ਅੰਮ੍ਰਿਤਸਰ, (ਇੰਦਰਜੀਤ)- ਭਾਰਤ ਤੋਂ ਵਿਦੇਸ਼ੀ ਮੁਸਾਫਰਾਂ ਨੂੰ ਉਨ੍ਹਾਂ ਦੇ ਆਪਣੇ ਦੇਸ਼ ਭੇਜਣ ਦਾ ਸਿਲਸਿਲਾ ਲਗਾਤਾਰ ਜਾਰੀ ਹੈ, ਕੱਲ ਦੀ ਉਡਾਨ ਦੇ ਬਾਅਦ ਅੱਜ ਵੀ ਇੱਕ ਹੋਰ ਉਡਾਨ ਅੰਮ੍ਰਿਤਸਰ ਏਅਰਪੋਰਟ ਤੋਂ ਰਵਾਨਾ ਹੋਈ। 308 ਯਾਤਰੀ ਨੂੰ ਲੈ ਕੇ ਅੱਜ ਬਾਅਦ ਦੁਪਹਿਰ 3:30 ਵਜੇ ਬ੍ਰਿਟਿਸ਼ ਏਅਰਲਾਇਨਸ ਆਫ ਯੂਨਾਈਟਿਡ ਕਿੰਗਡਮ ਦਾ ਸ਼ਕਤੀਸ਼ਾਲੀ ਏਅਰਬਸ ਜਹਾਜ਼ ਬੱਦਲ ਵਿਚ ਉਤਰਿਆ। ਅੰਮ੍ਰਿਤਸਰ ਦੇ ਅੰਤਰਰਾਸ਼ਟਰੀ ਐਸ.ਜੀ.ਆਰ.ਡੀ. ਏਅਰਪੋਰਟ ਤੋਂ ਇਹ ਉਡਾਨ ਭਾਰਤ ਤੋਂ ਲੰਦਨ ਦੇ ਹੀਥਰੋ ਹਵਾਈ ਅੱਡੇ 'ਤੇ ਲੈਂਡ ਕਰੇਗੀ। ਇਨ੍ਹਾਂ ਵਿਚ ਕੁੱਝ ਲੋਕ ਇੰਗਲੈਂਡ ਦੇ ਅਤੇ ਕੁੱਝ ਕੈਨੇਡਾ ਦੇ ਨਿਵਾਸੀ ਸ਼ਾਮਲ ਸਨ। ਲੰਦਨ ਦੇ ਅੰਤਰਰਾਸ਼ਟਰੀ ਹੀਥਰੋ ਹਵਾਈ ਅੱਡੇ 'ਤੇ ਜਹਾਜ਼ ਦੀ ਲੈਂਡਿੰਗ ਦੇ ਉਪਰੰਤ ਉਨ੍ਹਾਂ ਨੂੰ ਵੱਖ-ਵੱਖ ਉਡਾਨਾਂ ਵਿਚ ਸਬੰਧਤ ਦੇਸ਼ਾਂ ਵਿਚ ਭੇਜਿਆ ਜਾਵੇਗਾ।
ਦੇਸ਼ ਲਈ ਕੁਰਬਾਨ ਹੋਣ ਵਾਲੇ ਸ਼ਹੀਦਾਂ ਨੂੰ ਮਿਲੇ 1 ਕਰੋੜ ਦੀ ਸਨਮਾਨ ਰਾਸ਼ੀ : ਹਰਪਾਲ ਚੀਮਾ
NEXT STORY