ਪਟਿਆਲਾ (ਰਾਜੇਸ਼) - ਰਾਜਪੁਰਾ ਤਹਿਸੀਲ ਦੇ ਪਿੰਡ ਦੇਵੀਨਗਰ ਦੇ ਸਰਪੰਚ ਪ੍ਰਿਤਪਾਲ ਸਿੰਘ ਗਰੇਵਾਲ ਦੇ ਪਿਤਾ ਅਤੇ ਪਟਿਆਲਾ ਦੇ ਸਾਬਕਾ ਕੌਂਸਲਰ ਗੁਰਦੇਵ ਸਿੰਘ ਪੂਨੀਆ ਦੇ ਕੁੜਮ ਰਜਿੰਦਰ ਸਿੰਘ ਗਰੇਵਾਲ ਦੇ ਅਕਾਲ ਚਲਾਣੇ ਤੋਂ ਬਾਅਦ ਕੈਬਨਿਟ ਮੰਤਰੀ ਬ੍ਰਹਮ ਮਹਿੰਦਰਾ ਨੇ ਗਰੇਵਾਲ ਨਿਵਾਸ 'ਤੇ ਪਹੁੰਚ ਕੇ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ। ਇਸ ਮੌਕੇ ਕੈਬਨਿਟ ਮੰਤਰੀ ਨੇ ਕਿਹਾ ਕਿ ਪ੍ਰਿਤਪਾਲ ਸਿੰਘ ਗਰੇਵਾਲ ਦੇ ਅਕਾਲ ਚਲਾਣੇ ਨਾਲ ਮਨੁੱਖਤਾ ਨੂੰ ਵੱਡਾ ਘਾਟਾ ਪਿਆ ਹੈ। ਇਸ ਮੌਕੇ ਪਟਿਆਲਾ ਦੇ ਸਾਬਕਾ ਕੌਂਸਲਰ ਤੇ ਸੀਨੀਅਰ ਕਾਂਗਰਸੀ ਆਗੂ ਗੁਰਦੇਵ ਸਿੰਘ ਪੂਨੀਆ ਤੋਂ ਇਲਾਵਾ ਪ੍ਰਿਤਪਾਲ ਸਿੰਘ ਸਰਪੰਚ ਦੇਵੀਨਗਰ, ਬਲਵਿੰਦਰ ਸਿੰਘ ਸਾਬਕਾ ਸਰਪੰਚ, ਮਨਦੀਪ ਸਿੰਘ ਗਰੇਵਾਲ, ਕੌਂਸਲਰ ਸੇਵਾ ਸਿੰਘ, ਜਸਪਾਲ ਸਿੰਘ ਸਰਪੰਚ ਭਟੇੜੀ, ਸੁਖਦੇਵ ਸਿੰਘ, ਗੁਰਨਾਮ ਸਿੰਘ ਦੇਵੀਨਗਰ ਆਦਿ ਹਾਜ਼ਰ ਸਨ।
ਭੁਪਿੰਦਰ ਸਿੰਘ ਘਈ ਨੂੰ ਸਦਮਾ, ਪਤਨੀ ਦਾ ਦਿਹਾਂਤ
NEXT STORY