ਤਰਨਤਾਰਨ (ਰਮਨ)-ਜ਼ਮੀਨ ’ਤੇ ਡਿੱਗੇ ਅੰਬਾਂ ਨੂੰ ਚੁੱਕਣ ਦੇ ਜੁਰਮ ਹੇਠ ਕੁਝ ਵਿਅਕਤੀਆਂ ਵੱਲੋਂ ਜਿੱਥੇ ਦੋ ਨਾਬਾਲਗਾਂ ਦੀ ਬੁਰੀ ਤਰ੍ਹਾਂ ਕੁੱਟਮਾਰ ਕਰਦੇ ਹੋਏ ਉਨ੍ਹਾਂ ਦੇ ਕੇਸਾਂ ਦੀ ਬੇਅਦਬੀ ਕੀਤੀ ਗਈ, ਉੱਥੇ ਹੀ ਜਾਤੀਸੂਚਕ ਗਾਲ੍ਹਾਂ ਕੱਢਦੇ ਹੋਏ ਉਨ੍ਹਾਂ ਦੀ ਵੀਡੀਓ ਸੋਸ਼ਲ ਮੀਡੀਆ ’ਤੇ ਵਾਇਰਲ ਕਰ ਦਿੱਤੀ ਗਈ। ਇਹ ਮਾਮਲਾ ਬਾਲ ਸੁਰੱਖਿਆ ਮਹਿਕਮੇ ਦੇ ਧਿਆਨ ’ਚ ਆਉਣ ਉਪਰੰਤ ਕੁੱਟਮਾਰ ਕਰਨ ਵਾਲੇ ਵਿਅਕਤੀ ਖ਼ਿਲਾਫ਼ ਕਾਨੂੰਨੀ ਕਾਰਵਾਈ ਕਰਨ ਦੀ ਮੰਗ ਤੋਂ ਬਾਅਦ ਪੁਲਸ ਪ੍ਰਸ਼ਾਸਨ ਵੱਲੋਂ ਇਸ ਦੀ ਜਾਂਚ ਡੀ. ਐੱਸ. ਪੀ. ਵੱਲੋਂ ਮੁਕੰਮਲ ਕਰਵਾ ਲਈ ਗਈ ਹੈ। ਜਿਸ ਸਬੰਧੀ ਹੁਣ ਪੁਲਸ ਮੁਲਜ਼ਮਾਂ ਖ਼ਿਲਾਫ਼ ਮਾਮਲਾ ਦਰਜ ਕਰਨ ਜਾ ਰਹੀ ਹੈ।
ਇਹ ਵੀ ਪੜ੍ਹੋ: ਛੱਤੀਸਗੜ੍ਹ 'ਚ ਸ਼ਹੀਦ ਹੋਇਆ ਲੁਧਿਆਣਾ ਦਾ ITBP ਦਾ ਜਵਾਨ ਗੁਰਮੁੱਖ ਸਿੰਘ, ਪਰਿਵਾਰ ਬੋਲਿਆ ਸ਼ਹਾਦਤ 'ਤੇ ਹੈ ਮਾਣ
ਜਾਣਕਾਰੀ ਅਨੁਸਾਰ ਸੋਸ਼ਲ ਮੀਡੀਆ ਉੱਪਰ ਵਾਇਰਲ ਹੋਈ ਵੀਡੀਓ ’ਚ ਦੋ ਨਾਬਾਲਗ ਬੱਚਿਆਂ ਨੂੰ ਇਕ ਵਿਅਕਤੀ ਬੁਰੀ ਤਰ੍ਹਾਂ ਕੁੱਟਮਾਰ ਕਰਦਾ ਵੇਖਿਆ ਜਾ ਸਕਦਾ ਹੈ ਅਤੇ ਕੁਝ ਵਿਅਕਤੀ ਇਸ ਦੀ ਵੀਡੀਓ ਬਣਾਉਣ ’ਚ ਸ਼ਾਮਲ ਹਨ। ਇਸ ਕੁੱਟਮਾਰ ਨਾਲ ਬੱਚਿਆਂ ਨੂੰ ਜਾਤੀ ਸੂਚਕ ਗਾਲ੍ਹਾਂ ਵੀ ਕੱਢੀਆਂ ਜਾ ਰਹੀਆਂ ਹਨ। ਇਹ ਸਾਰੇ ਮਾਮਲੇ ਦੀ ਵੀਡੀਓ ਵੀ ਉਕਤ ਵਿਅਕਤੀ ਦੇ ਸਾਥੀਆਂ ਵੱਲੋਂ ਸੋਸ਼ਲ ਮੀਡੀਆ ’ਤੇ ਵਾਇਰਲ ਕਰ ਦਿੱਤਾ ਗਈ। ਇਹ ਘਟਨਾ ਜ਼ਿਲ੍ਹੇ ਦੇ ਕਸਬਾ ਦਬੁਰਜੀ ਵਿਖੇ ਅੰਮ੍ਰਿਤਸਰ ਰੋਡ ਦੇ ਕਿਨਾਰੇ ਅੰਬਾਂ ਦੇ ਇਕ ਸਰਕਾਰੀ ਬਾਗ ਦੀ ਹੈ, ਜਿੱਥੇ ਜ਼ਮੀਨ ਉੱਪਰ ਕੁਝ ਅੰਬ ਡਿੱਗੇ ਪਏ ਸਨ, ਜੋ ਨਾਬਾਲਗਾਂ ਵੱਲੋਂ ਚੁੱਕ ਕੇ ਖਾਣੇ ਸ਼ੁਰੂ ਕਰ ਦਿੱਤੇ ਗਏ। ਨਾਬਾਲਗਾਂ ਨੂੰ ਅੰਬ ਖਾਂਦੇ ਵੇਖ ਨਾ ਸਕਾਏ ਵਿਅਕਤੀ, ਜਿਸ ਦਾ ਨਾਮ ਗੁਰਦੇਵ ਸਿੰਘ ਪੁੱਤਰ ਮਹਿੰਦਰ ਸਿੰਘ ਵਾਸੀ ਦਬੁਰਜੀ ਹੈ, ਨੇ ਆਪਣੇ ਕੁਝ ਸਾਥੀਆਂ ਦੀ ਮਦਦ ਨਾਲ ਦੋਵਾਂ ਬੱਚਿਆਂ ਨੂੰ ਕਾਬੂ ਕਰ ਲਿਆ।
