ਗੁਰਦਾਸਪੁਰ, (ਦੀਪਕ)- ਐੱਸ. ਪੀ. ਆਪਰੇਸ਼ਨ ਜੀ. ਆਰ. ਪੀ. ਪੰਜਾਬ ਅਮਨਦੀਪ ਕੌਰ ਵੱਲੋਂ ਬੰਬ ਨਿਰੋਧਕ ਦਸਤੇ ਤੇ ਡੌਗ ਸਕੁਐਡ ਨਾਲ ਗੁਰਦਾਸਪੁਰ, ਬਟਾਲਾ ਤੇ ਪਠਾਨਕੋਟ ਤੱਕ ਰੇਲਵੇ ਲਾਈਨਾਂ ਤੇ ਸਟੇਸ਼ਨਾਂ ਦੀ ਗੰਭੀਰਤਾ ਨਾਲ ਜਾਂਚ ਕੀਤੀ ਗਈ।ਐੱਸ. ਪੀ. ਅਮਨਦੀਪ ਕੌਰ ਨੇ ਦੱਸਿਆ ਕਿ ਏ. ਡੀ. ਜੀ. ਪੀ. ਰੇਲਵੇ ਰੋਹਿਤ ਚੌਧਰੀ ਵੱਲੋਂ ਉਨ੍ਹਾਂ ਦੀ ਵਿਸ਼ੇਸ਼ ਤੌਰ 'ਤੇ ਗਣਤੰਤਰ ਦਿਵਸ 'ਤੇ ਸੁਰੱਖਿਆ ਪ੍ਰਬੰਧਾਂ ਨੂੰ ਮੁੱਖ ਰੱਖਦਿਆਂ ਤੇ ਮਿਲ ਰਹੀਆਂ ਧਮਕੀਆਂ ਕਾਰਨ ਜ਼ਿਲਾ ਗੁਰਦਾਸਪੁਰ 'ਚ ਡਿਊਟੀ ਲਾਈ ਗਈ ਹੈ। ਉਨ੍ਹਾਂ ਨਾਲ ਡੌਗ ਸਕੁਐਡ ਟੀਮ ਤੇ ਬੰਬ ਨਿਰੋਧਕ ਦਸਤਾ ਤਾਇਨਾਤ ਹੈ।
ਉਨ੍ਹਾਂ ਦੱਸਿਆ ਕਿ ਅੱਜ ਉਨ੍ਹਾਂ ਵੱਲੋਂ ਉਕਤ ਟੀਮਾਂ ਨਾਲ ਰੇਲਵੇ ਸਟੇਸ਼ਨ ਬਟਾਲਾ ਤੋਂ ਧਾਰੀਵਾਲ ਤੇ ਗੁਰਦਾਸਪੁਰ ਤੋਂ ਪਠਾਨਕੋਟ ਤੱਕ ਰੇਲਵੇ ਲਾਈਨਾਂ ਦੀ ਗੰਭੀਰਤਾ ਨਾਲ ਜਾਂਚ ਕੀਤੀ ਗਈ। ਇਸ ਸਾਰੇ ਖੇਤਰ ਵਿਚ ਪੈਂਦੇ ਸਟੇਸ਼ਨਾਂ 'ਤੇ ਮੁਸਾਫਿਰਾਂ ਤੇ ਰੇਲ ਗੱਡੀਆਂ ਦੀ ਜਾਂਚ ਕੀਤੀ ਗਈ। ਉਨ੍ਹਾਂ ਦੱਸਿਆ ਕਿ ਗਣਤੰਤਰ ਦਿਵਸ ਮੌਕੇ ਸ਼ਰਾਰਤੀ ਅਨਸਰਾਂ ਦੀ ਅੱਖ ਵੀ ਫੜਕਣ ਨਹੀਂ ਦਿੱਤੀ ਜਾਵੇਗੀ।ਇਸ ਮੌਕੇ ਐੱਸ. ਐੱਚ. ਓ. ਰੇਲਵੇ ਜੀ. ਆਰ. ਪੀ. ਪਠਾਨਕੋਟ ਬਲਬੀਰ ਸਿੰਘ, ਰੇਲਵੇ ਚੌਕੀ ਗੁਰਦਾਸਪੁਰ ਦੇ ਇੰਚਾਰਜ ਪਲਵਿੰਦਰ ਸਿੰਘ, ਐੱਸ. ਪੀ. ਦੇ ਰੀਡਰ ਮਹਿੰਦਰਪਾਲ ਸਿੰਘ, ਹੈੱਡ ਕਾਂਸਟੇਬਲ ਗੁਰਮੁੱਖ ਸਿੰਘ, ਸਵਰਨ ਸਿੰਘ, ਹਰਪਾਲ ਸਿੰਘ, ਸੇਵਾ ਸਿੰਘ, ਕੁਲਦੀਪ ਸਿੰਘ, ਹਰਦੇਵ ਸਿੰਘ, ਗੁਰਮੇਲ ਸਿੰਘ, ਹਰਪ੍ਰੀਤ ਸਿੰਘ, ਰਾਜੀਵ ਸੈਣੀ, ਪੀ. ਐੱਚ. ਸੀ. ਪ੍ਰਕਾਸ਼ ਚੰਦ, ਸਟੇਸ਼ਨ ਮਾਸਟਰ ਅਸ਼ੋਕ ਕੁਮਾਰ ਆਦਿ ਹਾਜ਼ਰ ਸਨ।
ਲਾਟਰੀ ਦੀ ਦੁਕਾਨ 'ਚ ਅੱਗ ਲੱਗਣ ਨਾਲ ਸਾਮਾਨ ਤੇ ਨਕਦੀ ਸੜ ਕੇ ਸੁਆਹ
NEXT STORY