ਮਾਨਸਾ (ਅਮਰਜੀਤ) : ਮਾਨਸਾ ਦੇ ਦੋ ਭਰਾਵਾਂ ਨੇ ਇਕ ਅਨੋਖੀ ਸੈਂਸਰ ਚਿਪ ਤਿਆਰ ਕੀਤੀ ਹੈ ਜਿਸ ਨਾਲ ਹਨੇਰਾ ਹੁੰਦੇ ਹੀ ਲਾਈਟਾਂ ਆਪਣੇ-ਆਪ ਜਗ ਜਾਣਗੀਆਂ ਅਤੇ ਰੌਸ਼ਨੀ ਹੁੰਦੇ ਹੀ ਇਹ ਲਾਈਟਾਂ ਬੰਦ ਹੋ ਜਾਣਗੀਆਂ। ਮਨਪ੍ਰੀਤ ਅਤੇ ਖੁਸ਼ਪ੍ਰੀਤ ਨੇ ਆਪਣੇ ਛੋਟੇ-ਛੋਟੇ ਹੱਥਾਂ ਨਾਲ ਮਹਿਜ਼ 14 ਸਾਲ ਦੀ ਉਮਰ 'ਚ ਇਹ ਕਮਾਲ ਕਰਕੇ ਦਿਖਾਇਆ ਹੈ ਜਿਸ ਨਾਲ ਬਿਜਲੀ ਦੀ ਬਰਬਾਦੀ ਨੂੰ ਬਚਾਇਆ ਜਾ ਸਕਦਾ ਹੈ। ਬੱਚਿਆਂ ਦੀ ਇਸ ਉਪਲੱਬਧੀ ਤੋਂ ਉਨ੍ਹਾਂ ਦਾ ਪਰਿਵਾਰ ਵੀ ਕਾਫੀ ਖੁਸ਼ ਹਨ।
ਜਿਸ ਉਮਰ 'ਚ ਬੱਚੇ ਛੁੱਟੀਆਂ ਬਿਤਾਉਣ ਲਈ ਨਾਨਕੇ ਘਰ ਜਾਂ ਕਿਤੇ ਹੋਰ ਜਾਣ ਦੀਆਂ ਯੋਜਨਾ ਬਣਾਉਂਦੇ ਹਨ, ਉਸ ਉਮਰ 'ਚ ਮਨਪ੍ਰੀਤ ਤੇ ਖੁਸ਼ਪ੍ਰੀਤ ਨੇ ਖੇਡ-ਖੇਡ 'ਚ ਇਕ ਅਨੋਖਾ ਪ੍ਰਾਜੈਕਟ ਤਿਆਰ ਕਰ ਦਿੱਤਾ ਹੈ, ਜਿਸ ਨਾਲ ਆਉਣ ਵਾਲੇ ਭਵਿੱਖ 'ਚ ਲੋਕਾਂ ਨੂੰ ਲਾਭ ਮਿਲੇਗਾ ਅਤੇ ਬਿਜਲੀ ਦੀ ਬਚਤ ਹੋਵੇਗੀ।
ਪਤੀ ਤੋਂ ਪਰੇਸ਼ਾਨ ਮਹਿਲਾ ਨੇ ਨਹਿਰ 'ਚ ਛਾਲ ਮਾਰ ਕੇ ਕੀਤੀ ਖੁਦਕੁਸ਼ੀ
NEXT STORY