ਇਹ ਵੀ ਪੜ੍ਹੋ: ਪੰਜਾਬ ’ਚ ਖ਼ਾਲਿਸਤਾਨ ਜ਼ਿੰਦਾਬਾਦ ਫੋਰਸ ਨੂੰ ਦੋਬਾਰਾ ਤਿਆਰ ਕਰਨ ਲਈ ISI ਲੈ ਰਹੀ ਲਖਬੀਰ ਸਿੰਘ ਰੋਡੇ ਦੀ ਮਦਦ
ਇਹ ਮਾਮਲਾ ਜ਼ਿਲਾ ਬਾਲ ਵਿਕਾਸ ਅਤੇ ਸੁਰੱਖਿਆ ਦੇ ਧਿਆਨ ’ਚ ਆਇਆ ਤਾਂ ਕੁੱਟਮਾਰ ਕਰਨ ਵਾਲਿਆਂ ਖ਼ਿਲਾਫ਼ ਕਾਨੂੰਨੀ ਕਾਰਵਾਈ ਕਰਨ ਦੀ ਮੰਗ ਕੀਤੀ ਗਈ। ਜਿਸ ਤੋਂ ਬਾਅਦ ਐੱਸ. ਐੱਸ. ਪੀ. ਧਰੁਮਨ ਐੱਚ ਨਿੰਬਾਲੇ ਨੇ ਇਸ ਘਟਨਾ ਦੀ ਸਾਰੀ ਜਾਂਚ ਡੀ. ਐੱਸ. ਪੀ. ਸੁੱਚਾ ਸਿੰਘ ਬੱਲ ਵੱਲੋਂ ਕਰਵਾਉਣ ਦੇ ਹੁਕਮ ਜਾਰੀ ਕੀਤੇ ਹਨ। ਕੁੱਟਮਾਰ ਕਰਨ ਵਾਲਿਆਂ ਖ਼ਿਲਾਫ਼ ਜਲਦ ਕਾਰਵਾਈ ਕਰਨ ਲਈ ਇਕ ਪੀੜਤ ਪਰਿਵਾਰ ਵੱਲੋਂ ਗੁਹਾਰ ਲਗਾਈ ਜਾ ਰਹੀ ਹੈ। ਪੀੜਤ ਪਰਿਵਾਰ ਇਕ ਜਥੇਬੰਦੀ ਦੇ ਸਹਿਯੋਗ ਨਾਲ ਵਫਦ ਨੇ ਐੱਸ. ਐੱਸ. ਪੀ. ਦਫ਼ਤਰ ਦੇ ਬਾਹਰ ਧਰਨਾ ਵੀ ਲਗਾਇਆ ਗਿਆ, ਜਿਸ ਤੋਂ ਬਾਅਦ ਐੱਸ. ਪੀ. ਟ੍ਰੈਫਿਕ ਬਲਜੀਤ ਸਿੰਘ ਢਿੱਲੋਂ ਨੇ ਵਿਸ਼ਵਾਸ ਦਿਵਾਇਆ ਕਿ ਇਸ ਮਾਮਲੇ ਦੀ ਜਾਂਚ ਮੁਕੰਮਲ ਹੋ ਗਈ ਹੈ ਅਤੇ ਐੱਸ. ਐੱਸ. ਪੀ. ਦੇ ਹੁਕਮਾਂ ਤਹਿਤ ਜਲਦ ਪਰਚਾ ਦਰਜ ਕਰ ਲਿਆ ਜਾਵੇਗਾ।
ਇਹ ਵੀ ਪੜ੍ਹੋ: ਜਲੰਧਰ: ਟਿਫਨ ਬੰਬ ਮਿਲਣ ਦੇ ਮਾਮਲੇ 'ਚ ਐੱਨ.ਆਈ.ਏ. ਦੀ ਵੱਡੀ ਕਾਰਵਾਈ, ਜਸਬੀਰ ਰੋਡੇ ਦਾ ਪੁੱਤਰ ਗ੍ਰਿਫ਼ਤਾਰ
ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।
ਛੱਤੀਸਗੜ੍ਹ 'ਚ ਸ਼ਹੀਦ ਹੋਇਆ ਲੁਧਿਆਣਾ ਦਾ ITBP ਦਾ ਜਵਾਨ ਗੁਰਮੁੱਖ ਸਿੰਘ, ਪਰਿਵਾਰ ਬੋਲਿਆ ਸ਼ਹਾਦਤ 'ਤੇ ਹੈ ਮਾਣ
NEXT STORY