ਮੋਗਾ(ਅਜ਼ਾਦ)— ਮੋਗਾ ਪੁਲਸ ਨੇ ਬੀਤੀ 3 ਮਈ 2017 ਨੂੰ ਵਿਆਹ ਦਾ ਝਾਂਸਾ ਦੇ ਕੇ ਇਕ ਨਾਬਾਲਗ ਵਿਦਿਆਰਥਣ ਨੂੰ ਫੁਸਲਾ ਕੇ ਲੈ ਜਾਣ ਵਾਲੇ ਕਥਿਤ ਦੋਸ਼ੀ ਸੋਨੂੰ ਸਿੰਘ ਅਤੇ ਨਾਬਾਲਗ ਵਿਦਿਆਰਥਣ ਨੂੰ ਕਾਬੂ ਕਰ ਲਿਆ ਹੈ। ਇਸ ਸੰਬੰਧ 'ਚ ਜਾਣਕਾਰੀ ਦਿੰਦੇ ਹੋਏ ਸਹਾਇਕ ਥਾਣੇਦਾਰ ਅਮਰਜੀਤ ਸਿੰਘ ਨੇ ਦੱਸਿਆ ਕਿ ਇਸ ਸੰਬੰਧ 'ਚ ਪੁਲਸ ਵੱਲੋਂ 5 ਮਈ 2017 ਨੂੰ ਕਥਿਤ ਦੋਸ਼ੀ ਦੇ ਖਿਲਾਫ ਨਾਬਾਲਗ ਵਿਦਿਆਰਥਣ ਨੂੰ ਫੁਸਲਾ ਕੇ ਲੈ ਜਾਣ ਦੇ ਦੋਸ਼ਾਂ ਦੇ ਤਹਿਤ ਲੜਕੀ ਦੇ ਪਰਿਵਾਰ ਵਾਲਿਆਂ ਦੇ ਬਿਆਨਾਂ 'ਤੇ ਸੋਨੂੰ ਸਿੰਘ ਪੁੱਤਰ ਬੂਟਾ ਸਿੰਘ ਨਿਵਾਸੀ ਪਿੰਡ ਤਿਵਾੜਾ ਜਲਾਲਾਬਾਦ (ਫਾਜ਼ਿਲਕਾ) ਖਿਲਾਫ ਮਾਮਲਾ ਦਰਜ ਕੀਤਾ ਗਿਆ ਸੀ। ਜਿਸ 'ਚ ਸ਼ਿਕਾਇਤ ਕਰਤਾ ਨੇ ਕਿਹਾ ਸੀ ਕਿ ਉਸ ਦੀ ਬੇਟੀ (16) ਜੋ 11ਵੀਂ ਕਲਾਸ 'ਚ ਪੜ੍ਹਦੀ ਸੀ ਅਤੇ ਜਦੋਂ ਉਹ ਘਰ 'ਚੋਂ ਸਕੂਲ ਪੜ੍ਹਣ ਲਈ ਗਈ ਸੀ ਤਾਂ ਉਸ ਨੂੰ ਕੋਈ ਅਣਪਛਾਤਾ ਲੜਕਾ ਵਿਆਹ ਦਾ ਝਾਂਸਾ ਦੇ ਕੇ ਫੁਸਲਾ ਕੇ ਲੈ ਗਿਆ ਹੈ। ਲੜਕੀ ਦੀ ਤਲਾਸ਼ ਕੀਤੀ ਗਈ ਤਾਂ ਪਤਾ ਲੱਗਾ ਕਿ ਸੋਨੂੰ ਸਿੰਘ ਸਾਡੀ ਬੇਟੀ ਨੂੰ ਲੈ ਕੇ ਗਿਆ ਹੈ। ਜਾਂਚ ਅਧਿਕਾਰੀ ਨੇ ਕਿਹਾ ਕਿ ਕਥਿਤ ਦੋਸ਼ੀ ਲੜਕਾ ਅਤੇ ਲੜਕੀ ਨੂੰ ਕਾਬੂ ਕਰ ਲਿਆ ਗਿਆ ਹੈ। ਕਥਿਤ ਦੋਸ਼ੀ ਲੜਕੇ ਨੂੰ ਮਾਣਯੋਗ ਅਦਾਲਤ ਵਿਚ ਪੇਸ਼ ਕੀਤਾ ਗਿਆ, ਜਿਸ ਨੂੰ ਜੁਡੀਸ਼ੀਅਲ ਹਿਰਾਸਤ ਵਿਚ ਭੇਜਿਆ ਗਿਆ। ਜਦਕਿ ਲੜਕੀ ਨੂੰ ਉਸ ਦੇ ਪਰਿਵਾਰ ਵਾਲਿਆਂ ਦੇ ਹਵਾਲੇ ਕਰ ਦਿੱਤਾ। ਜਿਸ ਤੇ ਮਾਣਯੋਗ ਅਦਾਲਤ 'ਚ ਅ/ਧ 164 ਦੇ ਬਿਆਨ ਦਰਜ ਕਰਵਾਉਣ ਦੇ ਬਾਅਦ ਅਗਲੇਰੀ ਜਾਂਚ ਕੀਤੀ ਜਾਵੇਗੀ।
ਜੇਕਰ ਤੁਹਾਨੂੰ ਵੀ ਆਉਂਦੀ ਹੈ ਇਸ ਨੰਬਰ ਤੋਂ ਕਾਲ ਤਾਂ ਹੋ ਜਾਓ ਸਾਵਧਾਨ, ਤੁਹਾਡੇ ਨਾਲ ਵੀ ਹੋ ਸਕਦਾ ਹੈ ਅਜਿਹਾ
NEXT STORY