ਲੁਧਿਆਣਾ (ਗੌਤਮ) : ਹੈਬੋਵਾਲ ਇਲਾਕੇ 'ਚ ਬੁਟੀਕ 'ਚ ਕੰਮ ਕਰਨ ਵਾਲੇ ਨੌਜਵਾਨ ਨੇ ਮਾਲਕ ਦੀ ਬੇਟੀ ਨੂੰ ਕਿਡਨੈਪ ਕਰ ਲਿਆ। ਲੜਕੀ ਕਿਡਨੈਪ ਕਰਕੇ ਨਾਜਾਇਜ਼ ਹਿਰਾਸਤ 'ਚ ਰੱਖਣ ਦੇ ਦੋਸ਼ 'ਚ ਥਾਣਾ ਹੈਬੋਵਾਲ ਦੀ ਪੁਲਸ ਨੇ ਮੁਕੱਦਮਾ ਦਰਜ ਕੀਤਾ ਹੈ। ਪੁਲਸ ਨੇ ਲੜਕੀ ਦੇ ਪਿਤਾ ਦੇ ਬਿਆਨ 'ਤੇ ਉਕਤ ਨੌਜਵਾਨ ਸੁਮਿਤ ਖਿਲਾਫ ਕੇਸ ਦਰਜ ਕੀਤਾ ਹੈ। ਪੁਲਸ ਨੂੰ ਦਿੱਤੀ ਸ਼ਿਕਾਇਤ 'ਚ ਉਕਤ ਨੇ ਦੱਸਿਆ ਕਿ ਉਕਤ ਦੋਸ਼ੀ ਉਨ੍ਹਾਂ ਦੇ ਬੁਟੀਕ 'ਚ ਕੰਮ ਕਰਦਾ ਸੀ।
ਉਸ ਦੀ ਬੇਟੀ ਘਰੋਂ ਸਾਮਾਨ ਲੈਣ ਗਈ ਪਰ ਵਾਪਸ ਨਹੀਂ ਆਈ। ਕਾਫੀ ਸਮੇਂ ਤੱਕ ਉਸ ਦੀ ਭਾਲ ਕੀਤੀ ਗਈ ਪਰ ਕੁਝ ਪਤਾ ਨਾ ਲੱਗਾ। ਭਾਲ ਕਰਨ 'ਤੇ ਪਤਾ ਲੱਗਾ ਕਿ ਉਕਤ ਦੋਸ਼ੀ ਵੀ ਗਾਇਬ ਹੈ ਅਤੇ ਉਸ ਨੇ ਉਨ੍ਹਾਂ ਦੀ ਬੇਟੀ ਨੂੰ ਕਿਡਨੈਪ ਕਰਕੇ ਨਾਜਾਇਜ਼ ਹਿਰਾਸਤ 'ਚ ਰੱਖਿਆ ਹੋਇਆ ਹੈ।
ਨਵੇਂ ਸਾਲ ਦੇ ਸੁਆਗਤ 'ਚ ਦੇਰ ਰਾਤ ਤੱਕ ਜਸ਼ਨ 'ਚ ਡੁੱਬੇ ਰਹੇ 'ਜਲੰਧਰੀਏ' (ਤਸਵੀਰਾਂ)
NEXT STORY