ਖਰੜ (ਅਮਰਦੀਪ) – ਖਰੜ ਸ਼ਹਿਰ ਸੈਕਸ ਤੇ ਅਪਰਾਧ ਦੀਆਂ ਘਟਨਾਵਾਂ ਵਿਚ ਅੱਗੇ ਜਾ ਰਿਹਾ ਹੈ, ਜੋ ਕਿ ਵਧੇਰੇ ਚਿੰਤਾ ਦਾ ਵਿਸ਼ਾ ਹੈ ਤੇ ਅਜੇ ਪਿਛਲੇ ਦਿਨੀਂ ਹੀ ਨਿਊ ਸੰਨੀ ਇਨਕਲੇਵ ਦੀ ਕੋਠੀ ਵਿਚ ਦੇਹ ਵਪਾਰ ਦਾ ਧੰਦਾ ਕਰਦੀਆਂ ਲੜਕੀਆਂ ਨੂੰ ਕਾਬੂ ਕੀਤਾ ਗਿਆ ਸੀ। ਅੱਜ ਥਾਣਾ ਸਿਟੀ ਪੁਲਸ ਨੇ ਨਿਊ ਸੰਨੀ ਇਨਕਲੇਵ ਦੀ ਮੇਨ ਮਾਰਕੀਟ ਵਿਚ ਯੂਨੀਕ ਸੈਲੂਨ ਅੰਦਰ ਮਸਾਜ ਦੀ ਆੜ ਹੇਠ ਦੇਹ ਵਪਾਰ ਕਰਦੀਆਂ ਤਿੰਨ ਵਿਦੇਸ਼ੀ ਲੜਕੀਆਂ ਨੂੰ ਗਾਹਕ ਸਮੇਤ ਗ੍ਰਿਫਤਾਰ ਕੀਤਾ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਥਾਣਾ ਸਿਟੀ ਦੇ ਐੱਸ. ਐੱਚ. ਓ. ਰਾਜੇਸ਼ ਹਸਤੀਰ ਨੇ ਦੱਸਿਆ ਕਿ ਪੁਲਸ ਨੂੰ ਸੂਚਨਾ ਮਿਲੀ ਸੀ ਕਿ ਨਿਊ ਸੰਨੀ ਇਨਕਲੇਵ ਦੀ ਮੁੱਖ ਮਾਰਕੀਟ ਵਿਚ ਇਕ ਯੂਨੀਕ ਸੈਲੂਨ, ਜਿਸ ਨੂੰ ਕਿੰਨਰ ਬੌਬੀ ਚਲਾ ਰਿਹਾ ਹੈ, ਵਿਚ ਮਸਾਜ ਦੀ ਆੜ ਹੇਠ ਵਿਦੇਸ਼ੀ ਲੜਕੀਆਂ ਦੇਹ ਵਪਾਰ ਦਾ ਧੰਦਾ ਕਰਦੀਆਂ ਹਨ। ਅੱਜ ਪੁਲਸ ਨੇ ਛਾਪਾ ਮਾਰ ਕੇ ਮੌਕੇ ਤੋਂ 3 ਵਿਦੇਸ਼ੀ ਲੜਕੀਆਂ ਬਸੀਬਾ ਵਾਸੀ ਯੂਕ੍ਰੇਨ, ਕਰੀਨਾ ਵਾਸੀ ਰਸ਼ੀਅਨ, ਬਹੀਰਾ ਰਸ਼ੀਅਨ, ਮਸਾਜ ਮਾਲਕ ਕਿੰਨਰ ਬੌਬੀ ਤੇ ਇਕ ਗਾਹਕ ਮਕਬੂਲ ਖਰੜ ਨੂੰ ਗ੍ਰਿਫਤਾਰ ਕੀਤਾ ਹੈ।
ਚੋਰਾਂ ਵੱਲੋਂ ਏ. ਟੀ. ਐੱਮ. ਨੂੰ ਲੁੱਟਣ ਦੀ ਕੋਸ਼ਿਸ਼
NEXT STORY