹਨ। ਉਨ੍ਹਾਂ ਕਿਹਾ ਕਿ ਸਟਾਫ ਤਾਂ ਕੀ ਲਾਉਣਾ ਇਸ ਵਾਰ ਐਫਿਲੀਏਟਿਡ ਸਕੂਲ ਦੇ ਕਿਸੇ ਵੀ ਮੁਖੀ ਨੂੰ ਉਡਣਦਸਤੇ ਵਿਚ ਵੀ ਤਾਇਨਾਤ ਨਹੀਂ ਕੀਤੇ ਗਿਆ। ਕ੍ਰਿਸ਼ਨ ਕੁਮਾਰ ਜਦੋਂ ਦੇ ਸਿੱਖਿਆ ਮਹਿਕਮੇ ਵਿਚ ਆਏ ਹਨ ਉਦੋਂ ਦਾ ਵਿਭਾਗ ਦਾ ਭੱਠਾ ਬੈਠ ਗਿਆ ਹੈ। ਸਰਕਾਰ ਨੂੰ ਅਜਿਹੇ ਮਨਮਰਜ਼ੀ ਕਰਨ ਵਾਲੇ ਅਧਿਕਾਰੀ ਨੂੰ ਚੱਲਦਾ ਕਰਨ ਦੀ ਲੋੜ ਹੈ। 'ਰਾਸਾ' ਵੱਲੋਂ ਕ੍ਰਿਸ਼ਨ ਕੁਮਾਰ ਦੇ ਆਪ ਹੁਦਰੇ ਫੈਸਲਿਆਂ ਖਿਲਾਫ ਪੂਰੇ ਪੰਜਾਬ ਵਿਚ ਸੰਘਰਸ਼ ਵਿੱਢਿਆ ਜਾ ਰਿਹਾ ਹੈ ਅਤੇ ਉਕਤ ਅਧਿਕਾਰੀ ਦਾ ਜਦੋਂ ਤੱਕ ਤਬਾਦਲਾ ਨਹੀਂ ਹੁੰਦਾ ਉਦੋਂ ਤੱਕ ਹਰ ਜ਼ਿਲੇ ਵਿਚ ਪੁਤਲੇ ਫੂਕ ਪ੍ਰਦਰਸ਼ਨ ਕੀਤੇ ਜਾਣਗੇ।
ਇੰਡਸਟਰੀਅਲ ਏਰੀਏ 'ਚ 12 ਸਾਲਾ ਬੱਚੇ ਦੀ ਹੱਤਿਆ
NEXT STORY