ਚੰਡੀਗੜ੍ਹ (ਸੰਦੀਪ) : ਕੈਦੀਆਂ ਕੋਲੋਂ ਬੈਰੇਕਸ 'ਚ ਲਗਾਤਾਰ ਨਸ਼ੇ ਵਾਲਾ ਪਦਾਰਥ, ਮੋਬਾਇਲ ਫੋਨ ਤੇ ਸਿਮ ਕਾਰਡ ਵਰਗਾ ਸਮਾਨ ਮਿਲਣ ਦੇ ਮਾਮਲਿਆਂ ਦਾ ਨੋਟਿਸ ਲੈਂਦਿਆਂ ਜੇਲ੍ਹ ਮੈਨੇਜਮੈਂਟ ਨੇ ਇੱਥੇ ਬਾਡੀ ਸਕੈਨਰ ਲਾਏ ਜਾਣ ਦੀ ਯੋਜਨਾ ਤਿਆਰ ਕੀਤੀ ਸੀ। ਇਸ ਯੋਜਨਾ ਤਹਿਤ ਹੀ ਜੇਲ੍ਹ ਮੈਨੇਜਮੈਂਟ ਵਲੋਂ ਇਕ ਟੀਮ ਬੰਗਲੁਰੂ ਏਅਰਪੋਰਟ ’ਤੇ ਲਾਏ ਗਏ ਬਾਡੀ ਸਕੈਨਰਾਂ ਨੂੰ ਦੇਖਣ ਅਤੇ ਉਸਦਾ ਟ੍ਰਾਇਲ ਲੈਣ ਲਈ ਉੱਥੇ ਪਹੁੰਚੀ ਸੀ ਪਰ ਬਾਡੀ ਸਕੈਨਰ ਵਿਚੋਂ ਵਾਰ-ਵਾਰ ਲੰਘਣ ’ਤੇ ਇਸ ਵਿਚੋਂ ਨਿਕਲਣ ਵਾਲੀਆਂ ਅਲਟਰਾ ਕਿਰਨਾਂ ਦਾ ਸਿਹਤ ’ਤੇ ਬੁਰਾ ਪ੍ਰਭਾਵ ਹੁੰਦਾ ਹੈ। ਇਸ ਗੱਲ ਨੂੰ ਧਿਆਨ 'ਚ ਰੱਖਦਿਆਂ ਹੀ ਫਿਲਹਾਲ ਉੱਚ ਅਧਿਕਾਰੀਆਂ ਨੇ ਇਸ ਯੋਜਨਾ ਨੂੰ ਰੋਕ ਦਿੱਤਾ ਹੈ। ਅਧਿਕਾਰੀਆਂ ਦੀ ਮੰਨੀਏ ਤਾਂ ਵਾਰ-ਵਾਰ ਜੇਕਰ ਕੋਈ ਵਿਅਕਤੀ ਬਾਡੀ ਸਕੈਨਰ ਵਿਚੋਂ ਲੰਘਦਾ ਹੈ ਤਾਂ ਇਸਦਾ ਉਸਦੀ ਸਿਹਤ ’ਤੇ ਮਾੜਾ ਅਸਰ ਪੈਂਦਾ ਹੈ। ਕੈਦੀਆਂ ਦੀ ਸਿਹਤ ਨੂੰ ਧਿਆਨ 'ਚ ਰੱਖਦੇ ਹੋਏ ਹੀ ਫਿਲਹਾਲ ਇਸ ਯੋਜਨਾ ਨੂੰ ਰੋਕਿਆ ਗਿਆ ਹੈ।
ਪਿਛਲੇ ਸਾਲ ਕੈਦੀਆਂ ਕੋਲੋਂ ਬਰਾਮਦ ਕੀਤੇ ਗਏ ਸਨ 10 ਮੋਬਾਇਲ ਅਤੇ ਨਸ਼ੇ ਵਾਲਾ ਪਦਾਰਥ
ਜੇਲ੍ਹ ਮੈਨੇਜਮੈਂਟ ਵਲੋਂ ਇੱਥੋਂ ਦੀ ਸੁਰੱਖਿਆ ਨੂੰ ਧਿਆਨ 'ਚ ਰੱਖਦੇ ਹੋਏ ਇੱਥੇ ਸਥਿਤ ਕੈਦੀਆਂ ਦੀਆਂ ਬੈਰਕਾਂ 'ਚ ਵਾਰ-ਵਾਰ ਅਚਾਨਕ ਚੈਕਿੰਗ ਕੀਤੀ ਜਾਂਦੀ ਹੈ। ਅਜਿਹੇ 'ਚ ਪਿਛਲੇ ਸਾਲ ਕੀਤੀ ਗਈ ਚੈਕਿੰਗ ਦੌਰਾਨ ਇੱਥੇ ਕੈਦੀਆਂ ਕੋਲੋਂ 10 ਮੋਬਾਇਲ ਫੋਨ ਅਤੇ ਨਸ਼ੇ ਵਾਲਾ ਪਦਾਰਥ ਮਿਲਿਆ ਸੀ। ਇਸ ਸਬੰਧੀ ਇਨ੍ਹਾਂ ਕੈਦੀਆਂ ਖ਼ਿਲਾਫ਼ ਜੇਲ੍ਹ ਅਧਿਕਾਰੀ ਦੀ ਸ਼ਿਕਾਇਤ ’ਤੇ ਕੇਸ ਵੀ ਦਰਜ ਕੀਤੇ ਗਏ ਸਨ। ਦੂਜੇ ਪਾਸੇ ਇਸ ਪੂਰੇ ਮਾਮਲੇ 