ਸੰਦੌੜ (ਬੋਪਾਰਾਏ) : ਥਾਣਾ ਸੰਦੌੜ ਅਧੀਨ ਪੈਂਦੇ ਪਿੰਡ ਭੂਦਨ ਵਿਖੇ ਇਕ ਨੌਜਵਾਨ ਦੀ ਲਾਸ਼ ਦਰੱਖਤ ਨਾਲ ਲਟਕਦੀ ਮਿਲੀ ਹੈ। ਮ੍ਰਿਤਕ ਨੌਜਵਾਨ ਦੀ ਪਛਾਣ ਕੁਲਦੀਪ ਸਿੰਘ ਪੁੱਤਰ ਦਲਬਾਰਾ ਸਿੰਘ ਵਾਸੀ ਭੂਦਨ ਵਜੋਂ ਹੋਈ ਹੈ।ਮ੍ਰਿਤਕ ਕੁਲਦੀਪ ਸਿੰਘ ਦੇ ਭਰਾ ਰਾਜਵਿੰਦਰ ਸਿੰਘ ਨੇ ਲਿਖਵਾਏ ਬਿਆਨਾਂ ਮੁਤਾਬਿਕ ਕੁਲਦੀਪ ਸਿੰਘ ਮੰਗਲਵਾਰ ਸਵੇਰੇ ਖੇਤ ਹਰਾ ਲੈਣ ਅਤੇ ਜੀਰੀ ਨੂੰ ਪਾਣੀ ਲਗਾਉਣ ਲਈ ਗਿਆ ਸੀ ਜਦੋਂ ਉਹ ਕੁਲਦੀਪ ਦੀ ਚਾਹ ਲੈਕੇ ਗਿਆ ਤਾਂ ਕੁਲਦੀਪ ਦੀ ਲਾਸ਼ ਮੋਟਰ 'ਤੇ ਲੱਗੇ ਦਰੱਖਤ ਨਾਲ ਲਟਕ ਰਹੀ ਸੀ। ਇਸ ਦੌਰਾਨ ਉਸਨੂੰ ਹੇਠਾਂ ਉਤਾਰ ਕੇ ਮੰਜੇ ਤੇ ਪਾ ਦਿੱਤਾ ਪਰ ਉਸਦੀ ਮੌਤ ਹੋ ਚੁੱਕੀ ਸੀ।ਉਸਨੇ ਕਿਹਾ ਕਿ ਮੇਰੇ ਭਰਾ 'ਤੇ ਮਈ ਵਿਚ ਪੈਸੇ ਲੁੱਟ ਲਏ ਜਾਣ ਦਾ ਪਰਚਾ ਵੀ ਦਰਜ ਕੀਤਾ ਹੋਇਆ ਹੈ ਜਿਸ ਕੇਸ ਵਿਚ ਉਹ ਕੋਰਟ ਤੋਂ ਜ਼ਮਾਨਤ ਲੈ ਚੁੱਕਾ ਸੀ ਪਰ ਮਾਨਸਿਕ ਪ੍ਰੇਸ਼ਾਨ ਹੋਣ ਕਾਰਣ ਉਸਨੇ ਫਾਹਾ ਲੈਣ ਵਾਲਾ ਕਦਮ ਚੁੱਕਿਆ ਹੈ।
ਸਬ ਇੰਸਪੈਕਟਰ ਗਰਮੇਜ ਸਿੰਘ ਨੇ ਕਿਹਾ ਕਿ ਕੁਲਦੀਪ ਸਿੰਘ ਦਾ ਮਾਲੇਰਕੋਟਲਾ ਤੋਂ ਪੋਸਟਮਾਰਟਮ ਕਰਵਾ ਦਿੱਤਾ ਹੈ ਅਤੇ ਲਾਸ਼ ਉਸਦੇ ਪਰਿਵਾਰ ਵਾਲਿਆਂ ਨੂੰ ਦੇ ਦਿੱਤੀ ਹੈ।ਇਸ ਮਾਮਲੇ ਵਿਚ 174 ਦੀ ਕਾਰਵਾਈ ਕੀਤੀ ਹੈ।
ਅਕਾਲੀ ਦਲ ਦੀ ਲੀਡਰਸ਼ਿਪ ਤੋਂ ਨਿਰਾਸ ਅਕਾਲੀਆਂ ਨੇ ਘੱਤੀਆਂ ਕਾਂਗਰਸ ਵੱਲ ਵਹੀਰਾਂ
NEXT STORY