ਟਾਂਡਾ ਉੜਮੁੜ (ਵਰਿੰਦਰ ਪੰਡਿਤ, ਮੋਮੀ) : ਬੀਤੀ ਰਾਤ ਟਾਂਡਾ ਹੁਸ਼ਿਆਰਪੁਰ ਰੋਡ 'ਤੇ ਪਿੰਡ ਰਾਮਪੁਰ (ਅੱਡਾ ਸਰਾਂ) ਨਜ਼ਦੀਕ ਵਾਪਰੇ ਸੜਕ ਹਾਦਸੇ 'ਚ ਮੋਟਰਸਾਈਕਲ ਸਵਾਰ ਦੀ ਮੌਤ ਹੋ ਗਈ। ਹਾਦਸਾ ਬੀਤੀ ਰਾਤ 8.40 ਵਜੇ ਦੇ ਕਰੀਬ ਉਸ ਸਮੇਂ ਵਾਪਰਿਆ ਜਦੋਂ ਆਪਣੇ ਘਰ ਅਲਾਵਲਪੁਰ (ਆਦਮਪੁਰ ) ਜਾ ਰਹੇ ਮੋਟਰਸਾਈਕਲ ਸਵਾਰ ਧੀਰਜ ਕੁਮਾਰ ਬੰਟੀ ਪੁੱਤਰ ਚਰਨ ਦਾਸ 'ਚ ਕਿਸੇ ਅਣਪਛਾਤੇ ਵਾਹਨ ਨੇ ਟੱਕਰ ਮਾਰ ਦਿੱਤੀ।ਗੰਭੀਰ ਜ਼ਖ਼ਮੀ ਹਾਲਤ 'ਚ ਸੜਕ 'ਤੇ ਡਿੱਗੇ ਧੀਰਜ ਨੂੰ ਕਿਸੇ ਰਾਹਗੀਰ ਨੇ ਸਰਕਾਰੀ ਹਸਪਤਾਲ ਹੁਸ਼ਿਆਰਪੁਰ ਪਹੁੰਚਾਇਆ ਪਰ ਉਸਦੀ ਉੱਥੇ ਮੌਤ ਹੋ ਗਈ। ਟਾਂਡਾ ਪੁਲਸ ਨੇ ਮ੍ਰਿਤਕ ਦੇ ਭਰਾ ਮੁਨੀਸ਼ ਕੁਮਾਰ ਦੇ ਬਿਆਨਾਂ ਦੇ ਆਧਾਰ 'ਤੇ ਅਣਪਛਾਤੇ ਵਾਹਨ ਚਾਲਕ ਦੇ ਖ਼ਿਲਾਫ਼ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਦੱਸ ਦਈਏ ਕਿ ਮ੍ਰਿਤਕ ਟਰੱਕਾਂ 'ਚ ਸ਼ੈਲਰਾਂ ਦੀ ਫੱਕ ਭਰਨ ਦਾ ਕੰਮ ਕਰਦਾ ਸੀ। ਮੌਕੇ 'ਤੇ ਪੁੱਜੇ ਥਾਣੇਦਾਰ ਮਹੇਸ਼ ਕੁਮਾਰ ਹਾਦਸੇ ਦੀ ਜਾਂਚ ਕਰ ਰਹੇ ਹਨ। |
ਇਹ ਵੀ ਪੜ੍ਹੋ : ਕਲਯੁਗੀ ਨੂੰਹ ਦੀ ਖ਼ੌਫਨਾਕ ਹਰਕਤ, ਭੈਣ ਤੇ ਆਪਣੇ ਦੋਸਤ ਨਾਲ ਮਿਲ ਕੇ ਕੀਤਾ ਸਹੁਰੇ ਦਾ ਕਤਲ
ਹਾਦਸੇ 'ਚ ਔਰਤ ਦੀ ਮੌਤ
ਟਾਂਡਾ ਉੜਮੁੜ (ਪੰਡਿਤ, ਮੋਮੀ) : ਹਾਈਵੇਅ 'ਤੇ ਟੋਲ ਕੰਪਨੀ ਵੱਲੋਂ ਸੜਕ ਲਈ ਕੰਮ 'ਤੇ ਲਾਈ ਲੇਬਰ 'ਚੋਂ ਇਕ ਔਰਤ ਦੀ ਦੁਪਹਿਰ (ਬੁੱਧਵਾਰ) ਇਕ ਕਾਰ ਦੀ ਲਪੇਟ 'ਚ ਆ ਜਾਣ ਨਾਲ ਮੌਤ ਹੋਣ ਦੀ ਸੂਚਨਾ ਹੈ। ਔਰਤ ਦੀ ਪਛਾਣ ਦਰਸ਼ਨ ਕੌਰ ਪਤਨੀ ਰੇਸ਼ਮ ਸਿੰਘ ਵਾਸੀ ਪੰਡੋਰੀ (ਝਾਵਾਂ) ਦੇ ਰੂਪ ਵਿਚ ਹੋਈ ਹੈ।
ਹਾਦਸਾ ਦੁਪਹਿਰ 3.30 ਵਜੇ ਦੇ ਕਰੀਬ ਉਸ ਸਮੇਂ ਵਾਪਰਿਆ ਜਦੋਂ ਅੱਡਾ ਖੁੱਡਾ ਨਜ਼ਦੀਕ ਹੋਰ ਲੇਬਰ ਨਾਲ ਸੜਕ 'ਤੇ ਕੰਮ ਕਰ ਰਹੀ ਦਰਸ਼ਨ ਕੌਰ ਨੂੰ ਟਾਂਡਾ ਤੋਂ ਪਠਾਨਕੋਟ ਵੱਲ ਜਾ ਰਹੀ ਤੇਜ਼ ਰਫਤਾਰ ਕਾਰ ਨੇ ਟੱਕਰ ਮਾਰ ਦਿੱਤੀ। ਜਿਸਦੇ ਸਿੱਟੇ ਵਜੋਂ ਉਸਦੀ ਮੌਕੇ 'ਤੇ ਹੀ ਮੌਤ ਹੋ ਗਈ। ਟੱਕਰ ਮਾਰਨ ਵਾਲਾ ਕਾਰ ਚਾਲਕ ਗੱਡੀ ਲੈ ਕੇ ਮੌਕੇ ਤੋਂ ਫਰਾਰ ਹੋ ਗਿਆ। ਟਾਂਡਾ ਪੁਲਸ ਦੇ ਥਾਣੇਦਾਰ ਗੁਰਮੀਤ ਸਿੰਘ ਨੇ ਮੌਕੇ 'ਤੇ ਪਹੁੰਚ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ।
ਇਹ ਵੀ ਪੜ੍ਹੋ : ਕੋਰੋਨਾ ਤੋਂ ਬਾਅਦ ਮਹਿੰਗਾਈ ਦੀ ਮਾਰ, ਆਸਮਾਨ ਛੂਹਣ ਲੱਗੇ ਸਬਜ਼ੀਆਂ ਦੇ ਭਾਅ
ਫਰੀਦਕੋਟ ਦੇ ਮਹਾਰਾਜੇ ਦੇ ਦੋਹਤਾ-ਦੋਹਤੀ ਸਮੇਤ 23 'ਤੇ ਮੁਕੱਦਮਾ ਦਰਜ,ਜਾਅਲੀ ਵਸੀਅਤ ਬਣਾਉਣ ਦਾ ਦੋਸ਼
NEXT STORY