'ਚ ਜੇਲ ਦੇ 3 ਕੰਟਰੈਕਟ ਕਾਮਿਆਂ ਦਾ ਨਾਂ ਸਾਹਮਣੇ ਆਉਣ ’ਤੇ ਉਨ੍ਹਾਂ ਨੂੰ ਵੀ ਬਰਖ਼ਾਸਤ ਕਰ ਦਿੱਤਾ ਗਿਆ ਸੀ। ਅਜਿਹੇ 'ਚ ਇਨ੍ਹਾਂ ਮਾਮਲਿਆਂ ਨੂੰ ਧਿਆਨ 'ਚ ਰੱਖਦੇ ਹੋਏ ਹੀ ਜੇਲ੍ਹ 'ਚ ਬਾਡੀ ਸਕੈਨਰ ਲਾਏ ਜਾਣ ਦੀ ਯੋਜਨਾ ਤਿਆਰ ਕੀਤੀ ਗਈ ਸੀ, ਜਿਸ ਨਾਲ ਪੇਸ਼ੀ ਤੇ ਪੈਰੋਲ ਤੋਂ ਵਾਪਸ ਆਉਣ ਵਾਲੇ ਕੈਦੀਆਂ ਨੂੰ ਜਦੋਂ ਜੇਲ੍ਹ 'ਚ ਦਾਖ਼ਲ ਕਰਵਾਇਆ ਜਾਵੇ ਤਾਂ ਉਨ੍ਹਾਂ ਨੂੰ ਇਸ ਸਕੈਨਰ ਵਿਚੋਂ ਕੱਢਿਆ ਜਾਵੇ, ਤਾਂ ਜੋ ਉਨ੍ਹਾਂ ਵਲੋਂ ਜੇਕਰ ਆਪਣੇ ਸਰੀਰ 'ਚ ਕਿਸੇ ਵੀ ਤਰ੍ਹਾਂ ਦਾ ਕੋਈ ਸਮਾਨ ਲੁਕਾ ਕੇ ਲਿਆਂਦਾ ਜਾ ਰਿਹਾ ਹੈ ਤਾਂ ਉਸ ਨੂੰ ਫੜ੍ਹਿਆ ਜਾ ਸਕੇ। ਸੂਤਰਾਂ ਦੀ ਮੰਨੀਏ ਤਾਂ ਜ਼ਿਆਦਾਤਰ ਮਾਮਲਿਆਂ 'ਚ ਕੈਦੀ ਆਪਣੇ ਗੁਪਤ ਅੰਗਾਂ ਵਿਚ ਸਮਾਨ ਲੁਕਾ ਕੇ ਜੇਲ੍ਹ 'ਚ ਲੈ ਆਉਂਦੇ ਹਨ।
ਕੈਦੀਆਂ ਦੀ ਗੰਭੀਰਤਾ ਨਾਲ ਚੈਕਿੰਗ ਕਰਨ ਲਈ ਹੋਰ ਬਦਲ ਵੇਖੇ ਜਾ ਰਹੇ
ਬਾਡੀ ਸਕੈਨਰ ਲਾਏ ਜਾਣ ਸਬੰਧੀ ਜਾਣਕਾਰੀ ਦਿੰਦਿਆਂ ਆਈ. ਜੀ. ਦੀਪਕ ਪੁਰੋਹਿਤ ਨੇ ਦੱਸਿਆ ਕਿ ਜੇਲ੍ਹ ਮੈਨੇਜਮੈਂਟ ਵਲੋਂ ਇਕ ਟੀਮ ਬਾਡੀ ਸਕੈਨਰ ਦਾ ਟ੍ਰਾਇਲ ਲੈਣ ਗਈ ਸੀ। ਇਸ ਸਮੇਂ ਇਕ ਗੱਲ ਸਾਹਮਣੇ ਆਈ ਹੈ ਕਿ ਜੇਕਰ ਕਿਸੇ ਵਿਅਕਤੀ ਨੂੰ ਵਾਰ-ਵਾਰ ਇਸ ਬਾਡੀ ਸਕੈਨਰ ਵਿਚੋਂ ਨਿਕਲਣਾ ਪੈਂਦਾ ਹੈ ਤਾਂ ਇਸ ਵਿਚੋਂ ਨਿਕਲਣ ਵਾਲੀਆਂ ਕਿਰਨਾਂ ਦਾ ਉਸ ਵਿਅਕਤੀ ਦੀ ਸਿਹਤ ’ਤੇ ਬੁਰਾ ਅਸਰ ਪੈਂਦਾ ਹੈ। ਅਜਿਹੇ 'ਚ ਇਸ ਗੱਲ ਨੂੰ ਧਿਆਨ ਵਿਚ ਰੱਖਦੇ ਹੋਏ ਫਿਲਹਾਲ ਇਸ ਯੋਜਨਾ ਨੂੰ ਰੋਕਿਆ ਗਿਆ ਹੈ। ਕੈਦੀਆਂ ਦੀ ਗੰਭੀਰਤਾ ਨਾਲ ਚੈਕਿੰਗ ਕਰਨ ਲਈ ਫਿਲਹਾਲ ਹੋਰ ਬਦਲ ਨੂੰ ਵੇਖਿਆ ਜਾ ਰਿਹਾ ਹੈ।
ਰੋਡ ਸ਼ੋਅ ਨੇ ਸਾਬਿਤ ਕਰ ਦਿੱਤਾ ਕਿ ਭਾਜਪਾ ਚੋਣ ਜਿੱਤ ਰਹੀ ਹੈ: ਜੀਵਨ ਗੁਪਤਾ
NEXT STORY