ਪਟਿਆਲਾ : ਪਟਿਆਲਾ ਦੇ ਦਰਸ਼ਨ ਨਗਰ 'ਚ ਬੰਬ ਬਣਾਉਣ ਦਾ ਖੁਲਾਸਾ ਹੋਣ ਤੋਂ ਬਾਅਦ ਮ੍ਰਿਤਕ ਇੰਜੀਨੀਅਰ ਰਜਤਵੀਰ ਦੇ ਘਰ ਜਲੰਧਰ ਪੀ. ਏ. ਪੀ. ਪੁਲਸ ਵਲੋਂ ਚੈਕਿੰਗ ਕੀਤੀ ਗਈ। ਰਜਤਵੀਰ ਦੇ ਦੋਵੇਂ ਘਰਾਂ ਦੀ ਪੁਲਸ ਟੀਮ ਵਲੋਂ ਬਾਰੀਕੀ ਨਾਲ ਜਾਂਚ ਕੀਤੀ ਗਈ। ਪੁਲਸ ਅਧਿਕਾਰੀ ਨੇ ਦੱਸਿਆ ਕਿ ਜਾਂਚ ਦੌਰਾਨ ਇਹ ਗੱਲ ਸਾਹਮਣੇ ਆਈ ਹੈ ਕਿ ਰਜਤਵੀਰ ਘਰੇਲੂ ਸਮਾਨ ਰਾਹੀਂ ਹੀ ਬੰਬ ਤਿਆਰ ਕਰਦਾ ਸੀ, ਇੰਨਾ ਹੀ ਨਹੀਂ ਰਜਤਵੀਰ ਵਲੋਂ ਇਨ੍ਹਾਂ ਬੰਬਾਂ ਵਿਚ ਪਟਾਕਿਆਂ 'ਚ ਇਸਤੇਮਾਲ ਹੋਣ ਵਾਲੇ ਪਦਾਰਥਾਂ ਦੀ ਵੀ ਵਰਤੋਂ ਕੀਤੀ ਜਾਂਦੀ ਸੀ।
ਗੌਰਤਲਬ ਹੈ ਕਿ ਦਰਸ਼ਨ ਨਗਰ 'ਚ ਇੰਜੀਨੀਅਰ ਰਜਤਵੀਰ ਸਿੰਘ ਸੋਢੀ ਵਲੋਂ ਗੈਰ ਕਾਨੂੰਨੀ ਬੰਬ ਬਣਾਉਣ ਦਾ ਖੁਲਾਸਾ ਹੋਣ ਪਿੱਛੋਂ ਰਜਤਵੀਰ ਵਲੋਂ ਖੁਦਕੁਸ਼ੀ ਕਰ ਲਈ ਗਈ। ਇੰਨਾ ਹੀ ਨਹੀਂ ਰਜਤਵੀਰ ਦੇ ਪਿਤਾ ਦੀ ਗ੍ਰਿਫਤਾਰੀ ਤੋਂ ਬਾਅਦ ਰਜਤਵੀਰ ਦੀ ਮਾਂ ਨੇ ਵੀ ਫਾਹਾ ਲੈ ਕੇ ਖੁਦਕੁਸ਼ੀ ਕਰ ਲਈ। ਜਾਂਚ ਪਿੱਛੋਂ ਪੁਲਸ ਨੂੰ ਰਜਤਵੀਰ ਦੇ ਘਰੋਂ 15 ਬੰਬ ਮਿਲੇ ਸਨ ਜਿਨ੍ਹਾਂ ਨੂੰ ਨਸ਼ਟ ਕਰ ਦਿੱਤਾ ਗਿਆ ਹੈ।
ਹੁਣ ਬਦਲੇਗਾ ਪੜਾਈ ਦਾ ਰੁਝਾਨ, ਸਕੂਲ 'ਚ ਕਾਪੀ-ਪੈਨ ਦੀ ਥਾਂ ਹੋਵੇਗੀ ਟੈਬ ਦੀ ਵਰਤੋ
NEXT STORY